ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਪੜ੍ਹਾਈ ਅਤੇ ਸਕੂਲਾਂ ਨੂੰ ਉੱਚ-ਪੱਧਰ ਉੱਤੇ ਲੈ ਕੇ ਜਾਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਮੁੱਢਲੇ ਢਾਂਚੇ ਦੇ ਨੂੰ ਹੋਰ ਮਜ਼ਬੂਤ ਕਰਨ ਲਈ ਸੂਬੇ 1294 ਸਕੂਲਾਂ ਵਿੱਚ 1741 ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ।
ਪਹਿਲੀ ਕਿਸ਼ਤ ਵਜੋਂ 52.23 ਕਰੋੜ ਰੁਪਏ ਦੀ ਰਾਸ਼ੀ ਈ-ਟਰਾਂਸਫਰ:-ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮਨਜ਼ੂਰ ਹੋਈ ਗ੍ਰਾਂਟ ਵਿਚੋਂ ਪਹਿਲੀ ਕਿਸ਼ਤ ਵਜੋਂ 52.23 ਕਰੋੜ ਰੁਪਏ ਦੀ ਰਾਸ਼ੀ ਈ-ਟਰਾਂਸਫਰ ਰਾਹੀਂ ਜ਼ਿਲ੍ਹਿਆਂ ਵਿੱਚ ਭੇਜ ਦਿੱਤੀ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਾਨ ਸਰਕਾਰ ਨੇ ਸਿਹਤ ਅਤੇ ਸਿੱਖਿਆ ਨੂੰ ਤਰਜੀਹੀ ਖੇਤਰ ਐਲਾਨਿਆਂ ਹੈ ਜਿਸ ਤਹਿਤ ਸਕੂਲਾਂ ਦੀਆਂ ਇਮਾਰਤਾਂ ਨੂੰ ਸ਼ਾਨਦਾਰ ਬਣਾਉਣਾ ਅਤੇ ਹਰ ਜਮਾਤ ਵਾਸਤੇ ਵੱਖਰਾ-ਵੱਖਰਾ ਕਮਰਾ ਮੁਹੱਈਆ ਕਰਵਾਉਣਾ ਲਈ ਰਾਜ ਸਰਕਾਰ ਵਲੋਂ ਕਾਰਜ਼ ਕੀਤੇ ਜਾ ਰਹੇ ਹਨ।
ਵੱਖ-ਵੱਖ ਜ਼ਿਲ੍ਹਿਆਂ ਇਹ ਰਾਸ਼ੀ ਪ੍ਰਵਾਨ ਕੀਤੀ ਗਈ :-ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ 191 ਸਕੂਲਾਂ ਲਈ 251 ਕਲਾਸ-ਰੂਮ, ਜ਼ਿਲ੍ਹਾ ਬਰਨਾਲਾ ਦੇ 27 ਸਕੂਲਾਂ ਲਈ 35 ਕਲਾਸ-ਰੂਮ, ਜ਼ਿਲ੍ਹਾ ਬਠਿੰਡਾ ਦੇ 48 ਸਕੂਲਾਂ ਲਈ 73 ਕਲਾਸ-ਰੂਮ, ਜ਼ਿਲ੍ਹਾ ਫਰੀਦਕੋਟ ਦੇ 37 ਸਕੂਲਾਂ ਲਈ 51 ਕਲਾਸ-ਰੂਮ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ 5 ਸਕੂਲਾਂ ਲਈ 6 ਕਲਾਸ-ਰੂਮ, ਜ਼ਿਲ੍ਹਾ ਫਾਜਿਲਕਾ ਦੇ 152 ਸਕੂਲਾਂ ਲਈ 221 ਕਲਾਸ-ਰੂਮ, ਜ਼ਿਲ੍ਹਾ ਫ਼ਿਰੋਜ਼ਪੁਰ ਦੇ 72 ਸਕੂਲਾਂ ਲਈ 93 ਕਲਾਸ-ਰੂਮ, ਜ਼ਿਲ੍ਹਾ ਗੁਰਦਾਸਪੁਰ ਦੇ 61 ਸਕੂਲਾਂ ਲਈ 75 ਕਲਾਸ-ਰੂਮ, ਜ਼ਿਲ੍ਹਾ ਹੁਸ਼ਿਆਰਪੁਰ ਦੇ 81 ਸਕੂਲਾਂ ਲਈ 96 ਕਲਾਸ-ਰੂਮ, ਜ਼ਿਲ੍ਹਾ ਜਲੰਧਰ ਦੇ 21 ਸਕੂਲਾਂ ਲਈ 25 ਕਲਾਸ-ਰੂਮ, ਜ਼ਿਲ੍ਹਾ ਕਪੂਰਥਲਾ ਦੇ 23 ਸਕੂਲਾਂ ਲਈ 28 ਕਲਾਸ-ਰੂਮ ਆਦਿ।