ਚੰਡੀਗੜ੍ਹ:ਪੰਜਾਬ ਵਿੱਚ 9 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਹੈ ਅਤੇ 9 ਮਹੀਨਿਆਂ 'ਚ ਦੂਜੀ ਵਾਰ ਕੈਬਨਿਟ ਅੰਦਰ ਫੇਬਦਲ ਹੋ ਚੁੱਕਾ ਹੈ। ਇਸ ਦੌਰਾਨ 2 ਮੰਤਰੀ ਵੀ ਕੈਬਨਿਟ ਤੋਂ ਬਾਹਰ ਹੋ ਗਏ ਹਨ। ਇਸ ਉੱਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring Advised To Mann Govt) ਨੇ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਸ਼ਫਲਿੰਗ ਜ਼ਰੂਰੀ ਹੈ, ਪਰ ਆਪ ਬਹੁਤ ਜਲਦੀ ਬਦਲਾਅ ਕਰ ਰਹੀ ਹੈ। ਜਦੋਂ ਮੰਤਰੀ ਨੂੰ ਵਿਭਾਗ ਦੀ ਸਮਝ ਆਉਣ ਲੱਗਦੀ ਹੈ, ਤਾਂ ਮੰਤਰੀ ਦਾ ਵਿਭਾਗ ਬਦਲ ਦਿੱਤਾ ਜਾਂਦਾ ਹੈ।
ਰਾਜਾ ਵੜਿੰਗ ਦੀ ਮਾਨ ਸਰਕਾਰ ਨੂੰ ਨਸੀਹਤ:ਰਾਜਾ ਵੜਿੰਗ ਨੇ ਆਖਿਆ ਕਿ ਇਕ ਮੰਤਰੀ ਨੂੰ ਆਪਣੇ ਮੰਤਰਾਲੇ ਦਾ ਕੰਮਕਾਰ ਸਮਝਣ ਉੱਤੇ 6 ਮਹੀਨੇ ਲੱਗ ਜਾਂਦੇ ਹਨ। ਨਹੀਂ ਤਾਂ ਅਫ਼ਸਰ ਮੰਤਰੀ ਨੂੰ ਸਮਝ ਹੀ ਨਹੀਂ ਆਉਣ ਦਿੰਦੇ ਕਿ ਹੋ ਕੀ ਰਿਹਾ ਹੈ। ਉਨ੍ਹਾਂ ਮਾਨ ਸਰਕਾਰ ਨੂੰ ਨਸੀਹਤ (Punjab Congress President Raja Warring) ਦਿੱਤੀ ਕਿ ਕਿਸੇ ਮੰਤਰੀ ਨੂੰ ਘੱਟੋ- ਘੱਟ 6 ਮਹੀਨੇ ਦਾ ਸਮਾਂ ਪ੍ਰਫਾਰਮੈਂਸ ਵਿਖਾਉਣ ਲਈ ਜ਼ਰੂਰ ਦਿੱਤਾ ਜਾਵੇ।
ਸਰਾਰੀ ਨੂੰ ਲੇਟ ਰੁਖ਼ਸਤ ਕੀਤਾ:ਇਸ ਦੇ ਨਾਲ ਹੀ, ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ ਉੱਤੇ ਵੀ ਰਾਜਾ ਵੜਿੰਗ ਨੇ ਸਵਾਲ ਚੁੱਕਦਿਆ ਕਿਹਾ ਕਿ ਸਰਾਰੀ ਦੀ ਰੁਖਸਗੀ ਲੇਟ ਹੋਈ ਹੈ। ਉਸ ਉੱਤੇ ਪਹਿਲਾਂ ਹੀ ਕਾਰਵਾਈ ਹੋਣੀ ਚਾਹੀਦੀ ਸੀ। ਰਾਜਾ ਵੜਿੰਗ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਤਾਂ ਭ੍ਰਿਸ਼ਟਾਚਾਰ ਵਿਰੁੱਧ 0 ਪ੍ਰਤੀਸ਼ਤ ਟੋਲਰੈਂਸ ਦੀ ਗੱਲ ਕਰਦੇ ਸਨ ਪਹਿਲਾਂ ਵਿਜੇ ਸਿੰਗਲਾ ਨੂੰ (Raja Warring on Srarai and Vijay Singla) ਬਰਖ਼ਾਸਤ ਕਰਕੇ ਸਾਰੇ ਦੇਸ਼ ਵਿਚ ਵਾਹਵਾਹੀ ਖੱਟੀ, ਉਹ ਮੰਤਰੀ ਵਿਧਾਇਕ ਬਣਕੇ ਇਨ੍ਹਾਂ ਦੀ ਪਾਰਟੀ ਦੇ ਅੰਦਰ ਹੀ ਹੈ।