ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਕੋਵਿਡ-19 ਨਾਲ ਲੜਨ ਵਿੱਚ ਸੂਬੇ ਦੀ ਤਰੱਕੀ ਤੋਂ ਜਾਣੂ ਕਰਵਾਇਆ।
ਕੈਪਟਨ ਨੇ ਸੋਨੀਆ ਗਾਂਧੀ ਨੂੰ ਕੋਵਿਡ-19 ਨਾਲ ਲੜਨ 'ਚ ਸੂਬੇ ਦੀ ਤਰੱਕੀ ਤੋਂ ਕਰਵਾਇਆ ਜਾਣੂ - ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਕੋਵਿਡ-19 ਨਾਲ ਲੜਨ ਸਬੰਧੀ ਸੂਬੇ ਦੀ ਤਰੱਕੀ ਬਾਰੇ ਜਾਣੂ ਕਰਵਾਇਆ।
ਫ਼ੋਟੋ।
ਇਸ ਦੌਰਾਨ ਕੈਪਟਨ ਨੇ ਕਿਹਾ ਕਿ ਨਵਾਂ ਸ਼ਹਿਰ, ਜੋ ਸਾਡੀ ਸ਼ੁਰੂਆਤੀ ਹੌਟਸਪੌਟ ਸੀ, ਹੁਣ 0 ਉੱਤੇ ਹੈ, ਜੋ ਸਾਡੇ ਲਈ ਵੱਡੀ ਪ੍ਰਾਪਤੀ ਹੈ। ਉਨ੍ਹਾਂ ਸੂਬੇ ਵਿਚ ਕਣਕ ਦੀ ਚੱਲ ਰਹੀ ਖਰੀਦ ਦੀ ਸਥਿਤੀ ਨੂੰ ਵੀ ਸਾਂਝਾ ਕੀਤਾ, ਜੋ ਕਿ ਰਸਤੇ ਉੱਤੇ ਹੈ।
ਇਸ ਬੈਠਕ ਵਿੱਚ ਸੋਨੀਆ ਗਾਂਧੀ ਨੇ ਕੋਰੋਨਾ ਟੈਸਟਿੰਗ, ਪੀਪੀਈ ਕਿੱਟ ਤੋਂ ਲੈ ਕੇ ਕਿਸਾਨਾਂ, ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਅਤੇ ਗਰੀਬ ਪਰਿਵਾਰਾਂ ਨੂੰ ਸਾਢੇ ਸੱਤ ਹਜ਼ਾਰ ਰੁਪਏ ਦੀ ਸਹਾਇਤਾ ਦੀ ਮੰਗ ਦੁਹਰਾਈ।