ਚੰਡੀਗੜ੍ਹ:ਪੰਜਾਬ ਦੇ ਗਵਰਨਰ ਬਨਵਾਰੀਲਾਲ ਪੁਰੋਹਿਤ ਇਕ ਵਾਰ ਮੁੜ ਸਰਹੱਦੀ ਖੇਤਰਾਂ ਦਾ ਦੌਰਾ ਕਰਨ ਜਾ ਰਹੇ ਹਨ। ਇਸ ਸਬੰਧੀ ਉਨ੍ਹਾਂ ਦਾ ਪ੍ਰੋਗਰਾਮ ਅਗਲੇ ਮਹੀਨੇ ਦਾ ਤੈਅ ਕੀਤਾ ਗਿਆ ਹੈ। ਇਸ ਵਾਰ ਉਹ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਤੇ ਫਾਜ਼ਿਲਕਾ ਦਾ ਦੌਰਾ ਕਰਨਗੇ। ਉਨ੍ਹਾਂ ਨਾਲ ਪੰਜਾਬ ਦੇ ਚੀਫ਼ ਸੈਕੇਰਟਰੀ ਵਿਜੈ ਕੁਮਾਰ ਜੰਜੂਆ ਸਣੇ ਹੋਰ ਅਧਿਕਾਰੀ ਅਤੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਰਹਿ ਸਕਦੇ ਹਨ। ਗਵਰਨਰ ਦਾ ਇਹ ਦੌਰਾ 7-8 ਜੂਨ ਨੂੰ ਹੋਵੇਗਾ। ਗਵਰਨਰ ਦੇ ਇਸ ਦੌਰੇ ਸਬੰਧੀ ਚੀਫ ਸੈਕੇਰਟਰੀ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਹੈ। ਇਸ ਤੋਂ ਬਾਅਦ ਸਬੰਧਤ ਜ਼ਿਲ੍ਹਾਂ ਅਧਿਕਾਰੀਆਂ ਨੂੰ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁੜ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਪੰਜਾਬ ਦੇ ਰਾਜਪਾਲ, 7-8 ਜੂਨ ਦਾ ਪ੍ਰੋਗਰਾਮ ਤੈਅ - ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਪੰਜਾਬ ਦੇ ਰਾਜਪਾਲ
ਪੰਜਾਬ ਦੇ ਗਵਰਨਰ ਬਨਵਾਰੀਲਾਲ ਪੁਰੋਹਿਤ ਇਕ ਵਾਰ ਫਿਰ 7 ਅਤੇ 8 ਜੂਨ ਨੂੰ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਸੁਰੱਖਿਆ ਦੀ ਤਿਆਰੀ ਅਤੇ ਮਾਈਨਿੰਗ ਗਤੀਵਿਧੀਆਂ ਦਾ ਜਾਇਜ਼ਾ ਲੈਣਗੇ।
ਇਸ ਤੋਂ ਪਹਿਲਾਂ ਵੀ ਕੀਤਾ ਸੀ ਸਰਹੱਦੀ ਇਲਾਕੇ ਦਾ ਦੌਰਾ: ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਆਪਣੀ ਪਿਛਲੀ ਫੇਰੀ ਦੌਰਾਨ ਪਾਕਿਸਤਾਨ ਤੋਂ ਪੰਜਾਬ ਵਿੱਚ ਨਸ਼ਿਆਂ ਦੀ ਆਮਦ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਪਹਿਲਾਂ ਦੌਰਾ ਅਪ੍ਰੈਲ ਮਹੀਨੇ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਸਰਹੱਦ 'ਤੇ ਤਮਾਮ ਸਖ਼ਤੀ ਦੇ ਬਾਵਜੂਦ ਚੋਰ ਰਸਤਿਆਂ ਰਾਹੀਂ ਨਸ਼ੇ ਪਹੁੰਚਾਉਣ ਦੀ ਗੱਲ ਕਹੀ ਗਈ। ਇਸ 'ਤੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸਾਂਝੇ ਤੌਰ 'ਤੇ ਕਦਮ ਚੁੱਕਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਜੇਕਰ ਨਸ਼ਿਆਂ 'ਤੇ ਕਾਬੂ ਪਾਉਣ ਲਈ ਸਾਧਨ ਘੱਟ ਹਨ, ਤਾਂ ਕੇਂਦਰ ਸਰਕਾਰ ਤੋਂ ਖੁੱਲ੍ਹ ਕੇ ਮਦਦ ਮੰਗੀ ਜਾ ਸਕਦੀ ਹੈ।
- Coronavirus Update: ਪਿਛਲੇ 24 ਘੰਟਿਆਂ ਅੰਦਰ ਦੇਸ਼ ਵਿੱਚ 801 ਨਵੇਂ ਮਾਮਲੇ ਆਏ ਸਾਹਮਣੇ, 8 ਮੌਤਾਂ, ਪੰਜਾਬ ਵਿੱਚ 15 ਨਵੇਂ ਕੇਸ
- Woman Intruder: ਐਲਓਸੀ ਨੇੜੇ ਇੱਕ ਸ਼ੱਕੀ ਮਹਿਲਾ ਵੱਲੋਂ ਘੁਸਪੈਠ ਦੀ ਕੋਸ਼ਿਸ਼, ਸੁਰੱਖਿਆ ਬਲਾਂ ਨੇ ਮਾਰੀ ਗੋਲੀ
- Daily Love Rashifal : ਕਿਹੜੀ ਰਾਸ਼ੀ ਵਾਲਿਆਂ ਨੂੰ ਮਿਲੇਗਾ ਪਿਆਰ ਜਾਣੋ ਅੱਜ ਦੇ ਲਵ ਰਾਸ਼ੀਫਲ 'ਚ
'ਆਪ' ਸਰਕਾਰ 'ਤੇ ਚੁੱਕੇ ਸਨ ਸਵਾਲ: ਜ਼ਿਕਰਯੋਗ ਹੈ ਕਿ ਰਾਜਪਾਲ ਪੁਰੋਹਿਤ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਸੀ। ਉਸ ਦੌਰਾਨ ਉਨ੍ਹਾਂ 'ਆਪ' ਦੀ ਮਾਨ ਸਰਕਾਰ 'ਤੇ ਕਈ ਸਵਾਲ ਚੁੱਕੇ ਸਨ। ਰਾਜਪਾਲ ਨੇ ਕਿਹਾ ਸੀ ਕਿ ਹੁਣ ਨਸ਼ੇ ਸਕੂਲਾਂ ਤੱਕ ਵੀ ਪਹੁੰਚ ਗਏ ਹਨ। ਹਾਲਾਤ ਇਹ ਹਨ ਕਿ ਪਿੰਡਾਂ ਦੇ ਜਨਰਲ ਸਟੋਰਾਂ 'ਤੇ ਮਿਲਣ ਵਾਲੇ ਸਮਾਨ ਵਾਂਗ ਨਸ਼ੇ ਵੀ ਉਪਲਬਧ ਹਨ। ਉਨ੍ਹਾਂ ਕਿਹਾ ਸੀ ਕਿ ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਦੇਖ ਕੇ ਪਰੇਸ਼ਾਨ ਹਨ, ਪਰ ਉਹ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੇ, ਕਿਉਂਕਿ ਬੱਚੇ ਡਰੱਗ ਮਾਫੀਆ ਦੇ ਚੁੰਗਲ ਵਿਚ ਫਸ ਕੇ ਚੋਰੀਆਂ ਵੀ ਕਰਨ ਲੱਗ ਪਏ ਹਨ।