ਪੰਜਾਬ

punjab

ETV Bharat / state

Unlock-3: ਪੰਜਾਬ ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਜਾਰੀ ਰਹੇਗਾ ਰਾਤ ਦਾ ਕਰਫਿਊ - ਰਾਤ ਦਾ ਕਰਫਿਊ

ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਅਨਲੌਕ-3 ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਵਿੱਚ ਜਿੰਮ, ਯੋਗਾ ਕੇਂਦਰ ਅਤੇ ਸੰਸਥਾਵਾਂ 5 ਅਗਸਤ ਤੋਂ ਖੁੱਲ੍ਹਣਗੀਆਂ।

ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ

By

Published : Jul 31, 2020, 8:40 PM IST

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਅਨਲੌਕ-3 ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਵਿੱਚ ਜਿੰਮ ਅਤੇ ਯੋਗਾ ਕੇਂਦਰ ਅਤੇ ਸੰਸਥਾਵਾਂ 5 ਅਗਸਤ ਤੋਂ ਖੁੱਲ੍ਹਣਗੀਆਂ। ਰਾਤ ਦਾ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਜਿੰਮ ਅਤੇ ਯੋਗਾ ਸੰਸਥਾਵਾਂ ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਸੀ।

ਫ਼ੋਟੋ
ਫ਼ੋਟੋ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਡਿਪਟੀ ਕਮਿਸ਼ਨਰਾਂ ਤੋਂ ਇਨਪੁਟ ਮਿਲਣ ਤੋਂ ਬਾਅਦ ਅਨਲੌਕ ਵਿੱਚ ਰਿਆਇਤ ਦੇਣ ਦਾ ਫੈਸਲਾ ਕਰਨਗੇ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ।

ਫ਼ੋਟੋ

ਪੰਜਾਬ ਵਿੱਚ ਰਾਤ ਦਾ ਕਰਫਿਊ ਅਨਲੌਕ-3 ਦੇ ਵਿਚਕਾਰ ਖ਼ਤਮ ਨਹੀਂ ਹੋਵੇਗਾ ਪਰ ਸਮਾਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਦਾ ਹੋਵੇਗਾ ਜੋ ਪਹਿਲਾਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਸੀ। ਇਸ ਤੋਂ ਇਲਾਵਾ ਸਕੂਲ, ਕਾਲਜ, ਵਿਦਿਅਕ ਅਦਾਰੇ 31 ਅਗਸਤ ਤੱਕ ਬੰਦ ਰਹਿਣਗੇ। ਅੰਤਰਰਾਸ਼ਟਰੀ ਯਾਤਰਾ ਪੰਜਾਬ ਤੋਂ ਬੰਦ ਰਹੇਗੀ। ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਅਸੈਂਬਲੀ ਹਾਲ ਅਤੇ ਹੋਰ ਕੋਈ ਭੀੜ ਭੜੱਕੇ ਬੰਦ ਰਹਿਣਗੇ। ਸਮਾਜਿਕ, ਰਾਜਨੀਤਿਕ, ਮਨੋਰੰਜਨ, ਸਭਿਅਕ ਆਦਿ ਬੰਦ ਰਹਿਣਗੇ।

ਫ਼ੋਟੋ

ਪੰਜਾਬ ਵਿਚ ਸਿਰਫ ਯੋਗਾ ਇੰਸਟੀਚਿਊਟ ਅਤੇ ਜਿੰਮ 5 ਅਗਸਤ ਤੋਂ ਖੁੱਲ੍ਹਣਗੇ। ਲੌਕਡਾਊਨ ਕੰਟੋਨਮੈਂਟ ਜੌਨ ਵਿੱਚ ਜਾਰੀ ਰਹੇਗਾ। ਇਸ ਤੋਂ ਇਲਾਵਾ ਵਿਆਹ ਦੇ ਸਮਾਰੋਹ ਵਿਚ ਸਿਰਫ 30 ਲੋਕ ਸ਼ਾਮਲ ਹੋ ਸਕਦੇ ਹਨ, ਬਾਕੀ ਪਾਬੰਦੀਆਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ।

ਇਸ ਦੇ ਨਾਲ ਹੀ ਸਸਕਾਰ ਵਿੱਚ 20 ਲੋਕ ਸ਼ਾਮਲ ਹੋ ਸਕਦੇ ਹਨ। ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲ੍ਹੇ ਰਹਿਣਗੇ ਪਰ ਸੰਸਥਾ ਵਿਚ ਕਿਸੇ ਵੀ ਸਮੇਂ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋਣਗੇ।

ਜਾਰੀ ਦਿਸ਼ਾ- ਨਿਰਦੇਸ਼ਾ ਅਨੁਸਾਰ ਰੈਸਟੋਰੈਂਟ ਨੂੰ ਪਹਿਲਾਂ ਹੀ ਰਾਤ 10 ਵਜੇ ਤੱਕ ਆਗਿਆ ਹੈ ਜੋ ਜਾਰੀ ਰਹੇਗੀ ਪਰ ਇਸ ਵਿੱਚ 50% ਲੋਕ ਸ਼ਾਮਲ ਹੋ ਸਕਦੇ ਹਨ। ਬਾਰ ਬੰਦ ਰਹਿਣਗੇ ਅਤੇ ਵਿਆਹ ਅਤੇ ਸਮਾਰੋਹ ਵਿਚ ਸ਼ਰਾਬ ਵਰਤਾਈ ਜਾ ਸਕਦੀ ਹੈ।

ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲ੍ਹੇ ਰਹਿਣਗੇ ਪਰ ਮਾਲ ਦੇ ਅੰਦਰ ਰੈਸਟੋਰੈਂਟ ਰਾਤ 10 ਵਜੇ ਤਕ ਖੁੱਲ੍ਹੇ ਰਹਿ ਸਕਦੇ ਹਨ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਰਾਤ 10 ਵਜੇ ਤਕ ਖੁੱਲ੍ਹੇ ਰਹਿਣਗੇ।

ABOUT THE AUTHOR

...view details