ਪੰਜਾਬ

punjab

ETV Bharat / state

Punjab Education Budget: ਸਿੱਖਿਆ ਖੇਤਰ ਲਈ ਵੱਡਾ ਐਲਾਨ, ਸਰਕਾਰ ਲਿਆਵੇਗੀ ਇਹ ਸਕੀਮ

ਸਿਖਿਆ ਖੇਤਰ ਲਈ ਵੱਡਾ ਐਲਾਨ ਕਰਦਿਆਂ ਚੀਮਾ ਨੇ ਕਿਹਾ ਕਿ ਸਕੂਲੀ ਸਿਖਿਆ ਲਈ 17 ਹਜ਼ਾਰ 72 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਐਸਟੇਟ ਮੈਨੇਜਰ ਦੀਆਂ ਅਸਾਮੀਆਂ ਲਈ 99 ਕਰੋੜ ਰੱਖੇ ਗਏ ਹਨ।

Punjab government kept a big budget for the education sector
Budget For Education Sector : ਸਿੱਖਿਆ ਖੇਤਰ ਲਈ ਵੱਡਾ ਐਲਾਨ, ਸਰਕਾਰ ਨੇ ਰੱਖੇ 17 ਹਜ਼ਾਰ 72 ਕਰੋੜ ਰੁਪਏ

By

Published : Mar 10, 2023, 12:28 PM IST

ਚੰਡੀਗੜ੍ਹ :ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਆਪਣੇ ਬਜਟ ਦੌਰਾਨ ਸਕੂਲੀ ਅਤੇ ਉਚੇਰੀ ਸਿੱਖਿਆ ਲਈ ਵੱਡੇ ਐਲਾਨ ਕੀਤੇ ਹਨ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦੇਣ ਲਈ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਕਈ ਫੈਸਲੇ ਲੈਣ ਦੀ ਗੱਲ ਕਹੀ ਹੈ। ਚੀਮਾ ਨੇ ਐਲਾਨ ਕੀਤਾ ਕਿ ਸਕੂਲੀ ਵਿਦਿਆਰਥੀਆਂ ਦੇ ਵਿਕਾਸ ਲਈ ਸਾਲ 2023-24 ਲਈ 17 ਹਜ਼ਾਰ 72 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕਈ ਹੋਰ ਵੀ ਵੱਡੇ ਐਲ਼ਾਨ ਕੀਤੇ ਹਨ।

ਵਿਦਿਆਰਥੀਆਂ ਦੀ ਸੌ ਫੀਸਦ ਸ਼ਮੂਲੀਅਤ :ਬਜਟ ਪੇਸ਼ ਕਰਦਿਆਂ ਚੀਮਾ ਨੇ ਕਿਹਾ ਕਿ ਸਰਕਾਰ ਦੀ ਪੀਟੀਐੱਮ ਸਕੀਮ ਤਹਿਤ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ 19 ਲੱਖ ਮਾਪਿਆਂ ਨੇ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੰਜਾਬ ਵਿਚ ਅੱਠਵੀਂ 10ਵੀਂ ਅਤੇ 12ਵੀਂ ਕਲਾਸ ਦੇ ਬੱਚਿਆਂ ਵਿਚ ਸੌ ਫੀਸਦ ਸ਼ਮੂਲੀਅਤ ਲਈ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆ ਨੂੰ ਸਕੂਲ ਕਿਟਾਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਆਰਥਿਕ ਸਹਾਇਤਾ ਦਿਤੀ ਜਾ ਰਹੀ ਹੈ। ਪਿਛਲੇ ਭਾਸ਼ਣ ਦੌਰਾਨ 99 ਹਾਜਰ ਕਰੋੜ ਦਾ ਬਜਟ ਰੱਖਿਆ ਗਿਆ ਸੀ।

ਐਸਟੇਟ ਮੈਨੇਜਰ ਦੀਆਂ ਅਸਾਮੀਆਂ :ਸਰਕਾਰੀ ਸਕੂਲਾਂ ਦੀ ਸਾਂਭ ਸੰਭਾਲ ਲਈ ਅਸਟੇਟ ਮੈਨੇਜਰ ਦੀਆਂ ਅਸਾਮੀਆਂ ਤਿਆਰ ਕੀਤੀਆਂ ਗਈਆਂ ਹਨ। ਇਸ ਲਈ 99 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਤਾਂ ਜੋ ਅਧਿਆਪਕ ਆਪਣਾ ਧਿਆਨ ਬੱਚਿਆਂ ਨੂੰ ਪੜ੍ਹਾਉਣ ਲਈ ਹੀ ਲਗਾਉਣ। ਉਨ੍ਹਾਂ ਕਿਹਾ ਕਿ ਸੂਬੇ ਦੇ ਚਾਰ ਸਕੂਲ ਅਪਗ੍ਰੇਡ ਕੀਤੇ ਜਾ ਰਹੇ ਹਨ। ਜੋ ਵਿਕਾਸ ਦੇ ਬਿੰਦੂ ਬਣ ਕੇ ਉਭਰਨਗੇ। ਇਸ ਲਈ 200 ਕਰੋੜ ਰੁਪਏ ਦੇ ਸ਼ੁਰੂਆਤ ਬਜਟ ਦਾ ਪ੍ਰਸਤਾਵ ਹੈ। ਹਰਪਾਲ ਚੀਮਾ ਨੇ ਕਿਹਾ ਕਿ ਸਕੂਲੀ ਸਿਖਿਆ ਲਈ ਜੋ 17 ਹਜ਼ਾਰ 72 ਕਰੋੜ ਰੁਪਏ ਸਕੂਲੀ ਅਤੀ ਉੱਚ ਸਿਖਿਆ ਲਈ ਰਾਖਵੇਂ ਰੱਖੇ ਗਏ ਹਨ, ਉਹ ਪਿਛਲੇ ਸਾਲ ਨਾਲੋਂ 12 ਫੀਸਦ ਜ਼ਿਆਦਾ ਹਨ। ਚੀਮਾ ਨੇ ਕਿਹਾ ਕਿ ਸਕੂਲ ਸਿੱਖਿਆ ਲਈ ਸਰਕਾਰ ਵਿਸ਼ੇਸ਼ ਧਿਆਨ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਬਲੈਕ ਬੋਰਡ ਤੇ ਫਰਨੀਚਰ ਖਰੀਦਣ ਵੱਲ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :Punjab Agriculture Budget: ਖੇਤੀਬਾੜੀ ਲਈ ਸਰਕਾਰ ਦੇ ਵੱਡੇ ਐਲਾਨ, ਹੁਣ ਫਸਲਾਂ ਦਾ ਵੀ ਹੋਵੇਗਾ ਬੀਮਾਂ

ਪ੍ਰੀ ਮੈਟ੍ਰਿਕ ਸਕਾਲਰ ਸਕੀਮ:ਚੀਮਾ ਨੇ ਪ੍ਰੀ ਮੈਟ੍ਰਿਕ ਸਕਾਲਰ ਸਕੀਮ ਲਈ ਵੀ ਐਲਾਨ ਹੈ। ਇਸ ਲਈ 140 ਕਰੋੜ ਦੀ ਵਜੀਫਾ ਰਾਸ਼ੀ ਜਾਰੀ ਕੀਤੀ ਗਈ ਹੈ। ਅਗਲੇ ਸਾਲ ਲਈ 18 ਕਰੋੜ ਰੁਪਏ ਅਤੇ 60 ਕਰੋੜ ਰੁਪਏ ਦੇ ਬਜਟ ਦੀ ਤਜਵੀਜ ਰੱਖੀ ਗਈ ਹੈ। ਚੀਮਾ ਨੇ ਕਿ ਪੰਜਾਬ ਯੰਗ ਇੰਟਰਪ੍ਰਿਨਿਓਰ ਪ੍ਰੋਗਰਾਮ ਤਹਿਤ ਹੁਨਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤਹਿਤ 11ਵੀਂ ਜਮਾਤ ਦੇ ਵਿਦਿਆਰਥੀਆਂ ਦੇ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਪੇਸ਼ ਕਰਨ ਲਈ ਪ੍ਰਤੀ ਵਿਦਿਆਰਥੀ 2000 ਰੁਪਏ ਦੀ ਸੀਡ ਮਨੀ ਦੇ ਰੂਪ ਵਿੱਚ ਦਿੱਤੇ ਜਾਣਗੇ। ਇਸਦੇ ਤਹਿਤ ਸਰਕਾਰ ਨੇ 30 ਕਰੋੜ ਰੁਪਏ ਰੱਖੇ ਗਏ ਹਨ।

ABOUT THE AUTHOR

...view details