ਚੰਡੀਗੜ੍ਹ :ਪੰਜਾਬ ਸਰਕਾਰ ਨੇ ਏਡੀਜੀਪੀ ਜੇਲ੍ਹ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਆਈਪੀਐਸ ਅਧਿਕਾਰੀ ਅਰੁਣ ਪਾਲ ਸਿੰਘ ਨੂੰ ਏਡੀਜੀਪੀ ਜੇਲ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਹਿਲਾਂ ਚਾਰਜ ਸੰਭਾਲਣ ਵਾਲੇ ਬੀ. ਚੰਦਰਸ਼ੇਖਰ ਹੁਣ ਡੀਜੀਪੀ ਪੰਜਾਬ ਨੂੰ ਰਿਪੋਰਟ ਕਰਨਗੇ। ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਵੱਖਰੇ ਤੌਰ 'ਤੇ ਜਾਰੀ ਕੀਤੇ ਜਾਣਗੇ। ਕਾਬਿਲੇਗੌਰ ਹੈ ਕਿ ਅਰੁਣ ਪਾਲ ਸਿੰਘ ਇਸ ਸਮੇਂ ਏਡੀਜੀਪੀ ਮੌਡਰਨਾਈਜੇਸ਼ਨ ਹਨ ਜਿਨ੍ਹਾਂ ਨੂੰ ਹੁਣ ਏਡੀਜੀਪੀ ਜੇਲ੍ਹ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਰੁਣ ਪਾਲ ਸਿੰਘ ਅੰਮ੍ਰਿਤਸਰ ਵਿੱਚ ਵੀ ਕਮਿਸ਼ਨਰ ਰਹਿ ਚੁੱਕੇ ਹਨ।
ਕੀ ਹੋ ਸਰਦੇ ਹਨ ਕਾਰਵਾਈ ਦੇ ਕਾਰਨ:ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਏਡੀਜੀਪੀ ਜੇਲ੍ਹ ਨੂੰ ਹਟਾਉਣ ਦੇ ਪਿੱਛੇ ਕੁੱਝ ਵੱਡੇ ਕਾਰਨ ਹਨ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਸਭ ਤੋਂ ਵੱਡਾ ਕਾਰਨ ਲਾਰੈਂਸ ਬਿਸ਼ਨੋਈ ਦੀ 2 ਵਾਰ ਦਿੱਤੀ ਗਈ 1-1 ਘੰਟੇ ਦੀ ਇੰਟਰਵਿਊ ਨੂੰ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਲਗਾਤਾਰ ਮੋਬਾਇਲ ਮਿਲ ਰਹੇ ਹਨ। ਇਸ ਦੇ ਨਾਲ ਹੀ ਜੇਲ੍ਹਾਂ ਵਿੱਚ ਨਸ਼ੇ ਦੀ ਬਰਾਮਦਗੀ ਵੀ ਹੋ ਰਹੀ ਹੈ। ਇਹ ਸਭ ਉਨ੍ਹਾਂ ਜੇਲ੍ਹਾਂ 'ਚ ਹੋ ਰਿਹਾ ਸੀ ਜਿਨ੍ਹਾਂ ਜੇਲ੍ਹਾਂ 'ਚ ਵੱਡੇ ਗੈਂਗਸਟਰ ਤੇ ਨਾਮੀ ਮੁਲਜ਼ਮ ਸਜ਼ਾ ਕੱਟ ਰਹੇ ਸਨ। ਜਿਸ ਨੂੰ ਏਡੀਜੀਪੀ ਜੇਲ੍ਹ ਦੇ ਤਬਾਦਲੇ ਨੂੰ ਵੀ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ।