ਚੰਡੀਗੜ੍ਹ: ਆਖ਼ਰਕਾਰ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਨਾਲ ਲਿਆ ਪੰਗਾ 'ਮਹਿੰਗਾ' ਪੈ ਹੀ ਗਿਆ। ਸੂਬੇ ਦੇ ਕੈਪਟਨ ਵੱਲੋਂ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ ਅਤੇ ਜਨ੍ਹਾਂ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ ਉਨ੍ਹਾਂ ਵਿੱਚ ਸਿੱਧੂ ਵੀ ਸ਼ਾਮਲ ਹਨ। ਸਿੱਧੂ ਤੋਂ ਲੋਕਲ ਬਾਡੀ ਮੰਤਰੀ ਦਾ ਅਹੁਦਾ ਵਾਪਸ ਲੈ ਕੇ ਬ੍ਰਹਮ ਮਹਿੰਦਰਾ ਨੂੰ ਦੇ ਦਿੱਤਾ ਗਿਆ ਹੈ। ਸਿੱਧੂ ਹੁਣ ਬਿਜਲੀ ਅਤੇ ਊਰਜਾ ਵਿਭਾਗ ਸੰਭਾਲਣਗੇ।
ਕੈਬਿਨੇਟ ਵਿੱਚ ਵੱਡਾ ਫੇਰਬਦਲ, ਸਿੱਧੂ ਨੂੰ ਮਹਿੰਗਾ ਪਿਆ ਕੈਪਟਨ ਨਾਲ ਪੰਗਾ - punjabi khabran
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਿਨੇਟ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਕੈਪਟਨ ਵੱਲੋਂ ਜਿਨ੍ਹਾਂ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ ਉਨ੍ਹਾਂ ਵਿੱਚ ਸਿੱਧੂ ਵੀ ਸ਼ਾਮਲ ਹਨ।
ਕੈਪਟਨ ਵੱਲੋਂ ਕੈਬਿਨੇਟ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ ਹਾਲਾਂਕਿ ਨਿਸ਼ਾਨਾ ਨਵਜੋਤ ਸਿੰਘ ਸਿੱਧੂ ਹੀ ਸਨ, ਪਰ ਕੈਪਟਨ ਵੱਲੋਂ ਸੇਫ਼ ਗੇਮ ਖੇਡਦੇ ਹੋਏ ਕਈ ਹੋਰ ਮੰਤਰੀਆਂ ਦੇ ਵੀ ਵਿਭਾਗ ਬਦਲ ਦਿੱਤੇ ਗਏ ਹਨ। ਇਸ ਸੂਚੀ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਬ੍ਰਹਮ ਮਹਿੰਦਰਾ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ, ਓ.ਪੀ ਸੋਨੀ ਅਤੇ ਕਈ ਹੋਰ ਵੀ ਮੰਤਰੀ ਵੀ ਸ਼ਾਮਲ ਹਨ।
ਹੁਣ ਵੇਖਣਾ ਇਹ ਹੋਵੇਗਾ ਕੀ ਸਿੱਧੂ ਦਾ ਵਿਭਾਗ ਬਦਲਣ 'ਤੇ ਕੀ ਪ੍ਰਤੀਕਰਮ ਹੁੰਦਾ ਹੈ ਕਿਉਂਕਿ ਸਿੱਧੂ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ, ਕਿ ਜੇਕਰ ਉਨ੍ਹਾਂ ਦਾ ਵਿਭਾਗ ਬਦਲਿਆ ਗਿਆ ਤਾਂ ਉਹ ਵੀ ਆਪਣਾ ਫ਼ੈਸਲਾ ਸੁਣਾ ਦੇਣਗੇ।