ਪੰਜਾਬ

punjab

ETV Bharat / state

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਦਿਵਸ ਅੱਜ, CM ਮਾਨ ਨੇ ਦਿੱਤੀ ਵਧਾਈ - guru gadi diwas of guru gobind singh ji

Guru Gobind Singh Ji Gurgaddi Divas: ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੱਤੀ ਗਈ ਹੈ।

Punjab CM Bhagwant Mann Tweet On the occasion of Guru Gobind Singh ji Gurgaddi divas
CM ਭਗਵੰਤ ਮਾਨ ਨੇ ਸਮੂਹ ਸਿੱਖ ਸੰਗਤ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਦਿੱਤੀਆਂ ਵਧਾਈਆਂ

By ETV Bharat Punjabi Team

Published : Dec 15, 2023, 10:24 AM IST

ਚੰਡੀਗੜ੍ਹ :ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂਤਾ ਗੱਦੀ ਦਿਵਸ ਹੈ। ਇਸ ਪਾਵਨ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਦਸਮੇਸ਼ ਪਿਤਾ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਮੌਕੇ ਟਵੀਟ ਕਰਕੇ ਲਿਖਿਆ ਕਿ 'ਸਾਹਿਬ-ਏ-ਕਮਾਲ..ਕਲਗੀਧਰ ਪਿਤਾ…ਦਸਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ…'

ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਪਿਤਾ :ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸੰਮਤ 1723 (ਦਸੰਬਰ 1666 ਈ:) ਨੂੰ ਪਟਨਾ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਗੁਰੂ ਤੇਗ ਬਹਾਦਰ ਜੀ ਉਸ ਸਮੇਂ ਆਪਣੀ ਪੂਰਬ ਦੀ ਯਾਤਰਾ ’ਤੇ ਗਏ ਹੋਏ ਸਨ। ਗੁਰੂ ਜੀ ਨੂੰ ਢਾਕਾ ਵਿਖੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਸੂਚਨਾ ਮਿਲੀ। ਗੁਰੂ ਤੇਗ ਬਹਾਦਰ ਜੀ ਨੇ ਪਟਨਾ ਦੀ ਸੰਗਤ ਨੂੰ ਇਕ ਹੁਕਮਨਾਮਾ ਲਿਖ ਕੇ ਪਰਿਵਾਰ ਦੀ ਸੇਵਾ-ਸੰਭਾਲ ਕਰਨ ਲਈ ਆਸ਼ੀਰਵਾਦ ਦਿੱਤਾ ਅਤੇ ਸਾਹਿਬਜ਼ਾਦੇ ਦਾ ਨਾਂ ਗੋਬਿੰਦ ਰਾਏ ਰੱਖਣ ਲਈ ਲਈ ਕਿਹਾ।

ਸ਼ਸ਼ਤਰਬਾਜ਼ੀ ਵਿਚ ਵੀ ਨਿਪੁੰਨਤਾ ਹਾਸਲ:ਗੋਬਿੰਦ ਰਾਇ ਜੀ ਦੇ ਪਹਿਲੇ 5 ਸਾਲ ਪਟਨਾ ਸਾਹਿਬ ਵਿਖੇ ਹੀ ਬੀਤੇ। ਗੁਰੂ ਤੇਗ ਬਹਾਦਰ ਜੀ ਨੇ ਪੰਜਾਬ ਆ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਆਪਣੇ ਕੋਲ ਆਨੰਦਪੁਰ ਸਾਹਿਬ ਵਿਖੇ ਬੁਲਾਇਆ। ਆਨੰਦਪੁਰ ਸਾਹਿਬ ਵਿਖੇ ਗੋਬਿੰਦ ਰਾਇ ਜੀ ਨੇ ਧਾਰਮਿਕ ਵਿਦਿਆ ਗ੍ਰਹਿਣ ਕੀਤੀ ਅਤੇ ਸ਼ਸ਼ਤਰਬਾਜ਼ੀ ਵਿਚ ਵੀ ਨਿਪੁੰਨਤਾ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਕਸ਼ਮੀਰ ਦੇ ਉਸ ਵੇਲੇ ਦੇ ਗਵਰਨਰ ਇਫਤਖ਼ਾਰ ਖ਼ਾਂ ਨੇ ਕਸ਼ਮੀਰ ਦੇ ਬ੍ਰਾਹਮਣਾਂ ’ਤੇ ਬਹੁਤ ਅੱਤਿਆਚਾਰ ਕੀਤੇ। ਇਹ ਅੱਤਿਆਚਾਰ ਔਰੰਗਜੇਬ ਦੇ ਇਸ਼ਾਰੇ ’ਤੇ ਹੋ ਰਹੇ ਸਨ।

ਗੁਰੂ ਜੀ ਦਾ ਪਰਿਵਾਰ ਬਿਖਰ ਗਿਆ: 6 ਪੋਹ ਸੰਮਤ 1761 ਮੁਤਾਬਿਕ 20 ਦਸੰਬਰ 1704 ਈ. ਨੂੰ ਗੁਰੂ ਜੀ ਨੇ ਆਨੰਦਪੁਰ ਸਾਹਿਬ ਨੂੰ ਅਲਵਿਦਾ ਆਖ ਦਿੱਤੀ। ਸਰਸਾ ਨਦੀ ’ਤੇ ਘੋਰ ਯੁੱਧ ਹੋਇਆ ਜਿਸ 'ਚ ਗੁਰੂ ਜੀ ਦਾ ਪਰਿਵਾਰ ਬਿਖਰ ਗਿਆ। ਗੁਰੂ ਜੀ ਨੂੰ ਚਮਕੌਰ ਸਾਹਿਬ ਵਿਖੇ ਮੁਗਲਾਂ ਨਾਲ ਜੰਗ ਲੜਨੀ ਪਈ, ਜਿਸ ਵਿਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਅਤੇ ਕਈ ਸਿੰਘ ਸ਼ਹੀਦ ਹੋ ਗਏ। ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਵਲੋਂ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਗੁਜਰੀ ਜੀ ਵੀ ਸਰਹਿੰਦ ਵਿਖੇ ਹੀ ਸ਼ਹੀਦ ਹੋਏ।

ਗੁਰੂ ਜੀ ਮਾਛੀਵਾੜੇ ਤੋਂ ਉੱਚ ਦੇ ਪੀਰ ਦੇ ਰੂਪ ਵਿਚ ਅਗਾਂਹ ਲਈ ਰਵਾਨਾ ਹੋਏ। ਜਦੋਂ ਆਪ ਖਿਦਰਾਣੇ ਦੀ ਢਾਬ ਨੇੜੇ ਪੁੱਜੇ, ਤਾਂ ਮੁਗਲ ਸੈਨਾ ਨੇ ਦੁਬਾਰਾ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਗੁਰੂ ਜੀ ਨੇ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ। ਕੁਝ ਸਿੰਘ ਜੋ ਕਿ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਚਲੇ ਗਏ ਸਨ, ਉਹ ਮਾਈ ਭਾਗੋ ਜੀ ਦੀ ਪ੍ਰੇਰਣਾ ਸਦਕਾ ਦੁਬਾਰਾ ਗੁਰੂ ਜੀ ਨੂੰ ਆ ਮਿਲੇ ਅਤੇ ਮੁਗਲਾਂ ਨਾਲ ਲੜੇ। ਇਥੇ ਵੀ ਜਿੱਤ ਗੁਰੂ ਜੀ ਦੀ ਹੋਈ। ਖਿਦਰਾਣੇ ਵਾਲੇ ਇਸ ਥਾਂ ਦਾ ਨਾਂਅ ਵੀ ਗੁਰੂ ਜੀ ਨੇ ਮੁਕਤਸਰ ਰੱਖਿਆ। ਅਖੀਰ ਇਥੋਂ ਚਲ ਕੇ ਗੁਰੂ ਜੀ ਤਲਵੰਡੀ ਸਾਬੋ (ਬਠਿੰਡਾ) ਵਿਖੇ ਪੁੱਜੇ ਅਤੇ ਇਥੇ ਆ ਕੇ ਕੁੱਝ ਸਮੇਂ ਲਈ ਆਰਾਮ ਕੀਤਾ। ਗੁਰੂ ਜੀ ਨੇ ਇਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੁਬਾਰਾ ਲਿਖਵਾਈ, ਜਿਸ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕੀਤੀ ਗਈ।

ABOUT THE AUTHOR

...view details