ਚੰਡੀਗੜ੍ਹ:ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਪੰਜਾਬ 'ਚ ਵੀ ਸ਼ੁਰੂ ਹੋ ਚੁੱਕੀਆਂ ਹਨ ਤਾਂ ਉਥੇ ਹੀ ਇੰਡੀਆ ਅਲਾਇੰਸ ਨੂੰ ਲੈਕੇ ਵੀ ਪੰਜਾਬ ਕਾਂਗਰਸ ਦਾ ਮੰਥਨ ਜਾਰੀ ਹੈ। ਜਿਸ ਦੇ ਚੱਲਦੇ ਪੰਜਾਬ ਕਾਂਗਰਸ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਜਿਸ ਕੜੀ ਵਿਚ ਅੱਜ ਕਾਂਗਰਸ ਦੇ ਵੱਡੇ ਲੀਡਰ ਮੀਟਿੰਗ ਕਰ ਰਹੇ ਹਨ। ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ, ਉਮੀਦਵਾਰਾਂ, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਸੰਸਥਾਵਾਂ ਦੇ ਮੁਖੀਆਂ ਨਾਲ ਕੀਤੀ ਗਈ। ਮੀਟਿੰਗਾਂ ਦਾ ਦੌਰ ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ ਅਤੇ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਇਸ ਮੀਟਿੰਗ ਦੀ ਅਗਵਾਈ ਕੀਤੀ ਗਈ।
Punjab Congress Meeting: ਪੰਜਾਬ ਕਾਂਗਰਸ ਦਾ ਮਹਾਂਮੰਥਨ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ, ਇੰਡੀਆ ਅਲਾਇੰਸ 'ਤੇ ਵੀ ਚਰਚਾ ਸੰਭਵ - ਅਗਾਮੀ ਲੋਕ ਸਭਾ ਚੋਣਾਂ
ਪੰਜਾਬ ਕਾਂਗਰਸ ਵਲੋਂ ਅਗਾਮੀ ਲੋਕ ਸਭਾ ਚੋਣਾਂ ਨੂੰ ਲੈਕੇ ਮੰਥਨ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਚੱਲਦੇ ਚੰਡੀਗੜ੍ਹ 'ਚ ਪੰਜਾਬ ਕਾਂਗਰਸ ਵਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕੌਮੀ ਪੱਧਰ 'ਤੇ ਹੋਏ ਇੰਡੀਆ ਅਲਾਇੰਸ ਗਠਜੋੜ 'ਤੇ ਵੀ ਚਰਚਾ ਹੋ ਸਕਦੀ ਹੈ।
Published : Sep 5, 2023, 8:14 PM IST
ਪੰਜਾਬ ਦੇ ਰਾਜਨੀਤਿਕ ਹਲਾਤਾਂ 'ਤੇ ਚਰਚਾ: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਮੀਟਿੰਗ ਦਾ ਮਕਸਦ ਪੰਜਾਬ ਦੇ ਮੌਜੂਦਾ ਸਿਆਸੀ ਹਲਾਤਾਂ 'ਤੇ ਚਰਚਾ ਕਰਨਾ ਹੈ। ਇਸ ਤੋਂ ਇਲਾਵਾ ਇੰਡੀਆ ਗੱਠਜੋੜ ਉੱਤੇ ਵੀ ਚਰਚਾ ਹੋ ਰਹੀ ਹੈ। ਪਿੰਡਾਂ ਵਿਚ ਬੂਥ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਵਰਕਰ ਇਸ ਬਾਰੇ ਕੀ ਸੋਚਦੇ ਹਨ ਉਸ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ। ਕੌਮੀ ਪੱਧਰ 'ਤੇ ਹੋਏ ਅਲਾਇੰਸ ਬਾਰੇ ਵੀ ਸੂਬਾ ਪੱਧਰੀ ਲੀਡਰਸ਼ਿਪ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਉਹਨਾਂ ਦੱਸਿਆ ਹੈ ਕਿ ਇਹ ਵੀ ਸੰਭਾਵਨਾ ਬਣ ਰਹੀ ਹੈ ਕਿ 26 ਸਤੰਬਰ ਨੂੰ ਹੋਣ ਵਾਲੀ ਸੀਐਲਪੀ ਦੀ ਮੀਟਿੰਗ ਵਿਚ ਸਾਰੇ ਪ੍ਰਧਾਨਾਂ ਅਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਬੁਲਾਇਆ ਜਾਵੇ। ਇਸ ਲਈ ਵੀ ਅੱਜ ਦੀ ਇਹ ਮੀਟਿੰਗ ਖ਼ਾਸ ਹੈ। ਸੂਬਾ ਪੱਧਰੀ ਲੀਡਰਸ਼ਿਪ ਦੀ ਰਾਏ ਕੌਮੀ ਪੱਧਰ 'ਤੇ ਸਾਂਝੀ ਕੀਤੀ ਜਾਵੇਗੀ।
- Awareness rally against drugs: ਲੋਕਾਂ ਦੇ ਸਹਿਯੋਗ ਨਾਲ ਪੁਲਿਸ ਨੇ ਨਸ਼ਿਆਂ ਖਿਲਾਫ਼ ਕੱਢੀ ਵਿਸ਼ਾਲ ਜਾਗਰੂਕਤਾ ਰੈਲੀ
- SGPC News: ਅੰਤ੍ਰਿਗ ਕਮੇਟੀ ਦੀ ਮੀਟਿੰਗ 'ਚ ਸ਼੍ਰੋਮਣੀ ਕਮੇਟੀ ਨੇ ਬਾਗੋ ਬਾਗ ਕੀਤੇ ਮੁਲਾਜ਼ਮ, ਗਿਆਨੀ ਜਗਤਾਰ ਸਿੰਘ ਨੂੰ ਲੈਕੇ ਵੀ ਲਿਆ ਅਹਿਮ ਫੈਸਲਾ
- Teacher's Day: ਸੂਬਾ ਪੱਧਰ ਸਮਾਗਮ 'ਚ CM ਮਾਨ ਤੇ ਸਿੱਖਿਆ ਮੰਤਰੀ ਨੇ ਕੀਤੀ ਸ਼ਿਰਕਤ, CM ਬੋਲੇ ਸਰਕਾਰ ਕੱਢੇਗੀ ਹੁਣ 'ਟੀਚਰਜ਼ ਆੱਫ਼ ਦਾ ਵੀਕ'
"ਕਾਂਗਰਸ ਵਿਰੋਧੀ ਧਿਰ ਦਾ ਰੋਲ ਪੰਜਾਬ 'ਚ ਅਦਾ ਕਰੇ":ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਰਾਏ ਜ਼ਾਹਿਰ ਕਰਦਿਆਂ ਕਿਹਾ ਕਿ ਉਹਨਾਂ ਦੀ ਰਾਏ ਮੁਤਾਬਿਕ ਕਾਂਗਰਸ ਨੂੰ ਪੰਜਾਬ ਵਿਚ ਵਿਰੋਧੀ ਧਿਰ ਦਾ ਰੋਲ ਅਦਾ ਕਰਨਾ ਚਾਹੀਦਾ ਹੈ। ਜੋ ਪਾਰਟੀ ਵਿਧਾਨ ਸਭਾ ਦੇ ਬਾਹਰ ਅਤੇ ਅੰਦਰ ਬਾਖੂਬੀ ਨਿਭਾਅ ਰਹੀ ਹੈ। ਪਾਰਟੀ ਹਰੇਕ ਗੰਭੀਰ ਮੁੱਦੇ 'ਤੇ ਅਵਾਜ਼ ਚੁੱਕਦੀ ਹੈ। ਭਾਵੇਂ ਨਸ਼ਿਆਂ ਦਾ ਮੁੱਦਾ ਹੋਵੇ, ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁੱਦਾ ਹੋਵੇ, ਅਮਨ ਕਾਨੂੰਨ ਨਾਲ ਜੁੜਿਆ ਮੁੱਦਾ ਹੋਵੇ ਜਾਂ ਬੇਰੁਜ਼ਗਾਰੀ ਦਾ ਮੁੱਦਾ ਪਾਰਟੀ ਨੇ ਹਰੇਕ ਮੁੱਦੇ ਲਈ ਅਵਾਜ਼ ਬੁਲੰਦ ਕੀਤੀ ਹੈ। ਪੰਜਾਬ ਵਿਚ ਜਿੰਨੇ ਵੀ ਮੁੱਦੇ ਹਨ ਅਤੇ ਜਿੰਨੀਆਂ ਵੀ ਲੋਕਾਂ ਨੂੰ ਸਮੱਸਿਆਵਾਂ ਹਨ ਉਹਨਾਂ ਸਭ ਬਾਰੇ ਇਸ ਮੀਟਿੰਗ ਵਿਚ ਚਰਚਾ ਕੀਤੀ ਜਾ ਰਹੀ ਹੈ। ਬਾਜਵਾ ਨੇ ਕਿਹਾ ਕਿ ਸਾਰੇ ਮਸਲਿਆਂ 'ਤੇ ਵਿਚਾਰ ਚਰਚਾ ਕਰਕੇ ਅਤੇ ਨਿਚੋੜ ਕੱਢਕੇ ਕਾਂਗਰਸ ਹਾਈਕਮਾਨ ਸਾਹਮਣੇ ਰੱਖਿਆ ਜਾਵੇਗਾ।