ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਤਰਰਾਸ਼ਟਰੀ ਸਰਹੱਦ ਤੋਂ 200 ਮੀਟਰ ਦੀ ਦੂਰੀ 'ਤੇ ਨੰਗਲੀ ਪੋਸਟ ਕੋਲੋਂ 60 ਕਿਲੋ ਹੈਰੋਇਨ ਜ਼ਬਤ ਕਰਨ 'ਤੇ ਬੀਐਸਐਫ ਦੀ 10 ਵੀਂ ਬਟਾਲੀਅਨ ਦੀ ਸ਼ਲਾਘਾ ਕੀਤੀ ਹੈ।
ਮੁੱਖ ਮੰਤਰੀ ਕੈਪਟਨ ਦੇ ਨਿਰਦੇਸ਼ਾਂ 'ਤੇ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ ਗੁਰਸਿਮਰਨ ਸਿੰਘ ਵੱਲੋਂ ਬੀਐਸਐਫ ਦੇ ਜਵਾਨਾਂ ਨੂੰ ਫਲ ਅਤੇ ਮਿਠਾਈਆਂ ਭੇਜੀਆਂ ਗਈਆਂ ਹਨ।
ਦੱਸ ਦੇਈਏ ਕਿ ਬੀਤੇ ਦਿਨੀਂ ਸੀਮਾ ਸੁਰੱਖਿਆ ਬਲ (ਬੀਐੱਸਐਫ) ਨੇ ਨੰਗਲੀ ਪੋਸਟ ਕੋਲੋਂ 60 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 300 ਕਰੋੜ ਰੁਪਏ ਦੱਸੀ ਗਈ ਹੈ। ਪੈਕੇਟਾਂ ਵਿੱਚ ਕਰੀਬ 64 ਕਿਲੋਗ੍ਰਾਮ ਹੈਰੋਇਨ ਸੀ ਤੇ ਇਹ ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਕਰੀਬ ਦੋ ਵਜੇ ਬੀਐੱਸਐਫ ਨੇ ਫੜ੍ਹੀ ਹੈ। ਪਾਕਿ ਨਸ਼ਾ ਤਸਕਰਾਂ ਵੱਲੋਂ ਇਹ ਹੈਰੋਇਨ ਰਾਵੀ ਦਰਿਆ ਰਾਹੀਂ ਭੇਜਣ ਦਾ ਯਤਨ ਕੀਤਾ ਜਾ ਰਿਹਾ ਸੀ ਜੋ ਨਾਕਾਮ ਹੋ ਗਿਆ।
ਇਹ ਵੀ ਪੜੋ: ਵਿਕਾਸ ਦੂਬੇ ਐਨਕਾਉਂਟਰ ਦੀ ਸੀਬੀਆਈ, ਐਨਆਈਏ ਤੋਂ ਜਾਂਚ ਦੀ ਮੰਗ 'ਤੇ ਸੁਪਰੀਮ ਕੋਰਟ 'ਚ ਸੁਣਵਾਈ