ਪੰਜਾਬ

punjab

ETV Bharat / state

ਪੰਜਾਬ ਸਰਕਾਰ ਵੱਲੋਂ ਬੈਂਕ PO ਅਤੇ AAO 2023 ਲਈ ਐਂਟਰੈਂਸ ਟੈਸਟ ਵਾਸਤੇ ਫਰੀ ਕੋਚਿੰਗ ਲਈ ਅਰਜ਼ੀਆਂ ਦੀ ਮੰਗ - ਪੰਜਾਬ ਸਰਕਾਰ

ਪੰਜਾਬ ਸਰਕਾਰ ਨੇ ਬੈਂਕ ਪ੍ਰੋਬੇਸ਼ਨਰੀ ਅਫਸਰ (ਪੀ.ਓ) ਅਤੇ ਐਸਿਸਟੈਂਟ ਐਡਮਨਿਸਟ੍ਰੇਟਿਵ ਅਫਸਰ (ਏ.ਏ.ਓ) (ਐਲ.ਆਈ.ਸੀ./ਜੀ.ਆਈ.ਸੀ.)–2023 ਲਈ ਐਂਟਰੈਂਸ ਟੈਸਟ ਵਾਸਤੇ ਫਰੀ ਕੋਚਿੰਗ ਲਈ ਪੰਜਾਬ ਰਾਜ ਦੇ ਬੀਏ ਪਾਸ ਨੌਜਵਾਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ।

entrance exam of Bank PO and AAO 2023
entrance exam of Bank PO and AAO 2023

By

Published : May 11, 2023, 4:09 PM IST

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆਂ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਪੰਜਾਬ ਸਰਕਾਰ ਨੇ ਬੈਂਕ ਪ੍ਰੋਬੇਸ਼ਨਰੀ ਅਫਸਰ (ਪੀ.ਓ) ਅਤੇ ਐਸਿਸਟੈਂਟ ਐਡਮਨਿਸਟ੍ਰੇਟਿਵ ਅਫਸਰ (ਏ.ਏ.ਓ) (ਐਲ.ਆਈ.ਸੀ./ਜੀ.ਆਈ.ਸੀ.)–2023 ਲਈ ਐਂਟਰੈਂਸ ਟੈਸਟ ਵਾਸਤੇ ਫਰੀ ਕੋਚਿੰਗ ਲਈ ਪੰਜਾਬ ਰਾਜ ਦੇ ਬੀਏ ਪਾਸ ਨੌਜਵਾਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ।


ਸਲਾਨਾ 3 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ ਆਮਦਨ:-ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਿਨੈਕਾਰ ਪੰਜਾਬ ਰਾਜ ਦੇ ਪੱਕੇ ਵਸਨੀਕ, ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਸਮੁਦਾਇ (ਮੁਸਲਿਮ, ਸਿੱਖ, ਇਸਾਈ, ਬੋਧੀ, ਪਾਰਸੀ ਅਤੇ ਜੈਨੀ) ਨਾਲ ਸਬੰਧਤ ਹੋਣਾ ਚਾਹੀਦਾ ਹੈ। ਜਿਸ ਦੀ ਘੱਟੋ-ਘੱਟ ਵਿਦਿਅਕ ਯੋਗਤਾ ਗਰੈਜੂਏਸ਼ਨ ਹੋਵੇ, ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਦਾਖਲੇ ਲਈ ਉਮੀਦਵਾਰ ਦੇ ਪਰਿਵਾਰਾਂ ਦੀ ਸਾਰੇ ਸਰੋਤਾਂ ਤੋਂ ਸਲਾਨਾ ਆਮਦਨ 3.00 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।


7 ਜੂਨ ਨੂੰ ਹੋਵੇਗਾ ਪੇਪਰ:-ਕੈਬਨਿਟ ਮੰਤਰੀ ਨੇ ਦੱਸਿਆ ਕਿ ਉਮੀਵਾਰ ਦੀ ਚੋਣ ਜਨਰਲ ਇੰਗਲਿਸ਼, ਕੁਆਂਟੀਟੇਟਿਵ ਐਪਟੀਚਿਊਡ, ਰੀਜ਼ਨਿੰਗ ਅਤੇ ਕਰੰਟ ਇਵੈਂਟਸ ਵਿਸ਼ਿਆਂ ਦੇ ਆਬਜੈਕਟਿਵ ਟਾਈਪ ਟੈਸਟ ਦੇ ਆਧਾਰ ਤੇ ਕੀਤੀ ਜਾਵੇਗੀ, ਜੋ ਅੰਬੇਦਕਰ ਇੰਸਟੀਚਿਊਟ ਆਫ ਕੈਰੀਅਰਜ ਐਡ ਕੋਰਸਿਜ਼, ਫੇਜ਼-3-ਬੀ-2, ਐਸ.ਏ.ਐਸ ਨਗਰ ਮੁਹਾਲੀ ਵਿਖੇ 07 ਜੂਨ ਨੂੰ ਸਵੇਰੇ 10:00 ਵਜੇ ਹੋਵੇਗਾ। ਇਸ ਟੈਸਟ ਦਾ ਸਮਾਂ ਇੱਕ ਘੰਟੇ ਦਾ ਹੋਵੇਗਾ।

ਅਰਜ਼ੀਆਂ ਦੇਣ ਦੀ ਆਖਰੀ ਤਰੀਕ 24 ਮਈ:-ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਇਸ ਸਕੀਮ ਤਹਿਤ ਜੋ ਉਮੀਦਵਾਰ ਬੈਂਕ ਪੀ.ਓ. ਅਤੇ ਏ.ਓ.ਓ. (ਐਲ.ਆਈ.ਸੀ./ਜੀ.ਆਈ.ਸੀ.)–2023 ਲਈ ਐਂਟਰੈਂਸ ਟੈਸਟ ਵਾਸਤੇ ਫਰੀ ਕੋਚਿੰਗ ਕੋਰਸ ਕਰਨ ਦੇ ਚਾਹਵਾਨ ਹਨ, ਅਪਲਾਈ ਕਰ ਸਕਦੇ ਹਨ। ਉਹ ਆਪਣੀਆਂ ਮੁਕੰਮਲ ਦਰਖਾਸਤਾਂ, ਜਿਸ ਨਾਲ ਸਾਰੇ ਲੋੜੀਂਦੇ ਸਰਟੀਫਿਕੇਟ ਦੀਆਂ ਆਪਣੇ ਵਲੋਂ ਤਸਦੀਕਸ਼ੁਦਾ ਕਾਪੀਆਂ ਨਾਲ ਨੱਥੀ ਕਰਕੇ ਪ੍ਰਿੰਸੀਪਲ, ਅੰਬੇਦਕਰ ਇੰਸਟੀਚਿਊਟ ਆਫ ਕਰੀਅਰਜ ਐਂਡ ਕੋਰਸਿਜ, ਫੇਸ –3-ਬੀ-2, ਐਸ.ਏ.ਐਸ ਨਗਰ (ਮੁਹਾਲੀ) ਨੂੰ 24 ਮਈ 2023 ਤੱਕ ਜਾਂ ਇਸ ਤੋਂ ਪਹਿਲਾਂ ਭੇਜ ਸਕਦੇ ਹਨ। ਉਮੀਦਵਾਰ ਦਾਖਲੇ ਸਬੰਧੀ ਮੁਕੰਮਲ ਜਾਣਕਾਰੀ ਸੰਸਥਾ ਦੀ ਵੈੱਬਸਾਈਟ www.welfarepunjab now in ਤੇ ਪ੍ਰਾਪਤ ਕਰ ਸਕਦੇ ਹਨ।


ਕਿਉਂ ਹੁੰਦਾ ਹੈ ਐਂਟਰੇਂਸ ਟੈਸਟ ?ਐਂਟਰੇਂਸ ਟੈਸਟ ਵੱਖ-ਵੱਖ ਅੰਡਰ-ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੇਸ਼ੇਵਰ ਡਿਗਰੀ ਕੋਰਸਾਂ ਵਿੱਚ ਦਾਖਲਾ ਲੈਣ ਦਾ ਢੰਗ ਹੈ। ਬੁਨਿਆਦੀ ਤੌਰ 'ਤੇ ਸਿੱਖਿਆ ਦੇ ਉੱਚ ਪੱਧਰ 'ਤੇ ਦਾਖਲਾ ਪ੍ਰੀਖਿਆ ਆਮ ਹੈ ਜੋ ਵਿਦਿਅਕ ਸੰਸਥਾਵਾਂ ਅਤੇ ਕਾਲਜਾਂ ਦੁਆਰਾ ਕਰਵਾਈ ਜਾਂਦੀ ਹੈ। (ਪ੍ਰੈਸ ਨੋਟ)

ABOUT THE AUTHOR

...view details