ਪੰਜਾਬ

punjab

ETV Bharat / state

ਡਰੱਗ ਮਾਮਲੇ 'ਚ ਜੇਲ੍ਹ 'ਚ ਬੰਦ ਜਗਦੀਸ਼ ਭੋਲਾ ਨੂੰ ਹਾਈਕੋਰਟ ਤੋਂ 3 ਦਿਨਾਂ ਦੀ ਮਿਲੀ ਅੰਤਰਿਮ ਜ਼ਮਾਨਤ - ਨਸ਼ਿਆਂ ਨੂੰ ਲੈ ਕੇ ਵੱਡੀ ਅਪਡੇਟ

ਨਸ਼ਿਆਂ ਦੇ ਰੈਕਟ ਮਾਮਲੇ ਵਿੱਚ ਜਗਦੀਸ਼ ਭੋਲਾ ਨੂੰ ਹਾਈਕੋਰਟ ਵੱਲੋਂ ਰਾਹਤ ਮਿਲੀ ਹੈ। ਭੋਲਾ 3 ਦਿਨਾਂ ਦੀ ਅੰਤਰਿਮ ਜਮਾਨਤ ਉੱਤੇ ਬਾਹਰ ਆਵੇਗਾ।

Punjab drug racket accused Jagdish Bhola gets 3 days interim bail from High Court
ਡਰੱਗ ਮਾਮਲੇ 'ਚ ਜੇਲ੍ਹ 'ਚ ਬੰਦ ਜਗਦੀਸ਼ ਭੋਲਾ ਨੂੰ ਹਾਈਕੋਰਟ ਤੋਂ 3 ਦਿਨਾਂ ਦੀ ਮਿਲੀ ਅੰਤਰਿਮ ਜ਼ਮਾਨਤ

By

Published : Jun 16, 2023, 7:58 PM IST

ਚੰਡੀਗੜ੍ਹ :ਪੰਜਾਬ ਦੇ ਡਰੱਗ ਰੈਕੇਟ ਦੇ ਸਰਗਨਾ ਜਗਦੀਸ਼ ਭੋਲਾ ਨੂੰ ਹਾਈਕੋਰਟ ਤੋਂ 3 ਦਿਨਾਂ ਲਈ ਅੰਤਰਿਮ ਜ਼ਮਾਨਤ ਮਿਲ ਗਈ ਹੈ। ਜਗਦੀਸ਼ ਭੋਲਾ ਦੀ ਮਾਂ ਦੀ 8 ਜੂਨ ਨੂੰ ਮੌਤ ਹੋ ਗਈ ਸੀ। ਬਠਿੰਡਾ ਦੇ ਰਾਏ ਕੇ ਕਲਾਂ ਵਿੱਚ ਅੱਜ ਤੋਂ 18 ਜੂਨ ਤੱਕ ਹਾਈ ਕੋਰਟ ਨੇ ਸ੍ਰੀ ਕੀਰਤਪੁਰ ਸਹਿਬ ਵਿੱਚ 19 ਜੂਨ ਨੂੰ ਸ੍ਰੀ ਕੀਰਤਪੁਰ ਸਾਹਿਬ ਵਿੱਚ ਅਖੰਡ ਪਾਠ ਅਤੇ ਭੋਗ ਉਪਰੰਤ ਭੋਗ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਪੁਲਿਸ ਹਿਰਾਸਤ ਵਿੱਚ ਰਹਿੰਦਿਆਂ ਸਾਰੀਆਂ ਰਸਮਾਂ ਪੂਰੀਆਂ ਕਰਨਗੇ। ਦੋ ਆਈਪੀਐਸ ਅਧਿਕਾਰੀ ਜਿਨ੍ਹਾਂ ਵਿੱਚ ਇੱਕ ਪੁਰਸ਼ ਅਤੇ ਇੱਕ ਮਹਿਲਾ ਅਧਿਕਾਰੀ ਨਿਗਰਾਨੀ ਹੇਠ ਹੋਵੇਗਾ। ਬਠਿੰਡਾ ਦੇ ਡੀਸੀ ਨੂੰ ਵੀ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਸਨ। 19 ਜੂਨ ਦੀ ਸ਼ਾਮ ਨੂੰ ਉਸ ਨੂੰ ਵਾਪਸ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਗਏ।ਜਗਦੀਸ਼ ਭੋਲਾ ਨੇ ਆਪਣੀ ਮਾਂ ਦੇ ਭੋਗ ਵਿੱਚ ਸ਼ਾਮਲ ਹੋਣ ਅਤੇ ਪੁੱਤਰ ਵਜੋਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ 15 ਦਿਨਾਂ ਲਈ ਅੰਤ੍ਰਿਮ ਜ਼ਮਾਨਤ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਮਾਰਚ ਮਹੀਨੇ 'ਚ ਹਾਈਕੋਰਟ ਨੇ ਇਕ ਦਿਨ ਦੀ ਪੈਰੋਲ ਦਿੱਤੀ ਸੀ, ਉਦੋਂ ਉਸ ਦੀ ਮਾਂ ਦੀ ਸਿਹਤ ਕਾਫੀ ਖਰਾਬ ਸੀ।

ਬੀਤੇ ਲੰਮੇ ਸਮੇਂ ਤੋਂ ਡਰੱਗ ਮਾਮਲੇ ਵਿੱਚ ਸਜ਼ਾ ਕੱਟ ਰਹੇ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਜਗਦੀਸ਼ ਭੋਲਾ ਦੀ ਮਾਤਾ ਦਾ ਅੱਜ ਦਿਹਾਂਤ ਹੋ ਗਿਆ। ਜਗਦੀਸ਼ ਭੋਲਾ ਨੂੰ ਅਦਾਲਤ ਨੇ ਸਸਕਾਰ ਮੌਕੇ ਸ਼ਾਮਲ ਹੋਣ ਲਈ ਰਾਹਤ ਦਿੰਦੇ ਹੋਏ 6 ਘੰਟਿਆਂ ਦੀ ਪੈਰੋਲ ਦਿੱਤੀ। ਉਥੇ ਹੀ ਇਸ ਮੌਕੇ ਜਗਦੀਸ਼ ਭੋਲਾ ਨੂੰ ਰਾਹਤ ਦੇਣ ਲਈ ਪਿੰਡ ਵਾਸੀਆਂ ਨੇ ਅਦਾਲਤ ਦਾ ਧੰਨਵਾਦ ਵੀ ਕੀਤਾ। ਇਸ ਦੇ ਨਾਲ ਇਹ ਵੀ ਮੰਗ ਕੀਤੀ ਹੈ ਕਿ ਅਦਾਲਤ ਹੋਰ ਦਰਿਆਦਿਲੀ ਦਿਖਾਉਂਦੇ ਹੋਏ ਜਗਦੀਸ਼ ਭੋਲਾ ਨੂੰ ਮਾਤਾ ਦੇ ਭੋਗ ਤੱਕ ਪੈਰੋਲ ਦੇ ਦੇਵੇ ਤਾਂ ਜੋ ਜਗਦੀਸ਼ ਭੋਲਾ ਆਪਣੇ ਮਾਤਾ ਦੀਆਂ ਸਾਰੀਆਂ ਰਸਮਾਂ ਆਪਣੇ ਹੱਥੀਂ ਪੂਰੀਆਂ ਕਰ ਸਕੇ।

ਹਸਪਤਾਲ ਵਿੱਚ ਮਾਂ ਦਾ ਹਾਲ ਜਾਣਨ ਲਈ ਮਿਲੀ ਸੀ ਰਾਹਤ:ਦੱਸ ਦਈਏ ਕਿ ਭੋਲਾ ਦੇ ਮਾਤਾ ਬਲਤੇਜ ਕੌਰ ਪਿਛਲੇ ਲੰਮੇਂ ਸਮੇਂ ਤੋਂ ਬਿਮਾਰ ਚਲ ਰਹੇ ਸਨ, ਜਿੰਨ੍ਹਾਂ ਦਾ ਹਸਪਤਾਲ ਵਿਚ ਹਾਲ ਜਾਨਣ ਲਈ ਵੀ ਅਦਾਲਤ ਨੇ ਭੋਲਾ ਨੂੰ ਰਾਹਤ ਦਿੱਤੀ ਸੀ। ਪਿੰਡ ਵਾਸੀ ਨੇ ਦੱਸਿਆ ਕਿ ਬੀਤੀ ਰਾਤ ਜਗਦੀਸ਼ ਭੋਲਾ ਦੀ ਮਾਤਾ ਬਲਤੇਜ ਕੌਰ ਦਾ ਦੇਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਕਪੂਰਥਲਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਨੂੰ ਇਕ ਦਿਨ ਦੀ ਪੈਰੋਲ ਦੇ ਕੇ ਮਾਤਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਦੌਰਾਨ ਜਗਦੀਸ਼ ਭੋਲੇ ਨੇ ਅਰਦਾਸ ਵਿਚ ਸ਼ਮੂਲੀਅਤ ਵੀ ਹੱਥਕੜੀਆਂ ਪਾ ਕੇ ਕੀਤੀ। ਕਸਟਡੀ ਦੀ ਨਿਗਰਾਨੀ ਹੇਠ ਸ਼ਾਮਲ ਹੋਏ।

700 ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਮਾਮਲੇ ਵਿਚ ਕੀਤਾ ਗਿਆ ਸੀ ਗ੍ਰਿਫ਼ਤਾਰ: ਦੱਸ ਦਈਏ ਕਿ ਭੋਲੇ ਨੂੰ 700 ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। 12 ਨਵੰਬਰ ਸਾਲ 2013 ਨੂੰ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਗਦੀਸ਼ ਭੋਲਾ ਦੀ ਨਿਸ਼ਾਨਦੇਹੀ ਤੇ 13 ਦਸਬੰਰ 2013 ਨੂੰ ਪੰਜਾਬ ਪੁਲਿਸ ਦਿੱਲੀ ਜਾ ਪਹੁੰਚੀ ਤੇ ਸਮੱਗਲਰ ਵਰਿੰਦਰ ਰਾਜਾ ਨੂੰ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਵਿਚ ਕਈ ਮੰਤਰੀਆਂ ਨੂੰ ਵੀ ਈ. ਡੀ. ਅੱਗੇ ਪੇਸ਼ ਹੋਣਾ ਪਿਆ ਸੀ। ਜਨਵਰੀ 2018 ਵਿਚ ਭੋਲਾ ਡਰੱਗਸ ਮਾਮਲੇ ਵਿਚ 13 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਅਤੇ 13 ਫਰਵਰੀ 2019 ਨੂੰ ਭੋਲਾ ਨੂੰ ਦੋਸ਼ੀ ਪਾਇਆ ਗਿਆ। ਉਦੋਂ ਤੋਂ ਹੁਣ ਤੱਕ ਭੋਲਾ ਜੇਲ੍ਹ ਵਿਚ ਬੰਦ ਹੈ।

ABOUT THE AUTHOR

...view details