ਪੰਜਾਬ

punjab

ETV Bharat / state

ਪੰਜਾਬ ਸਰਕਾਰ ਨੇ ਕੋਵਿਡ ਕੇਅਰ ਸੈਂਟਰਾਂ ਦੀ ਕੀਤੀ ਸ਼ੁਰੂਆਤ, ਜਲਦ ਹੋਰ ਖੋਲ੍ਹੇ ਜਾਣਗੇ ਸੈਂਟਰ - 10 district got covid centre

ਪੰਜਾਬ ਸਰਕਾਰ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਦੇ ਲਈ ਤੱਤਪਰ ਹੈ। ਪੰਜਾਬ ਸਰਕਾਰ ਵੱਲੋਂ 10 ਜ਼ਿਲ੍ਹਿਆਂ ਵਿੱਚ 7520 ਬਿਸਤਰਿਆਂ ਦੀ ਸਮਰੱਥਾ ਵਾਲੇ ਨਵੇਂ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤੇ ਹਨ।

ਪੰਜਾਬ ਸਰਕਾਰ ਨੇ ਕੋਵਿਡ ਕੇਅਰ ਸੈਂਟਰਾਂ ਦੀ ਕੀਤੀ ਸ਼ੁਰੂਆਤ, ਜਲਦ ਹੋਰ ਖੋਲ੍ਹੇ ਜਾਣਗੇ ਸੈਂਟਰ
ਪੰਜਾਬ ਸਰਕਾਰ ਨੇ ਕੋਵਿਡ ਕੇਅਰ ਸੈਂਟਰਾਂ ਦੀ ਕੀਤੀ ਸ਼ੁਰੂਆਤ, ਜਲਦ ਹੋਰ ਖੋਲ੍ਹੇ ਜਾਣਗੇ ਸੈਂਟਰ

By

Published : Jul 24, 2020, 9:20 PM IST

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਕਾਫ਼ੀ ਸਖ਼ਤ ਹੋ ਰੱਖੀ ਹੈ। ਲੋਕਾਂ ਦੇ ਇਲਾਜ਼ ਦੇ ਲਈ ਪੰਜਾਬ ਸਰਕਾਰ ਨੇ 10 ਜ਼ਿਲ੍ਹਿਆਂ ਵਿੱਚ 7520 ਬਿਸਤਰਿਆਂ ਦੀ ਸਮਰੱਥਾ ਵਾਲੇ ਨਵੇਂ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤੇ ਹਨ। ਜਿਸ ਵਿੱਚ 60 ਸਾਲ ਤੋਂ ਘੱਟ ਉਮਰ ਦੇ ਹਲਕੇ ਜਾਂ ਬਗੈਰ ਲੱਛਣਾਂ ਵਾਲੇ ਕੋਰੋਨਾ ਦੇ ਮਾਮਲੇ ਦੀ ਮਰੀਜ਼ਾਂ ਦੀ ਦੇਖਭਾਲ ਹੋਵੇਗੀ। 100-100 ਬਿਸਤਿਰਆਂ ਦੀ ਸਮਰੱਥਾ ਵਾਲੇ ਅਜਿਹੇ ਕੇਂਦਰ ਬਾਕੀ 12 ਹੋਰ ਜ਼ਿਲ੍ਹਿਆਂ ਵਿੱਚ ਵੀ ਛੇਤੀ ਹੀ ਖੋਲ੍ਹੇ ਜਾਣਗੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਟਵੀਟ।

10 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੇ ਗਏ ਕੇਅਰ ਸੈਂਟਰ

  • ਜਲੰਧਰ 'ਚ 1000 ਬਿਸਤਰਿਆਂ ਵਾਲਾ
  • ਅੰਮ੍ਰਿਤਸਰ ਵਿੱਚ 1000
  • ਪਟਿਆਲਾ ਵਿੱਚ 470
  • ਬਠਿੰਡਾ ਵਿੱਚ 950
  • ਲੁਧਿਆਣਾ ਵਿੱਚ 1200
  • ਸੰਗਰੂਰ ਵਿੱਚ 800
  • ਮੁਹਾਲੀ ਦੇ ਗਿਆਨ ਸਾਗਰ ਹਸਪਤਾਲ ਵਿਖੇ 500 ਬੈੱਡ
  • ਚੰਡੀਗੜ੍ਹ ਯੂਨੀਵਰਸਿਟੀ ਵਿੱਚ 1000 ਬਿਸਤਰੇ
  • ਪਠਾਨਕੋਟ ਵਿੱਚ 400
  • ਫਾਜ਼ਿਲਕਾ ਵਿੱਚ 100
  • ਫਰੀਦਕੋਟ ਵਿੱਚ 100 ਬਿਸਤਿਰਆਂ ਦੀ ਸਮਰੱਥਾ

7000 ਬਿਸਤਰਿਆਂ ਦੀ ਸਮਰੱਥਾ ਵਾਲੇ ਇਹ ਕੇਂਦਰ ਮੈਰੀਟੋਰੀਅਸ ਸਕੂਲਾਂ ਅਤੇ ਹੋਰ ਸੰਸਥਾਵਾਂ ਵਿੱਚ ਚਲਾਏ ਜਾ ਰਹੇ ਹਨ ਅਤੇ ਕੇਸ ਵਧਣ ਦੀ ਸੂਰਤ ਵਿੱਚ ਇਨ੍ਹਾਂ ਨੂੰ 28000 ਬੈੱਡਾਂ ਤੱਕ ਵਧਾਇਆ ਜਾ ਸਕਦਾ ਹੈ।

ਇਨ੍ਹਾਂ ਕੇਂਦਰਾਂ ਵਿੱਚ ਦਾਖਲ ਮਰੀਜ਼ਾਂ ਨੂੰ ਦਿਨ ਵਿੱਚ ਤਿੰਨ ਵਾਰ ਖਾਣਾ ਦੇਣ ਤੋਂ ਇਲਾਵਾ ਦੋ ਵਾਰ ਚਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ਮਰੀਜ਼ਾਂ ਦੀ ਦਿਨ ਵਿੱਚ ਤਿੰਨ ਵਾਰ ਜਾਂਚ ਵੀ ਹੁੰਦੀ ਹੈ।

ਮਰੀਜ਼ ਦੀ ਸਿਹਤ ਖਰਾਬ ਹੋਣ ਦੀ ਸਥਿਤੀ ਨਾਲ ਨਿਪਟਣ ਲਈ ਇਨ੍ਹਾਂ ਕੇਂਦਰਾਂ ਵਿੱਚ ਐਂਬੂਲੈਂਸ ਸਮੇਤ ਸਾਰੇ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਲੋੜ ਪੈਣ 'ਤੇ ਮਰੀਜ਼ਾਂ ਨੂੰ ਤੁਰੰਤ ਵੱਡੇ ਕੇਂਦਰ ਵਿੱਚ ਲਿਜਾਇਆ ਜਾ ਸਕੇ।

ਸਰਕਾਰ ਵੱਲੋਂ ਮਨੋਵਿਗਿਆਨਕ ਅਤੇ ਆਨਲਾਈਨ ਸਲਾਹ ਲੈਣ ਲਈ ਹੈਲਪਲਾਈਨ ਨੰਬਰ 104, 0172-2920074, 1800-180-4104 ਵੀ ਜਾਰੀ ਕੀਤੇ ਗਏ ਹਨ।

ABOUT THE AUTHOR

...view details