ਚੰਡੀਗੜ੍ਹ:ਬੰਧਕ ਬਣਾਏ ਗਏ ਭਾਜਪਾ ਆਗੂਆਂ ਵੱਲੋਂ ਦਾਖਲ ਪਟੀਸ਼ਨ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ ਕਰ ਐਫੀਡੇਵਿਟ ਫਾਈਲ ਕਰਨ ਦੇ ਲਈ ਕਿਹਾ ਸੀ। ਜਿਸ ਉੱਤੇ ਪੰਜਾਬ ਸਰਕਾਰ ਨੇ ਐਫਿਡੈਵਿਟ ਦਾਖਿਲ ਕੀਤਾ ਗਿਆ ਹੈ। ਇਸ ‘ਤੇ ਬੀਜੇਪੀ ਦੇ ਵਕੀਲ ਨੇ ਵੀ ਕਾਊਂਟਰ ਐਫਿਡੈਵਿਟ ਦਾਖਿਲ ਕਰਨ ਦੇ ਲਈ ਕੋਰਟ ਤੋਂ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 9 ਅਗਸਤ ਨੂੰ ਹੋਵੇਗੀ।
ਹਾਈ ਕੋਰਟ ਵਿੱਚ ਦਾਖ਼ਲ ਹਲਫ਼ਨਾਮੇ ਦੇ ਵਿੱਚ ਪੰਜਾਬ ਸਰਕਾਰ ਨੇ ਦੱਸਿਆ ਕਿ ਰਾਜਪੁਰਾ ਦੇ ਵਿੱਚ 2 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚੋਂ 3 ‘ਤੇ ਨਾਮ ਦੇ ਨਾਲ ਅਤੇ 50 ਤੋਂ ਜ਼ਿਆਦਾ ਅਣਪਛਾਤੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।