ਚੰਡੀਗੜ੍ਹ:ਵਿਸ਼ਵ ਭਰ 'ਚ ਅੱਜ ਤੰਬਾਕੂ ਵਿਰੋਧੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਥੀਮ ਹੈ ਭੋਜਨ ਦੀ ਲੋੜ ਹੈ ਤੰਬਾਕੂ ਦੀ ਨਹੀਂ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਤੰਬਾਕੂ ਮੁਕਤ ਨੌਜਵਾਨ ਦੀ ਥੀਮ 'ਤੇ ਕੰਮ ਕੀਤਾ ਜਾ ਰਿਹਾ ਹੈ। ਤੰਬਾਕੂ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਤੰਬਾਕੂ ਜਾਂ ਸਿਗਰਟ ਪੀਣ ਨਾਲ ਵਿਅਕਤੀ ਦੀ ਮਾਨਸਿਕ ਸਿਹਤ ਦੇ ਨਾਲ-ਨਾਲ ਸਰੀਰਕ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ। ਦੁਨੀਆਂ ਭਰ ਵਿਚ ਵੱਡੀ ਗਿਣਤੀ 'ਚ ਲੋਕ ਤੰਬਾਕੂ ਦਾ ਸੇਵਨ ਕਰ ਰਹੇ ਹਨ। ਪੰਜਾਬ ਦੇ ਨੌਜਵਾਨਾਂ ਨੂੰ ਤੰਬਾਕੂ ਦੇ ਖ਼ਤਰਿਆਂ ਤੋਂ ਜਾਗਰੂਕ ਕਰਵਾਉਣ ਅਤੇ ਤੰਬਾਕੂ ਖ਼ਿਲਾਫ਼ ਮੋਰਚਾ ਖੋਲਣ ਲਈ ਦੋ ਮਹੀਨੇ ਤੰਬਾਕੂ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ।
ਪੰਜਾਬ 'ਚ 2 ਮਹੀਨੇ ਚਲਾਈ ਜਾਵੇਗੀ ਤੰਬਾਕੂ ਵਿਰੋਧੀ ਮੁਹਿੰਮ: ਪੰਜਾਬ ਸਿਹਤ ਵਿਭਾਗ ਵੱਲੋਂ ਪਿਛਲੇ 15 ਦਿਨਾਂ ਤੋਂ ਤੰਬਾਕੂ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਸੀ ਅਤੇ ਹੁਣ 31 ਮਈ ਤੋਂ 31 ਜੁਲਾਈ ਤੱਕ 2 ਮਹੀਨੇ ਪੰਜਾਬ 'ਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ 2 ਮਹੀਨੇ ਚੱਲਣ ਵਾਲੀ ਤੰਬਾਕੂ ਵਿਰੋਧੀ ਮੁਹਿੰਮ ਦਾ ਥੀਮ ਹੈ ਤੰਬਾਕੂ ਮੁਕਤ ਨੌਜਵਾਨ ਤਾਂ ਜੋ ਨੌਜਵਾਨਾਂ ਨੂੰ ਤੰਬਾਕੂ ਦੇ ਖ਼ਿਲਾਫ਼ ਪ੍ਰੇਰਿਆ ਜਾਵੇ ਅਤੇ ਜਾਗਰੂਕਤਾ ਪੈਦਾ ਕੀਤੀ ਜਾਵੇ। ਤੰਬਾਕੂ ਦਾ ਮਤਲਬ ਹੈ ਕੈਂਸਰ, ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਛਾਤੀ ਦਾ ਕੈਂਸਰ ਅਜਿਹੀਆਂ ਕਈ ਬਿਮਾਰੀਆਂ ਤੰਬਾਕੂ ਕਾਰਨ ਹੁੰਦੀਆਂ ਹਨ। ਇਸ ਮੁਹਿੰਮ ਦਾ ਮਕਸਦ ਨੌਜਵਾਨਾਂ ਨੂੰ ਤੰਬਾਕੂ ਪ੍ਰਤੀ ਜਾਗਰੂਕ ਕਰਵਾਉਣਾ ਅਤੇ ਹੁੱਕਾ ਬਾਰ ਅਤੇ ਈ ਸਿਗਰਟ ਤੋਂ ਸਾਵਧਾਨ ਕਰਨਾ।
ਸਾਰੇ ਜ਼ਿਲ੍ਹਿਆਂ 'ਚ ਤੰਬਾਕੂ ਸੀਜ਼ੇਸ਼ਨ ਸੈਂਟਰ ਮੌਜੂਦ: ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤੰਬਾਕੂ ਤੋਂ ਬਚਾਅ ਲਈ ਤੰਬਾਕੂ ਸੀਜ਼ੇਸ਼ਨ ਸੈਂਟਰ ਮੌਜੂਦ ਹਨ। ਜਿੱਥੇ ਤੰਬਾਕੂ ਦੀ ਪੂਰੀ ਜਾਣਕਾਰੀ ਅਤੇ ਪੂਰਾ ਇਲਾਜ ਮੌਜੂਦ ਹੈ। ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਸੀਜ਼ੇਸ਼ਨ ਸੈਂਟਰਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
- ਸਾਬਕਾ ਸੀਐੱਮ ਚੰਨੀ ਦੇ ਕਥਿਤ ਰਿਸ਼ਵਤ ਕਾਂਡ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਕਿਆ ਪਰਦਾ, ਅਲਟੀਮੇਟਮ ਪੂਰਾ ਹੋਣ 'ਤੇ ਪੇਸ਼ ਕੀਤੇ ਸਬੂਤ
- Punjab Cabinet Reshuffle: ਮੰਤਰੀ ਮੰਡਲ ਦੇ ਫੇਰਬਦਲ ਵਿੱਚ ਜਾਣੋ ਕਿਨ੍ਹਾਂ ਦਾ ਖੁੱਸਿਆ ਵਿਭਾਗ ਤੇ ਕਿਨ੍ਹਾਂ ਦਾ ਵਧਿਆ ਕੱਦ
- Punjab Cabinet Reshuffle: ਵਜ਼ਾਰਤ ਵਿੱਚ ਫੇਰਬਦਲ; ਬਲਕਾਰ ਸਿੰਘ ਅਤੇ ਗੁਰਮੀਤ ਖੁੱਡੀਆਂ ਨੇ ਮੰਤਰੀ ਵਜੋਂ ਲਿਆ ਹਲਫ਼