ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਹੈ ਕਿ ਜੇਕਰ ਰਾਜਪਾਲ ਵਲੋਂ ਕਿਸੇ ਮੁੱਦੇ ਉੱਤੇ ਸਵਾਲ ਪੁੱਛਿਆ ਜਾ ਰਿਹਾ ਹੈ ਤਾਂ ਇਸ ਵਿੱਚ ਜਵਾਬ ਦੇਣ ਵਿਚ ਕੋਈ ਹਰਜ਼ ਨਹੀਂ ਹੈ। ਮਾਨ ਨੂੰ ਚਾਹੀਦਾ ਹੈ ਕਿ ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਣ। ਵੜਿੰਗ ਨੇ ਕਿਹਾ ਕਿ ਮਾਨ ਇਸਨੂੰ ਸੂਬੇ ਦਾ ਮੁੱਦਾ ਕਹਿ ਕੇ ਨਾ ਦਬਾਉਣ ਸਗੋਂ ਕੋਸ਼ਿਸ਼ ਕਰਨ ਕਿ ਰਾਜਪਾਲ ਨੂੰ ਜਵਾਬ ਦੇਣ। ਵੜਿੰਗ ਨੇ ਇਹ ਵੀ ਕਿਹਾ ਕਿ ਮਾਨ ਨੂੰ ਇਸਦਾ ਕੋਈ ਹੱਕ ਨਹੀਂ ਹੈ ਕਿ ਉਹ ਰਾਜਪਾਲ ਨੂੰ ਨਿਯੁਕਤੀ ਉੱਤੇ ਕੋਈ ਸਵਾਲ ਕਰਨ।
ਸੰਵਿਧਾਨ ਅਨੁਸਾਰ ਰਾਜਪਾਲ ਨੇ ਪੁੱਛੇ ਸਵਾਲ:ਰਾਜਾ ਵੜਿੰਗ ਨੇ ਕਿਹਾ ਕਿ ਰਾਜਪਾਲ ਵਲੋਂ ਜੋ ਵੀ ਮਾਨ ਨੂੰ ਸਵਾਲ ਕੀਤੇ ਗਏ ਹਨ ਉਹ ਸੰਵਿਧਾਨ ਅਨੁਸਾਰ ਹੀ ਪੁੱਛੇ ਗਏ ਹਨ। ਦੂਜੇ ਪਾਸੇ ਮਾਨ ਦੀ ਜਵਾਬਦੇਹੀ ਵੀ ਬਣਦੀ ਹੈ ਕਿ ਰਾਜਪਾਲ ਨੂੰ ਉਨ੍ਹਾਂ ਸਾਰੇ ਮੁੱਦਿਆ ਦੇ ਜਵਾਬ ਦੇਣ ਜੋ ਰਾਜਪਾਲ ਪੁੱਛ ਰਹੇ ਹਨ। ਇਸਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਮਾਨ ਦੀ ਲੋਕਾਂ ਪ੍ਰਤੀ ਜਵਾਬਦੇਹੀ ਹੈ ਪਰ ਰਾਜਪਾਲ ਨੂੰ ਜਵਾਬ ਦੇਣਾ ਵੀ ਉਨਾਂ ਹੀ ਜਰੂਰੀ ਹੈ।
ਲੋਕਾਂ ਦੇ ਮੁੱਦਿਆਂ ਦਾ ਸਮਰਥਨ:ਇਸ ਮੁੱਦੇ ਉੱਤੇ ਗੱਲ ਕਰਦਿਆਂ ਵੜਿੰਗ ਨੇ ਕਿਹਾ ਹੈ ਕਿ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਹੈ ਤਾਂ ਪੰਜਾਬ ਦੀ ਕਾਂਗਰਸ ਪਾਰਟੀ ਦੀ ਇਕਾਈ ਇਸਦਾ ਪੂਰਾ ਸਮਰਥਨ ਕਰੇਗੀ ਅਤੇ ਪਾਰਟੀ ਇਸੇ ਵਿੱਚ ਯਕੀਨ ਰੱਖਦੀ ਹੈ। ਵੜਿੰਗ ਨੇ ਕਿਹਾ ਕਿ ਪਰ ਜੇਕਰ ਕੋਈ ਬਿਨਾਂ ਕਾਰਣ ਦਾ ਕੋਈ ਵਿਵਾਦ ਹੈ ਤਾਂ ਉਸਦੀ ਕਿਸੇ ਤਰੀਕੇ ਵੀ ਹਮਾਇਤ ਪਾਰਟੀ ਵਲੋਂ ਨਹੀਂ ਕੀਤੀ ਜਾਵੇਗੀ। ਵੜਿੰਗ ਨੇ ਕਿਹਾ ਕਿ ਜਿਹੜੇ ਲੋਕ ਹਿੱਤ ਲਈ ਕੰਮ ਹਨ, ਉਨ੍ਹਾਂ ਦਾ ਹੀ ਸਮਰਥਨ ਕੀਤਾ ਜਾਵੇਗੀ।
ਇਹ ਵੀ ਪੜ੍ਹੋ:Sarafa market of Ludhiana: ਸਰਾਫਾ ਬਾਜ਼ਾਰ 'ਚ ਡੀਅਰਆਈ ਅਤੇ ਐੱਸਟੀਐਫ ਦੀ ਸਾਂਝੀ ਛਾਪੇਮਾਰੀ, ਸੋਨਾ ਕਾਰੋਬਾਰੀ ਅਤੇ ਉਸ ਦੇ ਬੇਟੇ ਨੂੰ ਕੀਤਾ ਨਾਮਜ਼ਦ
ਪੰਜਾਬ ਕਾਂਗਰਸ ਇਕਾਈ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਬੇਲੋੜਾ ਟਕਰਾਅ ਨਾ ਪੈਦਾ ਕੀਤਾ ਜਾਵੇ। ਵੜਿੰਗ ਨੇ ਇਹ ਵੀ ਕਿਹਾ ਕਿ ਦਿੱਲੀ ਦਾ ਮਾਡਲ ਵੀ ਪੰਜਾਬ ਉੱਤੇ ਨਾ ਥੋਪਿਆ ਜਾਵੇ। ਇਸਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਵਿੱਤੀ ਸੰਕਟ ਵੀ ਪੰਜਾਬ ਸਿਰ ਹੈ। ਇਸ ਲਈ ਪੰਜਾਬ ਨੂੰ ਲੋਕਾਂ ਦੀ ਬਿਹਤਰੀ ਵਾਲੇ ਪਾਸੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਇਹੋ ਜਿਹੇ ਵਿਵਾਦ ਨਾਲ ਸਮਾਂ ਖਰਾਬ ਕਰਨਾ ਚਾਹੀਦਾ ਹੈ। ਪੰਜਾਬ ਦੇ ਹਿੱਤਾ ਦੀ ਰਾਖੀ ਕਰਨੀ ਚਾਹੀਦੀ ਹੈ।