ਪੰਜਾਬ

punjab

By

Published : May 25, 2019, 3:30 PM IST

ETV Bharat / state

ਕੈਪਟਨ ਨਾਲ ਲਿਆ ਪੰਗਾ.. ਕੀ ਹੁਣ ਖ਼ਤਰੇ 'ਚ ਹੈ ਸਿੱਧੂ ਦਾ ਭਵਿੱਖ...?

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਿੱਧੂ ਵਿੱਚਕਾਰ ਚੱਲ ਰਹੀ ਜ਼ੁਬਾਨੀ ਜੰਗ ਹੁਣ ਸਿੱਧੂ ਦੇ ਸਿਆਸੀ ਭਵਿੱਖ ਲਈ ਇੱਕ ਵੱਡਾ ਸਵਾਲ ਬਣ ਗਈ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਸਮੇਤ ਕਈ ਕੈਬਨਿਟ ਮੰਤਰੀ ਹਾਈਕਮਾਨ ਤੋਂ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ, ਜੋ ਹੁਣ ਸਿੱਧੂ ਦੇ ਸਿਆਸੀ ਭਵਿੱਖ ਨੂੰ ਤਬਾਹ ਕਰ ਸਕਦੀ ਹੈ।

ਫਾਈਲ ਫ਼ੋਟੋ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿੱਚਕਾਰ ਚੱਲ ਰਹੀ ਜ਼ੁਬਾਨੀ ਜੰਗ ਸਿੱਧੂ ਦੇ ਸਿਆਸੀ ਭਵਿੱਖ ਨੂੰ ਖ਼ੋਰਾ ਲਗਾ ਸਕਦੀ ਹੈ। ਸਿੱਧੂ ਖ਼ਿਲਾਫ਼ ਸੂਬੇ ਦੇ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਸਮੇਤ ਕਈ ਕਾਂਗਰਸੀ ਮੰਤਰੀ ਵੀ ਭੜਕੇ ਹੋਏ ਨੇ ਅਤੇ ਕਾਰਵਾਈ ਲਈ ਕਾਹਲੇ ਨਜ਼ਰ ਆ ਰਹੇ ਹਨ। ਦੇਸ਼ ਭਰ ਵਿੱਚ 100 ਤੋਂ ਵੱਧ ਰੈਲੀਆਂ ਕਰਨ ਵਾਲੇ ਸਿੱਧੂ ਨੂੰ ਪੰਜਾਬੀਆਂ ਨੇ ਨਜ਼ਰ ਅੰਦਾਜ ਕੀਤਾ ਹੈ।

ਬੇਸ਼ਕ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਇਹ ਦਾਅਵਾ ਕਰ ਰਹੇ ਹਨ ਕਿ ਬਠਿੰਡਾ ਵਿਖੇ ਸਿੱਧੂ ਵੱਲੋਂ ਕੀਤੀ ਗਈ ਰੈਲੀ ਦੇ ਚੱਲਦਿਆ ਹੀ ਰਾਜਾ ਵੜਿੰਗ ਅਤੇ ਹਰਸਿਮਰਤ ਦੇ ਵਿੱਚਕਾਰ ਜਿੱਤ ਦਾ ਫਰਕ ਘੱਟ ਗਿਆ ਹੈ। ਪਰ 1.93 ਲੱਖ ਵੋਟਾਂ ਨਾਲ ਗੁਰਦਾਸਪੁਰ ਜ਼ਿਮਨੀ ਚੋਣ ਜਿੱਤਣ ਵਾਲੇ ਸੁਨੀਲ ਜਾਖੜ ਕਿਉਂ ਹਾਰ ਗਏ ਇਸਦਾ ਜਵਾਬ ਸਿੱਧੂ ਜੋੜੇ ਕੋਲ ਨਹੀਂ ਹੈ।

ਕਾਂਗਰਸ ਵੱਲੋਂ ਸਿੱਧੂ ਨੂੰ ਸਟਾਰ ਪ੍ਰਚਾਰਕ ਬਣਾਏ ਜਾਨ ਦੇ ਬਾਵਜੂਦ ਵੀ ਪਾਰਟੀ ਉਨ੍ਹਾਂ ਸੀਟਾਂ ਤੋਂ ਚੋਣ ਹਾਰ ਗਈ ਜਿੱਥੇ ਸਿੱਧੂ ਵੱਲੋਂ ਪ੍ਰਚਾਰ ਕੀਤਾ ਗਿਆ ਸੀ। ਨਾਲ ਹੀ ਪੰਜਾਬ ਚੋਂ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਹ 13 ਦੀਆਂ 13 ਸੀਟਾਂ ਜਿੱਤਣ ਵਾਲੇ ਹਨ ਪਰ ਕਾਂਗਰਸ 08 ਸੀਟਾਂ 'ਤੇ ਹੀ ਜਿੱਤ ਹਾਸਲ ਕਰ ਸਕੀ, ਜਿਸਦਾ ਠਿਕਰਾ ਵੀ ਕੈਪਟਨ ਨੇ ਸਿੱਧੂ ਸਿਰ ਭੰਨ ਦਿੱਤਾ ਹੈ। ਹੁਣ ਜਿੱਥੇ ਇੱਕ ਪਾਸੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫ਼ੇ ਨੂੰ ਲੈ ਕੇ ਅਟਕਲਾਂ ਲਗਾਇਆਂ ਜਾ ਰਹੀਆਂ ਹਨ ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਸਿੱਧੂ ਖ਼ਿਲਾਫ਼ ਕਾਰਵਾਈ ਲਈ ਹਾਈਕਮਾਨ ਦੇ ਦਰਵਾਜੇ ਤੇ ਖੜੇ ਹਨ। ਅਜਿਹੇ 'ਚ ਸਿੱਧੂ ਦਾ ਸਿਆਸੀ ਭਵਿੱਖ ਦਾਅ 'ਤੇ ਲੱਗਾ ਹੋਈਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਹਾਈਕਮਾਨ ਸਿੱਧੂ ਖ਼ਿਲਾਫ਼ ਕੀ ਐਕਸ਼ਨ ਲੈਂਦੀ ਹਨ।

ਸਿੱਧੂ ਦੇ ਹੱਕ ਵਿੱਚ ਭੁਗਤਨ ਵਾਲੇ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਚੋਣ ਹਾਰ ਚੁੱਕੇ ਹਨ ਜਿਸ ਨਾਲ ਇਹ ਸਾਫ਼ ਹੋ ਗਿਆ ਹੈ ਕਿ ਸਿੱਧੂ ਦੇ ਹੱਕ ਵਿੱਚ ਖੜੇ ਹੋਣ ਵਾਲਾ ਕਾਂਗਰਸ ਦਾ ਕੋਈ ਵੀ ਲੀਡਰ ਨਜ਼ਰ ਨਹੀਂ ਆ ਰਿਹਾ।

ABOUT THE AUTHOR

...view details