ਪੰਜਾਬ

punjab

ETV Bharat / state

ਕੋਵਿਡ-19 ਤੋਂ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਕੋਵਿਡ ਪੇਸ਼ੈਂਟ ਟਰੈਕਿੰਗ ਅਫ਼ਸਰ ਤਾਇਨਾਤ - IFS & PCS AS COVID PATIENT TRACKING OFFICERS

ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਸੂਬਾ ਸਰਕਾਰ ਵਲੋਂ ਅਧਿਕਾਰੀਆਂ ਨੂੰ ਸੀ.ਪੀ.ਟੀ.ਓ. ਵਜੋਂ ਤਾਇਨਾਤ ਕੀਤਾ ਗਿਆ ਹੈ।

ਸੂਬਾ ਸਰਕਾਰ
ਸੂਬਾ ਸਰਕਾਰ

By

Published : Jul 30, 2020, 9:53 PM IST

ਚੰਡੀਗੜ੍ਹ: ਕੋਵਿਡ-19 ਦੇ ਹਰੇਕ ਪੌਜ਼ੀਟਿਵ ਮਰੀਜ਼ ਨੂੰ ਮਿਆਰੀ ਇਲਾਜ ਮੁਹੱਈਆ ਕਰਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ 22 ਆਈ.ਏ.ਐੱਸ., ਆਈ.ਐੱਫ.ਐੱਸ. ਅਤੇ ਪੀ.ਸੀ.ਐੱਸ. ਅਧਿਕਾਰੀਆਂ ਨੂੰ ਕੋਵਿਡ ਪੇਸ਼ੈਂਟ ਟਰੈਕਿੰਗ ਅਫ਼ਸਰ (ਸੀ.ਪੀ.ਟੀ.ਓਜ਼) ਵਜੋਂ ਤਾਇਨਾਤ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ, ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਸੂਬਾ ਸਰਕਾਰ ਵਲੋਂ ਇਨ੍ਹਾਂ ਅਧਿਕਾਰੀਆਂ ਨੂੰ ਸੀ.ਪੀ.ਟੀ.ਓ. ਵਜੋਂ ਤਾਇਨਾਤ ਕੀਤਾ ਗਿਆ ਹੈ। ਇਹ ਅਧਿਕਾਰੀ ਮਰੀਜ਼ਾਂ ਦੇ ਪੌਜੀਟਿਵ ਪਾਏ ਜਾਣ ਦੇ ਸਮੇਂ ਤੋਂ ਇਲਾਜ ਤੱਕ ਉਨ੍ਹਾਂ ਨੂੰ ਟਰੈਕ ਕਰਨਗੇ ਤਾਂ ਜੋ ਜ਼ਿਲਾ ਪੱਧਰ ‘ਤੇ ਤਾਲਮੇਲ ਅਤੇ ਤੇਜ਼ੀ ਨਾਲ ਪ੍ਰਤੀਕ੍ਰਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਅਧਿਕਾਰੀ ਆਪਣੀਆਂ ਮੌਜੂਦਾ ਡਿਊਟੀਆਂ ਤੋਂ ਇਲਾਵਾ ਸੀ.ਟੀ.ਪੀ.ਓਜ਼ ਵਜੋਂ ਆਪਣੀ ਭੂਮਿਕਾ ਨਿਭਾਉਣਗੇ ਅਤੇ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਰਿਪੋਰਟ ਕਰਨਗੇ।

ਮੁੱਖ ਸਕੱਤਰ ਨੇ ਕਿਹਾ ਕਿ ਲੈਬ ਵਿੱਚ ਟੈਸਟ ਦਾ ਨਤੀਜਾ ਘੋਸ਼ਿਤ ਹੁੰਦੇ ਹੀ ਕੋਵਿਡ ਦੇ ਹਰ ਪੌਜ਼ੀਟਿਵ ਮਰੀਜ਼ ਦਾ ਵੇਰਵਾ ਹਾਸਲ ਕਰਨ ਦੇ ਨਾਲ ਨਾਲ ਸੀ.ਪੀ.ਟੀ.ਓ. ਲੈਬਾਂ ਨਾਲ ਸੰਪਰਕ ਯਕੀਨੀ ਬਣਾਉਣਗੇ ਤਾਂ ਜੋ ਨਤੀਜੇ ਹਾਸਲ ਕਰਨ ਵਿੱਚ ਕੋਈ ਵੀ ਦੇਰੀ ਨਾ ਹੋਣ ਦਿੱਤੀ ਜਾਵੇ ਅਤੇ ਕੋਵਿਡ ਦੇ ਪੌਜ਼ੀਟਿਵ ਮਰੀਜ਼ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਸੀ.ਪੀ.ਟੀ.ਓ. ਇਹ ਵੀ ਯਕੀਨੀ ਬਣਾਉਣਗੇ ਕਿ ਹਰੇਕ ਪੌਜ਼ੀਟਿਵ ਮਰੀਜ਼ ਨੂੰ ਆਰ.ਆਰ.ਟੀਜ਼, ਸਿਹਤ ਟੀਮਾਂ ਰਾਹੀਂ ਨਜ਼ਦੀਕੀ ਹਸਪਤਾਲ ਵਿੱਚ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਜਾ ਸਕੇ ਤੇ ਉਸ ਦੇ ਅਨੁਸਾਰ ਇਲਾਜ ਕਰਵਾਇਆ ਜਾ ਸਕੇ।

ਜੇਕਰ ਕਿਸੇ ਵਿਅਕਤੀ ਵਿੱਚ ਕੋਵਿਡ-19 ਦਾ ਕੋਈ ਲੱਛਣ ਨਹੀਂ ਹੈ ਤੇ ਉਹ ਕਿਸੇ ਹੋਰ ਬਿਮਾਰੀ ਤੋਂ ਪੀੜਤ ਨਹੀਂ ਹੈ ਤਾਂ ਉਸ ਨੂੰ ਸੀ.ਸੀ.ਸੀ. (ਕੋਵਿਡ ਕੇਅਰ ਸੈਂਟਰ) ਜਾਂ ਘਰੇਲੂ ਇਕਾਂਤਵਾਸ ਭੇਜਿਆ ਜਾਂਦਾ ਹੈ। ਮਰੀਜ਼ ਆਪਣੀ ਇੱਛਾ ਅਨੁਸਾਰ ਕਿਸੇ ਪ੍ਰਾਇਵੇਟ ਹਸਪਤਾਲ ਵਿੱਚ ਦਾਖ਼ਲ ਵੀ ਹੋ ਸਕਦਾ ਹੈ। ਜੇਕਰ ਕਿਸੇ ਵਿਅਕਤੀ ਵਿੱਚ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਅਤੇ ਉਹ ਕਿਸੇ ਹੋਰ ਬਿਮਾਰੀ ਤੋਂ ਵੀ ਪੀੜਤ ਹੈ ਤਾਂ ਉਸ ਨੂੰ ਲੈਵਲ-99 ਹਸਪਤਾਲ (ਸਰਕਾਰੀ/ਪ੍ਰਾਈਵੇਟ) ਵਿਚ ਭੇਜਿਆ ਜਾਂਦਾ ਹੈ। ਜੇਕਰ ਮਰੀਜ਼ ਦੀ ਹਾਲਤ ਨਾਜ਼ੁਕ ਹੈ ਤਾਂ ਉਸ ਨੂੰ ਤੁਰੰਤ ਹੀ ਲੈਵਲ-999 ਹਸਪਤਾਲ (ਸਰਕਾਰੀ/ ਪ੍ਰਾਈਵੇਟ) ਵਿੱਚ ਭੇਜਿਆ ਜਾਂਦਾ ਹੈ।

ਸੀ.ਪੀ.ਟੀ.ਓਜ਼ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਦੱਸਦਿਆਂ ਵਿਨੀ ਮਹਾਜਨ ਨੇ ਦੱਸਿਆ ਕਿ ਸੀ.ਪੀ.ਟੀ.ਓ. ਨੂੰ ਡਿਪਟੀ ਕਮਿਸ਼ਨਰ ਦੇ ਸਲਾਹ ਨਾਲ ਜਾਨਾਂ ਬਚਾਉਣ ਲਈ ਲੋੜੀਂਦੇ ਖਰਚੇ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਜਾਵੇਗਾ।

ABOUT THE AUTHOR

...view details