ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਅਨੁਸਾਰ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਅੱਜ ਐਤਵਾਰ ਨੂੰ ਪੰਜਾਬ ਸਰਕਾਰ ਵੱਲੋਂ 22 IAS ਤੇ 10 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਸ ਤਹਿਤ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸਨ ਵੀ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦਾ ਤਬਾਦਲਾ ਕੀਤਾ ਗਿਆ ਹੈ। Punjab government transferred 22 IAS
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸਨ ਅਨੁਸਾਰ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਿੱਚ ਹਿਮਾਸ਼ੂ ਅਗਰਵਾਲ ਆਈ.ਏ.ਐਸ ਨੂੰ ਗੁਰਦਾਸਪੁਰ, ਕੋਮਲ ਮਿੱਤਲ ਆਈ.ਏ.ਐਸ ਨੂੰ ਹੁਸ਼ਿਆਰਪੁਰ, ਰਿਸ਼ੀ ਪਾਲ ਸਿੰਘ ਆਈ.ਏ.ਐਸ ਨੂੰ ਤਰਨਤਾਰਨ, ਪੂਨਮਦੀਪ ਕੌਰ ਆਈ.ਏ.ਐਸ ਨੂੰ ਬਰਨਾਲਾ ਸੇਨੂ ਦੁੱਗਲ ਆਈ.ਏ.ਐਸ ਨੂੰ ਫਾਜ਼ਿਲਕਾ ਦਾ ਡੀਸੀ ਲਾਇਆ ਗਿਆ ਹੈ।