ਚੰਡੀਗੜ੍ਹ :ਖਜਾਨਾ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰਦਿਆਂ ਪੰਜਾਬ ਪੁਲਿਸ ਅਤੇ ਸੁਰੱਖਿਆ ਇੰਤਜਾਮਾਂ ਦੀ ਮਜਬੂਤੀ ਲਈ 10 ਹਜ਼ਾਰ 523 ਕਰੋੜ ਰੁਪਏ ਦੇ ਪ੍ਰਸਤਾਵ ਦਾ ਐਲਾਨ ਕੀਤਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਇਹ ਵਾਧਾ ਪਿਛਲੇ ਸਾਲ ਨਾਲੋਂ 11 ਫੀਸਦ ਵੱਧ ਹੈ। ਚੀਮਾ ਨੇ ਕਿਹਾ ਕਿ ਸੂਬੇ ਦੀਆਂ ਲਾਅ ਫੋਰਸਾਂ ਨੂੰ ਮਜ਼ਬੂਤੀ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਲਈ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ।
ਖਜ਼ਾਨਾ ਮੰਤਰੀ ਨੇ ਕਿਹਾ ਕਿ ਸੂਬੇ ਦੀ ਕਾਊਂਟਰ ਇਟੈਂਲੀਜੈਂਸ ਨੂੰ ਨਵੇਂ ਸਾਜੋ ਸਮਾਨ ਦਿੱਤੇ ਜਾ ਰਹੇ ਹਨ। ਇਸ ਲਈ ਸਰਕਾਰ ਵਿਸ਼ੇਸ਼ ਤੌਰ ਉੱਤੇ ਇਸ ਲਈ 40 ਕਰੋੜ ਰੁਪਏ ਦੇ ਖਰਚੇ ਦੀ ਤਜਵੀਜ ਰੱਖੀ ਗਈ ਹੈ। ਚੀਮਾ ਨੇ ਕਿਹਾ ਕਿ ਗੈਂਗਸਟਰ ਕਲਚਰ ਨੂੰ ਖਤਮ ਲਈ ਸੂਬੇ ਦੀ ਏਜੀਟੀਐੱਫ ਨੇ ਚੰਗਾ ਕੰਮ ਕੀਤਾ ਹੈ। ਚੀਮਾ ਨੇ ਕਿਹਾ ਕਿ ਇਸ ਟੀਮ ਨੇ 567 ਗੈਂਗਸਟਰਾਂ ਨੂੰ ਫੜਿਆ ਗਿਆ ਹੈ। ਇਸ ਤੋਂ ਇਲਾਵਾ 5 ਗੈਂਗਸਟਰਾਂ ਨੂੰ ਖਤਮ ਕੀਤਾ ਗਿਆ ਹੈ। ਇਸਦੇ ਨਾਲ-ਨਾਲ 156 ਗੈਂਗਸਟਰਾਂ ਦਾ ਪਰਦਾਫਾਸ਼ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ :Punjab Health Budget: ਮੈਡੀਕਲ ਸਿੱਖਿਆ ਅਤੇ ਖੋਜ ਲਈ ਸੂਬਾ ਸਰਕਾਰ ਦਾ 1 ਹਜ਼ਾਰ 15 ਕਰੋੜਾ ਦਾ ਬਜਟ
ਸੂਬਾ ਸਰਕਾਰ ਪੁਲਿਸ ਦੀ ਬਿਹਤਰੀ ਲਈ ਕਰ ਰਹੀ ਕੰਮ :ਖਜਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸੂਬੇ ਦੀ ਪੁਲਿਸ ਵਲੋਂ ਲਗਾਤਾਰ ਗੈਰਸਮਾਜੀ ਲੋਕਾਂ ਉੱਤੇ ਨਜਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਨੇ 563 ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਰਾਜ ਵਿਚ ਅਮਨ ਕਾਨੂੰਨ ਬਰਕਾਰ ਰੱਖਿਆ ਜਾ ਰਿਹਾ ਹੈ। ਇਸ ਲਈ ਸੂਬਾ ਪੁਲਿਸ ਦੀ ਬਿਹਤਰੀ ਲਈ 64 ਕਰੋੜ ਰੁਪਏ ਦੀ ਤਜਵੀਜ ਰੱਖੀ ਗਈ ਹੈ।
ਸਰਕਾਰ ਨੇ ਤਿੰਨ ਮਾਪਦੰਡ ਪੂਰੇ ਕੀਤੇ...:ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਗੁਡ ਗਵਰਨੈਂਸ, ਗੁਡ ਸਿਖਿਆ ਅਤੇ ਮਾਲੀਆ ਇਕੱਠਾ ਕਰਨ ਦਾ ਵਾਅਦਾ ਕੀਤਾ ਸੀ। ਸਰਕਾਰ ਨੇ ਤਿੰਨਾਂ ਮਾਪਦੰਡਾਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਸਾਡੇ ਇਸ ਸਾਲ ਦੇ ਫੋਕਸ ਏਰੀਆ ਚ ਖੇਤੀ ਬਾੜੀ ਦੇ ਸਹਾਇਕ ਧੰਦਿਆਂ ਵਲ ਧਿਆਨ ਦੇ ਨਾਲ ਨਾਲ ਉਦਯੋਗਾਂ ਵਲ ਵਿਸ਼ੇਸ਼ ਧਿਆਨ ਹੈ। ਤਰਕਸ਼ੀਲ ਢੰਗ ਨਾਲ ਵਿਤ ਪ੍ਰਬੰਧ ਮਜਬੂਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕੇਂਦਰ ਵਲੋਂ 9 ਹਜਾਰ 35 ਕਰੋੜ ਰੁਪਏ ਦੀਆਂ ਜਾਇਜ ਮੰਗਾਂ ਅਣਗੋਲਿਆਂ ਕੀਤੀਆਂ ਹਨ। 15ਵੇਂ ਵਿਤ ਕਮਿਸ਼ਨ ਦੁਆਰਾ ਡਾ. ਰਮੇਸ਼ ਕੁਮਾਰ ਦੀ ਰਿਪੋਰਟ ਦਿਤੀ ਗਈ ਸੀ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਫੀਸ ਦਾ 28 ਸੌ ਅੱਸੀ ਕਰੋੜ ਕੇਂਦਰ ਨੇ ਜਾਰੀ ਨਹੀਂ ਕੀਤਾ ਹੈ।