ਚੰਡੀਗੜ੍ਹ (ਡੈਸਕ) :ਪੰਜਾਬ ਦੇ ਬਹੁਚਰਚਿਤ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਘਪਲੇ ਨੂੰ ਲੈ ਮਾਨ ਸਰਕਾ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇਸ ਮਾਮਲੇ ਦੇ ਦੋ ਮੁਲਜ਼ਮ ਅਧਿਕਾਰੀਆਂ ਖਿਲਾਫ ਕਾਰਵਾਈ ਕਰਦਿਆਂ ਮਾਨ ਸਰਕਾਰ ਨੇ ਰਿਟਾਇਰ ਡਿਪਟੀ ਕੰਟਰੋਲਰ ਫਾਇਨਾਂਸ ਅਤੇ ਅਕਾਊਂਟਸ ਚਰਨਜੀਤ ਸਿੰਘ ਦੀ ਪੈਨਸ਼ਨ ਅਤੇ ਉਸਨੂੰ ਮਿਲੇ ਹੋਰ ਵੱਖਰੇ ਵਿੱਤੀ ਲਾਫ ਵੀ ਰੋਕ ਦਿੱਤੇਹ ਹਨ। ਇਸਦੇ ਨਾਲ ਹੀ ਇਕ ਹੋਰ ਅਧਿਕਾਰੀ ਸੈਕਸ਼ਨ ਅਧਿਕਾਰੀ ਮੁਕੇਸ਼ ਨੂੰ ਵੀ ਅਹੁਦੇ ਤੋਂ ਲਾਂਭੇ ਕਰਨ ਲਈ ਪੰਜਾਬ ਪਬਲਿਕ ਸਰਵਿਸ ਕੰਪਨੀ ਨੂੰ ਸਿਫ਼ਾਰਿਸ਼ ਕਰ ਦਿੱਤੀ ਹੈ।
ਕਈ ਕਰੋੜਾਂ ਦਾ ਹੈ ਘੁਟਾਲਾ :ਜ਼ਿਕਰਯੋਗ ਹੈ ਕਿ 63 ਕਰੋੜ 91 ਲੱਖ ਰੁਪਏ ਦੇ ਇਸ ਸਕਾਲਰਸ਼ਿੱਪ ਘੁਟਾਲੇ ਵਿੱਚ ਸ਼ਾਮਿਲ ਦੱਸੇ ਜਾ ਰਹੇ ਸੈਕਸ਼ਨ ਅਧਿਕਾਰੀ ਮੁਕੇਸ਼ ਕੁਮਾਰ ਦੇ ਨਾਲ ਸੇਵਾਮੁਕਤ ਹੋ ਚੁੱਕੇ ਚਰਨਜੀਤ ਸਿੰਘ ਨੂੰ ਵੀ 2021 ਵਿੱਚ ਕਾਂਗਰਸ ਸਰਕਾਰ ਦੇ ਦੌਰਾਨ ਇਸ ਮਾਮਲੇ ਵਿੱਚ ਚਾਰਜਸ਼ੀਟ ਕੀਤਾ ਗਿਆ ਸੀ ਅਤੇ ਫਿਰ ਇਹ ਵਿਭਾਗ ਉਸ ਵੇਲੇ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਚਾਰਜ ਹੇਠ ਆ ਗਿਆ ਸੀ। ਜਦੋਂ ਉਨ੍ਹਾਂ ਦਾ ਇਹ ਵਿਭਾਗ ਬਦਲ ਦਿੱਤਾ ਗਿਆ ਤਾਂ ਡਾ.ਰਾਜਕੁਮਾਰ ਵੇਰਕਾ ਵਲੋਂ ਇਸ ਘੁਟਾਲੇ ਵਿੱਚ ਦੋਵਾਂ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਸੀ।