ਨਵੀਂ ਦਿੱਲੀ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਿਰ ਉੱਤੇ ਨੇ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਦਾ ਕਲੇਸ਼ ਹਾਈਕਮਾਨ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਤਾਂ ਦੂਜੇ ਪਾਸੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ। ਦੋਵਾਂ ਆਗੂਾਂ ਚ ਪੈਦਾ ਹੋਈ ਖਿੱਚੋਤਾਣ ਖਤਮ ਕਰਨ ਚ ਪੂਰੀ ਹਾਈਕਮਾਨ ਜੁਟੀ ਹੋਈ ਹੈ। ਪਰ ਅਜੇ ਤੱਕ ਵਿਚਾਲੇ ਦਾ ਰਾਸਤਾ ਸਾਫ ਨਹੀਂ ਹੋ ਰਿਹਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਧੂ ਤੇ ਕੈਪਟਨ ਵਿਚਾਲੇ ਸੁਲਾਹ ਹੋ ਚੁੱਕੀ ਹੈ।
ਸਿੱਧੂ ਦੇ 2 ਵਾਰ ਹਾਈਕਾਮਨ ਅੱਗੇ ਪੇਸ਼ ਹੋਣ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੁਜੀ ਵਾਰ ਦਿੱਲੀ ਬੁਲਾਿਆ ਗਿਆ ਹੈ। ਕੈਪਟਨ 6 ਜੂਨ ਨੂੰ ਦਿੱਲੀ ਲਈ ਰਵਾਨ ਹੋਣਗੇ ।ਉਹਨਾਂ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਸੰਭਵ ਹੈ ਕਿ ਇਸ ਮੀਟਿੰਗ ਵਿਚ ਸੂਬੇ ਵਿਚ ਪੰਜਾਬ ਕਾਂਗਰਸ ਵਿਚ ਚਲ ਰਹੀ ਖਾਨਾਜੰਗੀ ਖਤਮ ਹੋਣ ਦਾ ਫਾਰਮੂਲਾ ਤੈਅ ਹੋ ਜਾਵੇ ਅਤੇ ਪੰਜਾਬ ਕਾਂਗਰਸ ਲਈ ਕੋਈ ਐਲਾਨ ਕੀਤਾ ਜਾਵੇ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਹੁਣ ਅਜਿਹਾ ਸਮਝਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਵਿਚ ਮਸਲਾ ਹੱਲ ਹੋ ਜਾਵੇਗਾ।