ਪੰਜਾਬ

punjab

ETV Bharat / state

Industrial Consultants in Industrial Sectors : ਮਾਨ ਸਰਕਾਰ ਨੇ ਬਣਾਇਆ ਉਦਯੋਗਿਕ ਸਲਾਹਕਾਰ ਕਮਿਸ਼ਨ, 26 ਖੇਤਰਾਂ 'ਚ ਨਿਯੁਕਤ ਹੋਣਗੇ ਸਲਾਹਕਾਰ - 26 ਸੈਕਟਰਾਂ ਲਈ ਉਦਯੋਗਿਕ ਸਲਾਹਕਾਰ ਨਿਯੁਕਤ

ਪੰਜਾਬ ਦੇ ਉਦਯੋਗਿਕ ਵਿਕਾਸ ਲਈ ਸੂਬੇ ਦੇ 26 (Industrial Consultants in Industrial Sectors) ਸੈਕਟਰਾਂ ਲਈ ਉਦਯੋਗਿਕ ਸਲਾਹਕਾਰ ਨਿਯੁਕਤ ਕੀਤੇ ਜਾਣਗੇ। ਇਸਦੇ ਲਈ ਕਮਿਸ਼ਨ ਬਣਾਇਆ ਗਿਆ ਹੈ।

Punjab Government has appointed industrial consultants in industrial sectors
Industrial Consultants in Industrial Sectors : ਪੰਜਾਬ ਸਰਕਾਰ ਨੇ ਸੱਨਅਤੀ ਖੇਤਰਾਂ ਚ ਉਦਯੋਗਿਕ ਸਲਾਹਕਾਰ ਹੋਣਗੇ ਨਿਯੁਕਤ

By ETV Bharat Punjabi Team

Published : Oct 25, 2023, 4:13 PM IST

Updated : Oct 25, 2023, 5:47 PM IST

ਚੰਡੀਗੜ੍ਹ ਡੈਸਕ :ਸੂਬੇ ਦੀ ਮਾਨ ਸਰਕਾਰ ਨੇ ਉਦਯੋਗਿਕ ਵਿਕਾਸ ਅਤੇ ਕਾਰੋਬਾਰੀ ਵਿਕਾਸ ਨੂੰ ਹੋਰ ਹੱਲਾਸ਼ੇਰੀ ਦੇਣ ਲਈ 26 ਸੈਕਟਰਾਂ ਲਈ ਉਦਯੋਗਿਕ ਸਲਾਹਕਾਰ ਵਿਭਾਗ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸਦੇ ਮੁਤਾਬਿਕ ਇੱਕ ਉਦਯੋਗ ਸਲਾਹਕਾਰ ਕਮਿਸ਼ਨ ਬਣਾਇਆ ਜਾਵੇਗਾ ਅਤੇ ਕਰੀਬ 26 ਖੇਤਰਾਂ ਵਿੱਚ ਉਦਯੋਗ ਸਲਾਹਕਾਰ ਤੈਨਾਤ ਕੀਤਾ ਜੇਣਗਾ। ਇਹ ਵੀ ਯਾਦ ਰਹੇ ਕਿ ਹਰੇਕ ਕਮਿਸ਼ਨ ਦੀ ਅਗਵਾਈ ਆਪੋ-ਆਪਣੇ ਖੇਤਰਾਂ ਦੀ ਇੱਕ ਨਾਮੀ ਸ਼ਖਸੀਅਤ ਵੱਲੋਂ ਹੋਵੇਗੀ ਅਤੇ ਕੈਬਨਿਟ ਮੰਤਰੀ ਦਾ ਦਰਜਾ ਵੀ ਮਿਲੇਗਾ।

ਉਦਯੋਗਿਕ ਵਿਕਾਸ ਲਈ ਹੰਭਲੇ :ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ ਮਹੀਨੇ ਐਲਾਨ ਕੀਤਾ ਸੀ ਕਿ ਮਾਨ ਸਰਕਾਰ ਨੇ ਸਨਅਤਾਂ ਦੀ ਸਹੂਲਤ ਲਈ ਪਹਿਲਾਂ ਹੀ ਸਿੰਗਲ ਵਿੰਡੋ ਪ੍ਰਣਾਲੀ ਸ਼ੁਰੂ ਕੀਤੀ ਹੈ ਅਤੇ ਆਪਣੇ ਵੱਲੋਂ ਉਦਯੋਗਿਕ ਖੇਤਰ ਨੂੰ ਸਹਿਯੋਗ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਸੂਬਾ ਸਰਕਾਰ ਮੌਜੂਦਾ ਸਨਅਤੀ ਇਕਾਈਆਂ ਦੀ ਸੁਰੱਖਿਆ, ਤਰੱਕੀ ਤੇ ਵਿਸਤਾਰ ਲਈ ਹੰਭਲੇ ਮਾਰ ਰਹੀ ਹੈ। ਕਾਰੋਬਾਰੀਆਂ ਨੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ।


ਪੰਜਾਬ ਨੂੰ ਸਨਅਤ ਹੱਬ ਵਜੋਂ ਉਭਾਰਿਆ ਜਾਵੇਗਾ : ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਮੌਜੂਦਾ ਸਨਅਤੀ ਇਕਾਈਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਹੋਰ ਸਨਅਤਾਂ ਦਾ ਮੁਕਾਬਲਾ ਕਰਨ ਦੇ ਕਾਬਿਲ ਬਣਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹੀ ਨਹੀਂ ਦੁਨੀਆ ਭਰ ਵਿੱਚ ਪੰਜਾਬ ਨੂੰ ਸਨਅਤੀ ਹੱਬ ਵਜੋਂ ਉਭਾਰਿਆ ਜਾਵੇਗਾ।

Last Updated : Oct 25, 2023, 5:47 PM IST

ABOUT THE AUTHOR

...view details