'ਦਰਿਆਈ ਡੌਲਫਿਨ' ਨੂੰ ਐਲਾਨਿਆ ਗਿਆ ਸੂਬਾਈ ਜਲ ਜੀਵ - ਡੌਲਫਿਨ ਮੱਛੀ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਦਰਿਆਈ ਡੌਲਫਿਨ ਮੱਛੀ ਨੂੰ ਸੂਬਾਈ ਜਲ ਜੀਵ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ 'ਤੇ ਸਾਂਝੀ ਕੀਤੀ।
ਦਰਿਆਈ ਡੌਲਫਿਨ
ਟਵੀਟ ਕਰਦਿਆ ਕੈਪਟਨ ਨੇ ਲਿਖਿਆ ਕਿ ਸਿੰਧ ਦਰਿਆਈ ਡੌਲਫਿਨ ਨੂੰ ਪੰਜਾਬ ਦਾ ਸੂਬਾਈ ਜਲ ਜੀਵ ਐਲਾਣ ਕਰਦਿਆ ਖੁਸ਼ੀ ਹੋ ਰਹੀ ਹੈ। ਉਨ੍ਹਾਂ ਲਿਖਿਆ ਕਿ, 'ਮੇਰੀ ਸਰਕਾਰ ਇਸ ਲੁਪਤ ਹੁੰਦੀ ਜਾ ਰਹੀ ਪ੍ਰਜਾਤੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।'