ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਹਥਿਆਰਾਂ ਬਾਰੇ ਐਕਟ 1959 ਵਿੱਚ ਸੋਧ ਕਰਨ ਲਈ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ। ਇਸ ਸੋਧ ਦੇ ਤਹਿਤ ਪੰਜਾਬ 'ਚ 3 ਦੀ ਥਾਂ ਕੇਵਲ 1 ਲਾਇਸੈਂਸਸ਼ੁਦਾ ਹਥਿਆਰ ਵਰਤਣ ਦੀ ਤਜਵੀਜ਼ ਹੈ।
ਕੈਪਟਨ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ, ਹਥਿਆਰਾਂ ਸਬੰਧੀ ਐਕਟ 'ਚ ਤਜਵੀਜ਼ ਦੀ ਸਮੀਖਿਆ ਦੀ ਕੀਤੀ ਮੰਗ - review of proposal to reduce permissible licensed firearms
ਹਥਿਆਰਾਂ ਬਾਰੇ ਐਕਟ 1959 ਵਿੱਚ ਸੋਧ ਕਰਨ ਲਈ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਦੀ ਸਮੀਖਿਆ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿੱਖੀ ਹੈ।
ਫ਼ੋਟੋ
ਗ੍ਰਹਿ ਮੰਤਰਾਲੇ ਨੇ ਇੱਕ ਲਾਇਸੈਂਸ 'ਤੇ ਇੱਕ ਹਥਿਆਰ ਲੈਣ ਦਾ ਫ਼ੈਸਲਾ ਲਿਆ ਹੈ। ਯਾਨੀ ਕਿ ਇੱਕ ਲਾਇਸੈਂਸ 'ਤੇ ਹੁਣ ਇੱਕ ਹਥਿਆਰ ਹੀ ਲਿਆ ਜਾ ਸਕੇਗਾ। ਜਿਸ ਨੂੰ ਲੈ ਕੇ ਕੈਪਟਨ ਨੇ ਸਰਕਾਰ ਦੇ ਲਾਇਸੈਂਸ ਸਬੰਧੀ ਫੈਸਲੇ 'ਤੇ ਰੀਵਿਊ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਪਹਿਲਾਂ ਇੱਕ ਲਾਇਸੈਂਸ 'ਤੇ 3 ਹਥਿਆਰ ਰੱਖਣ ਦੀ ਮੰਜ਼ੂਰੀ ਸੀ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਰਕਾਰ ਅਤੇ ਨੈਸ਼ਨਲ ਡੇਟਾਬੇਸ ਆਫ਼ ਆਰਮਜ਼ ਲਾਇਸੈਂਸ (ਐਨਡੀਏਐਲ) ਦੇ ਅੰਕੜਿਆਂ ਮੁਤਾਬਕ ਇਥੇ 3.61 ਲੱਖ ਲਾਇਸੈਂਸਸ਼ੁਦਾ ਹਥਿਆਰ ਹਨ। ਯਾਨੀ ਕਿ ਰਾਜ ਦੇ ਹਰ 10 ਵੇਂ ਘਰ ਵਿੱਚ ਇੱਕ ਹਥਿਆਰ ਹੁੰਦਾ ਹੈ।
Last Updated : Nov 29, 2019, 7:11 PM IST