ਚੰਡੀਗੜ੍ਹ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਲ 2020-21 ਦਾ ਬਜਟ ਪੇਸ਼ ਕਰ ਦਿੱਤਾ ਹੈ। ਇਹ ਬਜਟ 154805 ਕਰੋੜ ਦਾ ਹੈ। ਇਸ ਬਜਟ ਤੋਂ ਹਰ ਵਰਗ ਦੇ ਲੋਕਾਂ ਨੂੰ ਕਾਫੀ ਉਮੀਦਾਂ ਸਨ।
ਕਿਸ ਨੂੰ ਕੀ-ਕੀ ਮਿਲਿਆ
- 2 ਸਾਲ ਦੀ ਸੇਵਾਮੁਕਤੀ ਉਮਰ ਘਟਾ ਦਿੱਤੀ ਗਈ ਹੈ
- 1 ਮਾਰਚ ਤੋਂ ਡੀਏ ਦੀ 6 ਫ਼ੀਸਦ ਕਿਸ਼ਤ ਜਾਰੀ ਕੀਤੀ ਜਾਵੇਗੀ
- ਪੰਜਾਬ ਵਿੱਚ ਨਵੀਂ ਭਰਤੀ ਜਲਦੀ ਸ਼ੁਰੂ ਕੀਤੀ ਜਾਵੇਗੀ
- ਮੰਡੀ ਫ਼ੀਸ 4 ਫ਼ੀਸਦ ਤੋਂ 1 ਫ਼ੀਸਦ ਕੀਤੀ ਗਈ ਹੈ
- ਕੁੱਲ ਮਾਲੀਆ ਪ੍ਰਾਪਤੀਆਂ 'ਤੇ ਵਿਆਜ ਭੁਗਤਾਨ ਦਾ ਅਨੁਪਾਤ ਸਾਲ 2018-19 'ਚ ਘੱਟ ਕੇ 26.19 ਫ਼ੀਸਦੀ ਹੋ ਗਿਆ ਹੈ
- ਸਾਲ 2020-21 'ਚ ਸੂਬੇ ਦੀ ਜੀ. ਐੱਸ. ਡੀ. ਪੀ. 6,44,326 ਕਰੋੜ ਰੁਪਏ ਵਧਣ ਦੀ ਉਮੀਦ
- ਅੰਡਰਗ੍ਰਾਊਂਡ ਪਾਇਪਾਂ ਲਈ 100 ਕਰੋੜ ਦਾ ਐਲਾਨ ਕੀਤਾ ਗਿਆ ਹੈ
- ਸਿਹਤ ਲਈ 4675 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ
- ਨਹਿਰੀ ਵਿਕਾਸ 2510 ਕਰੋੜ ਰੁਪਏ ਰੱਖੇ ਗਏ ਹਨ
- ਹੁਸ਼ਿਆਰਪੁਰ ਵਿੱਚ ਨਵਾਂ ਮਿਲਟਰੀ ਟਰੇਨਿੰਗ ਕੈਂਪ ਬਣਾਇਆ ਜਾਵੇਗਾ
- ਅਪ੍ਰੈਲ ਮਹੀਨੇ ਤੋਂ ਨੌਜਵਾਨਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣਗੇ
- ਪੀਣ ਵਾਲੇ ਪਾਣੀ ਲਈ 2 ਹਜ਼ਾਰ 29 ਕਰੋੜ
- ਸਮਾਰਟ ਫ਼ੋਨ ਲਈ 100 ਕਰੋੜ ਰੱਖੇ ਗਏ ਹਨ
- ਅਵਾਰਾ ਪਸ਼ੂਆਂ ਦੇ ਲਈ 25 ਕਰੋੜ ਦਿੱਤੇ ਗਏ ਹਨ
- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਰਾਜਮਾਰਗ ਬਣੇਗਾ।
- ਪੇਂਡੂ ਵਿਕਾਸ ਲਈ 526 ਕਰੋੜ ਰੁਪਏ ਰੱਖੇ
- ਟੂਰਿਜ਼ਮ ਲਈ 427 ਕਰੋੜ ਦਿੱਤੇ ਜਾਣਗੇ
- ਹਰ ਜ਼ਿਲ੍ਹੇ ਵਿੱਚ ਬਿਰਧ ਆਰਸ਼ਰ ਲਈ 5 ਕਰੋੜ ਦਿੱਤੇ ਜਾਣਗੇ
- ਰੱਖਿਆ ਸੇਵਾਂਵਾ ਲਈ 127 ਕਰੋੜ ਰੱਖਿਆ ਗਿਆ ਹੈ
- ਪੇਂਡੂ ਵਿਕਾਸ ਲਈ 3830 ਕਰੋੜ ਦਿੱਤੇ ਜਾਣਗੇ
- ਖੇਡਾਂ ਲਈ 276 ਕਰੋੜ ਦਾ ਐਲਾਨ ਕੀਤਾ ਗਿਆ ਹੈ
- ਪੰਜਾਬ ਪੇਂਡੂ ਆਵਾਸ ਯੋਜਨਾ ਲਈ 500 ਕਰੋੜ
- ਇੰਡਸਟਰੀ ਨੂੰ ਸਬਸਿਡੀ 'ਤੇ ਬਿਜਲੀ ਦੇਣ ਨੂੰ ਲੈ ਕੇ 2,267 ਕਰੋੜ ਰੁਪਏ ਖ਼ਰਚ ਹੋਣਗੇ
- ਪਟਿਆਲਾ ਹੈਰੀਟੇਜ ਫੈਸਟੀਵਲ ਲਈ 25 ਕਰੋੜ ਦੇਣ ਦਾ ਐਲਾਨ
- ਪਠਾਨਕੋਟ ਵਿੱਚ ਨਵੇਂ ਪੁਲ ਦੀ ਉਸਾਰੀ ਹੋਵੇਗੀ
- ਨੂਰਮਹਿਲ ਵਿੱਚ ਪੁਲ ਬਣਾਇਆ ਜਾਵੇਗਾ
- ਪਟਿਆਲਾ 'ਚ ਬਣਾਇਆ ਜਾਵੇਗਾ ਅਤਿ ਆਧੁਨਿਕ ਬੱਸ ਸਟੈਂਡ
- ਸੈਰ ਸਪਾਟਾ ਵਿਭਾਗ ਲਈ 437 ਕਰੋੜ ਰੁਪਏ ਰੱਖੇ ਰਾਖਵੇਂ ਰੱਖੇ ਗਏ ਹਨ
- ਖੇਡਾਂ ਲਈ 276 ਕਰੋੜ ਦੇਣ ਦਾ ਐਲਾਨ
- ਗਊ ਸੈੱਸ ਲਈ 25 ਕਰੋੜ ਰੁਪਇਆ
- ਨਸ਼ਾ ਮੁਕਤੀ ਮੁਹਿੰਮ 25 ਨਵੇਂ ਸੈਂਟਰ
- 2020-21 ਦੌਰਾਨ ਖੇਡਾਂ ਲਈ 35 ਕਰੋੜ ਰੁਪਏ
- ਮੋਬਾਈਲ ਫ਼ੋਨਾਂ ਵਾਸਤੇ 100 ਕਰੋੜ ਰੁਪਏ
- 324 ਕਰੋੜ ਬਿਜਲੀ ਮਹਿਕਮੇ ਲਈ
- ਪੁਰਾਣੇ ਇੰਡਸਟ੍ਰੀਅਲ ਪਾਰਕਾਂ, ਫ਼ੋਕਲ ਪੁਆਇੰਟਾਂ ਦੇ ਦੁਬਾਰਾ ਨਿਰਮਾਣ ਲਈ 131 ਕਰੋੜ ਰਾਖਵੇਂ
- ਪਟਿਆਲਾ ਹੈਰੀਟੇਜ਼ ਫ਼ੈਸਟੀਵਲ ਲਈ 25 ਕਰੋੜ ਰੁਪਏ ਨਾਲ ਮਿਲਣਗੇ
- ਹਰੀਕੇ ਦਾ ਪੌਂਡ ਇਲਾਕੇ ਲਈ 15 ਕਰੋੜ ਰੁਪਏ
- ਸੋਸ਼ਲ ਜਸਟਿਲ ਲਈ 901 ਕਰੋੜ ਰੁਪਇਆ
- 165 ਆਸ਼ੀਰਵਾਦ ਸਕੀਮ ਲਈ ਰਾਖਵੇਂ
- 10 ਕਰੋੜ ਐੱਸਸੀ ਆਬਾਦੀ ਵਸੇਬੇ ਲਈ
- 700 ਰੁਪਏ ਕੀਤੀ ਪੈਨਸ਼ਨ ਸਕੀਮ ਬਜ਼ੁਰਗਾਂ ਲਈ
- 2,388 ਕਰੋੜ ਪੈਨਸ਼ਨ ਸਕੀਮ ਲਈ
- 0-10 ਸਾਲ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ 65 ਕਰੋੜ ਰੁਪਏ
- ਹਰ ਸੂਬੇ ਵਿੱਚ ਬਿਰਧ ਆਸ਼ਰਮਾਂ ਲਈ 500 ਕਰੋੜ ਰੁਪਏ
- ਸ਼ਹੀਦਾਂ ਦੇ ਵਾਰਸਾਂ ਲਈ 6000 ਕਰੋੜ ਰੁਪਏ
- ਡੇਰਾ ਬੱਲਾਂ ਵਿਖੇ ਸਟ੍ਰੀਟ ਲਾਈਟਾਂ ਅਤੇ ਸਾਂਭ ਸੰਭਾਲ ਲਈ 5 ਕਰੋੜ ਰੁਪਏ
- ਨਰੇਗਾ 320 ਕਰੋੜ ਰੁਪਏ ਰਾਖਵੇਂ
- ਪੰਜਾਬ ਪੇਂਡੂ ਆਵਾਸ ਯੋਜਨਾ 500 ਕਰੋੜ ਰੁਪਏ
- ਨਹਿਰੀ ਸਿੰਜਾਈ 2510 ਕਰੋੜ ਰੁਪਏ ਰਾਖਵੇਂ
- ਸੈਨੇਟਰੀ ਪੈਡ ਲਈ 120 ਕਰੋੜ ਰੁਪਏ
- ਪਟਿਆਲਾ ਦੀ ਛੋਟੀ ਨਦੀ ਅਤੇ ਵੱਡੀ ਨਦੀ ਦੀ ਸਫ਼ਾਈ ਲਈ 60 ਕਰੋੜ ਰਾਖਵੇਂ
- ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀਆਂ ਲਈ 249 ਕਰੋੜ ਰਾਖਵੇਂ
- ਵੱਡੀਆਂ ਸੜਕਾਂ ਦਾ ਕੀਤਾ ਜਾਵੇਗਾ ਨਿਰਮਾਣ
- ਪੱਟੀ ਤੋਂ ਮੱਖੂ ਰੇਲਵੇ ਲਾਈਨ ਲਈ 50 ਕਰੋੜ ਰੁਪਏ
- ਸਰਕਾਰੀ ਰਿਹਾਇਸ਼ਾਂ ਲਈ 60 ਕਰੋੜ ਰੁਪਏ
- 100 ਕਰੋੜ ਕੰਢੀ ਖੇਤਰਾਂ ਦੇ ਵਿਕਾਸ ਲਈ
- ਸਰਹੱਦੀ ਖੇਤਰਾਂ ਦੇ ਵਿਕਾਸ ਲਈ 100 ਕਰੋੜ
- ਕੰਢੀ ਖੇਤਰਾਂ ਵਿੱਚ ਟਿਊਬਵੈੱਲਾਂ ਦੀ ਨਵੀਨੀਕਰਨ ਲਈ 30 ਕਰੋੜ ਰੁਪਏ