ਜਦੋਂ ਢੋਲੀ ਨੇ ਪਾਈ ਬੋਲੀ, ਤਾਂ ਭਗਵੰਤ ਮਾਨ ਨੇ ਵੀ ਭੰਗੜਾ ਪਾ ਕੇ ਲਾਈਆਂ ਰੌਣਕਾਂ ਹੈਦਰਾਬਾਦ ਡੈਸਕ: ਅਦਾਕਾਰਾ ਪਰੀਣਿਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਵਿਆਹ ਚਰਚਾ ਦਾ ਵਿਸ਼ਾ ਰਿਹਾ ਹੈ। ਦੋਹਾਂ ਦਾ ਵਿਆਹ ਬੀਤੀ 24 ਸਤੰਬਰ, 2023 ਨੂੰ ਰਾਜਸਥਾਨ ਦੇ ਉਦੈਪੁਰ ਵਿਖੇ ਸ਼ਾਹੀ ਪੈਲੇਸ ਵਿੱਚ ਹੋਇਆ। ਇਸ ਵਿਆਹ ਦੇ ਸਮਾਗਮ ਵਿੱਚ ਫਿਲਮੀ ਹਸਤੀਆਂ ਘੱਟ, ਸਿਆਸੀ ਆਗੂ ਵੱਧ ਨਜ਼ਰ ਆਏ। ਇੱਥੋ ਤੱਕ ਕਿ ਪਰੀਣਿਤੀ ਦੀ ਭੈਣ ਪ੍ਰਿਅੰਕਾ ਚੋਪੜਾ ਕੁਝ ਕਾਰਨਾਂ ਕਰਕੇ ਵਿਆਹ ਵਿੱਚ ਨਹੀਂ ਪਹੁੰਚ ਸਕੀ। ਪਰ, ਰਾਘਨੀਤੀ (Raghneeti Marriage) ਯਾਨੀ ਰਾਘਵ ਤੇ ਪਰੀਣਿਤੀ ਦੇ ਵਿਆਹ ਵਿੱਚ ਦਿੱਲੀ ਦੇ ਸੀਐਮ ਅਤੇ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਤੇ ਆਪ ਆਗੂ ਸੰਜੇ ਸਿੰਘ ਸਣੇ ਕਈ ਨੇਤਾ ਸ਼ਾਮਲ ਹੋਏ।
ਇਕ ਵਾਰ ਫਿਰ ਛਾ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਭੰਗੜਾ:ਵਿਆਹ ਵਾਲੇ ਦਿਨ ਬਰਾਤ ਲੈ ਜਾਂਦੇ ਸਮੇਂ ਲਾੜੇ ਦੇ ਯਾਰਾਂ-ਦੋਸਤਾਂ ਵਲੋਂ ਭੰਗੜਾ ਨਾ ਪਾਇਆ ਜਾਵੇ, ਤਾਂ ਵਿਆਹ ਦੀਆਂ ਰੌਣਕਾਂ ਫੀਕੀਆਂ ਲੱਗਦੀਆਂ ਹਨ। ਸੋ, ਰਾਘਵ ਚੱਢਾ ਦੇ ਦੋਸਤਾਂ ਨੇ ਅਜਿਹਾ ਨਹੀਂ ਹੋਣ ਦਿੱਤਾ। ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਸੰਜੇ ਸਿੰਘ ਨੇ ਢੋਲੀ ਦੀ ਬੋਲੀ ਉੱਤੇ ਖੂਬ ਭੰਗੜਾ ਪਾਇਆ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹੋ ਰਹੀਆਂ ਹਨ। "ਜੇ ਨਾਚੇ ਦੁਲਹੇ ਰਾਜਾ ਤੇ ਨਾਲ ਨਾਚੇ ਹਮਾਰੇ ਪੰਜਾਬ ਦੇ ਮਾਨ..." ਬਸ ਢੋਲੀ ਵਲੋਂ ਇਹ ਬੋਲੀ ਪਾਉਣ ਦੀ ਦੇਰ ਸੀ ਕਿ ਭਗਵੰਤ ਮਾਨ ਅਤੇ ਰਾਘਵ ਚੱਢਾ ਖੂਬ ਭੰਗੜਾ ਅਤੇ ਜਫੀਆਂ (Bhagwant Mann Bhangra) ਪਾਉਂਦੇ ਨਜ਼ਰ ਆਏ। ਇਸ ਤੋਂ ਇਲਾਵਾ ਆਪ ਆਗੂ ਸੰਜੇ ਸਿੰਘ ਅਤੇ ਕੇਜਰੀਵਾਲ ਵੀ ਰਾਘਵ ਚੱਢਾ ਦੇ ਵਿਆਹ ਦੀ ਖੁਸ਼ੀ ਵਿੱਚ ਨੱਚਦੇ ਹੋਏ ਵਿਖਾਈ ਦਿੱਤੇ।
ਰਿਸੈਪਸ਼ਨ ਉੱਤੇ ਮਾਨ ਨੇ ਉੱਗਲਾਂ ਨਾਲ ਬਣਾਇਆ ਦਿਲ ! : ਰਾਘਵ ਚੱਢਾ ਅਤੇ ਪਰੀਣਿਤੀ ਦੇ ਵਿਆਹ ਦੀ ਰਿਸੈਪਸ਼ਨ ਚੋਂ ਇੱਕ ਫੋਟੋ ਆਪ ਐਮਪੀ ਸੰਜੀਵ ਅਰੋੜਾ ਨੇ ਇੰਸਟਾਗ੍ਰਾਮ ਅਤੇ ਐਕਸ ਉੱਤੇ ਸ਼ੇਅਰ ਕੀਤੀ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਬੱਚੇ ਨੂੰ ਗੋਦੀ ਵਿੱਚ ਲੈ ਕੇ ਬੈਠੇ ਹਨ ਅਤੇ ਉਸ ਨਾਲ ਖੇਡਦੇ ਹੋਏ ਉਂਗਲਾਂ ਨਾਲ ਦਿਲ ਬਣਾਉਂਦੇ ਨਜ਼ਰ ਆਏ। ਸ਼ੇਅਰ ਕੀਤੀ ਗਰੁੱਪ ਤਸਵੀਰ ਵਿੱਚ (CM Mann Made Heart With Fingers) ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਾਹਮਣੇ ਬੈਠੇ ਦਿਖਾਈ ਦੇ ਰਹੇ ਹਨ, ਜਦਕਿ ਸੰਜੀਵ ਅਰੋੜਾ, ਆਪ ਦੇ ਸੰਸਦ ਮੈਂਬਰ ਸੰਜੇ ਸਿੰਘ, ਹਰਭਜਨ ਸਿੰਘ, ਗੀਤਾ ਬਸਰਾ ਅਤੇ ਕਈ ਹੋਰ ਉਨ੍ਹਾਂ ਦੇ ਪਿੱਛੇ ਖੜ੍ਹੇ ਹੋਏ ਹਨ।
ਸੀਐਮ ਮਾਨ ਦਾ ਭੰਗੜਾ ਮਸ਼ਹੂਰ:ਇਸ ਤੋਂ ਪਹਿਲਾਂ ਵੀ, ਬੀਤੇ ਸ਼ੁਕਰਵਾਰ ਨੂੰ ਪੀਏਪੀ ਮੈਦਾਨ ਵਿੱਚ ਪੰਜਾਬ ਦੇ ਵੱਖ-ਵੱਖ ਸੈਂਟਰਾਂ ਤੋਂ ਪੁਲਿਸ ਦੀ ਟ੍ਰੇਨਿੰਗ ਪੂਰੀ ਕਰਕੇ ਪਹੁੰਚੇ 2999 ਪੁਲਿਸ ਮੁਲਾਜ਼ਮਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਲਾਮੀ ਪ੍ਰਾਪਤ ਕੀਤੀ। ਇਸ ਸਾਰੇ ਪ੍ਰੋਗਰਾਮ ਤੋਂ ਬਾਅਦ ਭਗਵੰਤ ਮਾਨ ਨੇ ਮੁਲਾਜ਼ਮਾਂ ਨਾਲ ਮਿਲ ਕੇ ਭੰਗੜਾ ਪਾਇਆ। ਇਸ ਸਾਰੇ ਪ੍ਰੋਗਰਾਮ ਤੋਂ ਬਾਅਦ ਸੀਐਮ ਭਗਵੰਤ ਮਾਨ ਸਾਰੇ ਪੁਲਿਸ ਮੁਲਾਜ਼ਮਾਂ ਤੇ ਸਿਪਾਹੀਆਂ ਨਾਲ ਭੰਗੜਾ ਪਾਉਂਦੇ ਨਜ਼ਰ ਆਏ। ਪੰਜਾਬੀ ਗਾਇਕ ਦਿਲਜੀਤ ਸਿੰਘ ਦੇ ਗੀਤ 'ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ, ਪੰਜਾਬ ਪੁਲਿਸ ...' ਉੱਤੇ ਥਿਰਕਦੇ ਵੇਖੇ ਗਏ।
ਗੁਜਰਾਤ ਵਿੱਚ ਗਰਬਾ:ਇਸ ਤੋਂ ਇਲਾਵਾ, ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਵਿੱਚ ਨਵਰਾਤਰੀ ਸਮਾਗਮ ਵਿੱਚ ਸ਼ਾਮਲ ਹੋਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ, ਮੁੱਖ ਮੰਤਰੀ ਨੂੰ ਰਾਜਕੋਟ ਵਿੱਚ ਇੱਕ ਜਨਤਕ ਸਮਾਗਮ (CM Mann Garba In Gujarat) ਵਿੱਚ ਪੰਜਾਬੀ ਸਟਾਇਲ ਭੰਗੜਾ ਕਰਦੇ ਵੇਖਿਆ ਗਿਆ ਸੀ। ਇਸ ਵੀਡੀਓ ਨੂੰ ਇੱਕ ਐਕਸ ਯੂਜ਼ਰ ਵਲੋਂ ਸ਼ੇਅਰ ਕੀਤਾ ਗਿਆ ਸੀ।