ਚੰਡੀਗੜ੍ਹ:ਪੰਜਾਬ ਪੁਲਿਸ ਮਨੁੱਖੀ ਤਸਕਰੀ ਦੇ ਵਿਰੁੱਧ ਐਂਟੀ ਹਿਊਮਨ ਟਰੈਫੀਕਿੰਗ ਯੂਨਿਟ ਨੂੰ ਮਜ਼ਬੂਤ ਕਰਨ ਲਈ ਇਸਦਾ ਵਿਸਥਾਰ ਕਰਨ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨੁੱਖੀ ਤਸਕਰੀ ਵਿਰੋਧੀ ਯੂਨਿਟ ਦੇ ਕਾਫ਼ਲੇ 'ਚ ਨਵੀਆਂ 16 ਮਹਿੰਦਰਾ ਬਲੈਰੋ ਗੱਡੀਆਂ ਅਤੇ 56 ਮੋਟਰਸਾਈਕਲਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਸ ਯੂਨਿਟ ਦਾ ਮਕਸਦ ਮਨੁੱਖੀ ਤਸਕਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣਾ ਹੋਵੇਗਾ। ਇਸ ਮੌਕੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸਨ।
ਮਨੁੱਖੀ ਤਸਕਰੀ ਵਿਰੋਧੀ ਯੂਨਿਟ ਕੀ ਹੈ ? : ਮਨੁੱਖੀ ਤਸਕਰੀ ਰੋਕੂ ਯੂਨਿਟ ਸੂਬਾ ਸਰਕਾਰ ਵੱਲੋਂ ਮਨੁੱਖੀ ਤਸਕਰੀ ਦੇ ਅਪਰਾਧ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਰਜਿਸਟ੍ਰੇਸ਼ਨ ਅਤੇ ਜਾਂਚ ਲਈ ਰਾਜ ਸਰਕਾਰ ਦੁਆਰਾ ਅਧਿਸੂਚਿਤ (971 ਕੇ.ਬੀ.) ਪੁਲਿਸ ਸਟੇਸ਼ਨਾਂ ਵੱਜੋਂ ਕੀਤੇ ਗਏ ਹਨ। ਜੋ ਕਿ ਹੋਰ ਪੁਲਿਸ ਥਾਣਿਆਂ ਤੋਂ ਇਲਾਵਾ ਕੰਮ ਕਰਨਗੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮਨੁੱਖੀ ਤਸਕਰੀ 'ਤੇ ਕਾਨੂੰਨ ਲਾਗੂ ਕਰਨ ਵਾਲੇ ਜਵਾਬ ਨਾਲ ਸਬੰਧਤ ਮਾਮਲਿਆਂ ਨਾਲ ਨਜਿੱਠਣ ਲਈ ਇੱਕ ਐਂਟੀ ਟ੍ਰੈਫਿਕਿੰਗ ਸੈੱਲ ਦੀ ਸਥਾਪਨਾ ਅਪ੍ਰੈਲ ਵਿਚ ਕੀਤੀ। ਮਨੁੱਖੀ ਤਸਕਰੀ ਖਾਸ ਕਰਕੇ ਔਰਤਾਂ ਅਤੇ ਬੱਚਿਆਂ ਵਿੱਚ ਵੱਖ-ਵੱਖ ਉਦੇਸ਼ਾਂ ਲਈ ਜਿਵੇਂ ਕਿ ਵਪਾਰਕ ਜਿਨਸੀ ਸ਼ੋਸ਼ਣ, ਜਬਰੀ ਮਜ਼ਦੂਰੀ, ਜਬਰੀ ਵਿਆਹ, ਘਰੇਲੂ ਗੁਲਾਮੀ, ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿਚ ਪ੍ਰਵਾਸ ਅਤੇ ਭੀਖ ਮੰਗਵਾਉਣਾ ਜਨਤਕ ਖੇਡਾਂ ਆਦਿ ਇਕ ਗੰਭੀਰ ਅਪਰਾਧ ਹੈ ਜੋ ਵਿਅਕਤੀ ਦੇ ਬੁਨਿਆਦੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦਾ ਹੈ।