ਪੰਜਾਬ

punjab

ETV Bharat / state

ਕੋਵਿਡ-19: ਪੰਜਾਬ ਤੋਂ ਹੁਣ ਤੱਕ 2045 ਮਾਮਲੇ ਆਏ ਸਾਹਮਣੇ, ਐਕਟਿਵ ਕੇਸਾਂ ਦੀ ਗਿਣਤੀ ਹੋਈ 136 - ਕੋਵਿਡ ਬੁਲੇਟਿਨ

ਸ਼ਨਿੱਚਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕੋਵਿਡ ਬੁਲੇਟਿਨ ਮੁਤਾਬਕ ਸੂਬੇ ਤੋਂ ਅੱਜ 16 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 2045 ਹੋ ਗਈ ਹੈ। ਉੱਥੇ ਹੀ ਪੰਜਾਬ ਲਈ ਰਾਹਤ ਲਈ ਗੱਲ ਇਹ ਹੈ ਕਿ ਬੀਤੇ ਕੁੱਝ ਦਿਨਾਂ ਵਿੱਚ ਸੂਬਾ ਬੜੀ ਤੇਜ਼ੀ ਨਾਲ ਰਿਕਵਰ ਕਰ ਰਿਹਾ ਹੈ। ਸੂਬੇ ਵਿੱਚ ਹੁਣ ਤੱਕ 1870 ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਜਿਸ ਦੇ ਨਾਲ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ ਮਹਿਜ਼ 136 ਰਹਿ ਗਈ ਹੈ। ਕੋਰੋਨਾ ਕਾਰਨ ਸੂਬੇ ਵਿੱਚ ਹੁਣ ਤੱਕ 39 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਫ਼ੋਟੋ
ਫ਼ੋਟੋ

By

Published : May 23, 2020, 8:36 PM IST

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ ਮੁਤਾਬਕ ਸ਼ਨਿੱਚਰਵਾਰ ਨੂੰ ਕੋਰੋਨਾ ਦੇ 16 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਸੂਬੇ ਤੋਂ ਕੋਰੋਨਾ ਦੇ ਸਾਹਮਣੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 2045 ਹੋ ਗਈ ਹੈ। ਕੋਵਿਡ-19 ਦੇ ਪ੍ਰਕੋਪ ਨਾਲ ਸੂਬੇ ਭਰ ਵਿੱਚ ਹੁਣ ਤੱਕ 39 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ ਕੁੱਝ ਦਿਨਾਂ ਵਿੱਚ ਪੰਜਾਬ ਦੇ ਕਈ ਮਰੀਜ਼ ਠੀਕ ਹੋਏ, ਜਿਸ ਨਾਲ ਪੰਜਾਬ ਦੀ ਕੋਰੋਨਾ ਰਿਕਵਰੀ ਰੇਟ 90 ਫੀਸਦੀ ਤੱਕ ਪਹੁੰਚ ਗਿਆ ਹੈ। ਕੋਰੋਨਾ ਨੂੰ ਮਾਤ ਦਿੰਦੇ ਹੋਏ ਪੰਜਾਬ ਦੇ 6 ਜ਼ਿਲ੍ਹੇ ਮੁੜ ਤੋਂ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਗਏ ਹਨ।

  • ਕੋਰੋਨਾ ਰਿਕਵਰੀ ਰੇਟ ਵਿੱਚ ਪੂਰੇ ਭਾਰਤ 'ਚ ਪੰਜਾਬ ਨੰਬਰ ਇੱਕ 'ਤੇ ਬਰਕਰਾਰ

ਪੰਜਾਬ ਲਈ ਰਾਹਤ ਭਰੀ ਗੱਲ ਇਹ ਹੈ ਕਿ ਸੂਬੇ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਿੱਚ ਜ਼ਬਰਦਸਤ ਇਜ਼ਾਫ਼ਾ ਹੋਇਆ ਹੈ। ਪੰਜਾਬ 'ਚ ਕੋਰੋਨਾ ਰਿਕਵਰੀ ਰੇਟ 90 ਫੀਸਦੀ ਹੋਣ ਕਾਰਨ ਸੂਬਾ ਪੂਰੇ ਭਾਰਤ ਵਿੱਚ ਪਹਿਲੇ ਨੰਬਰ ਤੇ ਚੱਲ ਰਿਹਾ ਹੈ। ਪੰਜਾਬ ਵਿੱਚ ਹੁਣ ਤੱਕ 1870 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਪੰਜਾਬ ਦੀ ਕੋਰੋਨਾ ਰਿਕਵਰੀ ਰੇਟ 90 ਫੀਸਦੀ ਹੋਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੂਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ
  • 136 ਮਰੀਜ਼ ਠੀਕ ਹੋਣ ਅਜੇ ਵੀ ਬਾਕੀ

ਜੇਕਰ ਸੂਬੇ ਵਿੱਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਉਹ ਮਹੀਜ਼ 136 ਰਹਿ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 63,567 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 57,899 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਉਥੇ ਹੀ 3623 ਲੋਕਾਂ ਦੇ ਨਮੁਨਿਆਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।

  • ਕੋਰੋਨਾ ਤੋਂ ਜਲਦ ਮਿਲੇਗੀ ਮੁਕਤੀ!

ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 16 ਜ਼ਿਲ੍ਹੇ ਅਜੇ ਵੀ ਕੋਰੋਨਾ ਦੀ ਮਾਰ ਹੇਠ ਹਨ। ਕੋਰੋਨਾ ਨੂੰ ਮਾਤ ਦੇਣ ਵਾਲੇ 6 ਜ਼ਿਲ੍ਹਿਆਂ ਵਿੱਚ ਫਤਿਹਗੜ੍ਹ ਸਾਹਿਬ, ਰੋਪੜ, ਫਿਰੋਜ਼ਪੁਰ, ਮੋਗਾ, ਸੰਗਰੂਰ ਤੇ ਮੌਹਾਲੀ ਕੋਰੋਨਾ ਮੁਕਤ ਹੋ ਚੁੱਕੇ ਹਨ।

ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ

ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਕੁੱਝ ਇਸ ਤਰ੍ਹਾਂ ਹੈ-

ਅੰਮ੍ਰਿਤਸਰ ਵਿੱਚ 318, ਜਲੰਧਰ ਵਿੱਚ 213, ਤਰਨ ਤਾਰਨ ਵਿੱਚ 153, ਲੁਧਿਆਣਾ ਵਿੱਚ 173, ਗੁਰਦਾਸਪੁਰ ਵਿੱਚ 130, ਨਵਾਂਸ਼ਹਿਰ ਵਿੱਚ 105, ਮੋਹਾਲੀ ਵਿੱਚ 102, ਪਟਿਆਲਾ ਵਿੱਚ 107, ਹੁਸ਼ਿਆਰਪੁਰ ਵਿੱਚ 102, ਸੰਗਰੂਰ ਵਿੱਚ 88, ਮੁਕਤਸਰ ਸਾਹਿਬ ਵਿੱਚ 66, ਫ਼ਰੀਦਕੋਟ ਵਿੱਚ 61, ਰੋਪੜ ਵਿੱਚ 60, ਮੋਗਾ ਵਿੱਚ 59, ਫ਼ਤਿਹਗੜ੍ਹ ਸਾਹਿਬ ਵਿੱਚ 57, ਫ਼ਿਰੋਜ਼ਪੁਰ ਵਿੱਚ 44, ਫਾਜ਼ਿਲਕਾ ਵਿੱਚ 44, ਬਠਿੰਡਾ ਵਿੱਚ 42, ਮਾਨਸਾ ਵਿੱਚ 32, ਕਪੂਰਥਲਾ ਵਿੱਚ 35, ਪਠਾਨਕੋਟ ਵਿੱਚ 32 ਅਤੇ ਬਰਨਾਲਾ ਵਿੱਚ 22 ਕੋਰੋਨਾ ਪੌਜ਼ੀਟਿਵ ਕੇਸ ਆਏ ਹਨ।

ABOUT THE AUTHOR

...view details