ਪੰਜਾਬ

punjab

By

Published : Jan 30, 2020, 11:31 AM IST

ETV Bharat / state

ਪੰਜਾਬ ਵਜ਼ਾਰਤ ਦੀ ਬੈਠਕ ਹੋਈ ਮੁਲਤਵੀ, ਹੁਣ ਭਲਕੇ ਹੋਵੇਗੀ ਬੈਠਕ

ਪੰਜਾਬ ਵਜ਼ਾਰਤ ਦੀ ਬੈਠਕ ਮੁਲਤਵੀ ਹੋ ਗਈ ਹੈ ਜੋ ਕਿ ਹੁਣ ਸ਼ੁੱਕਰਵਾਰ ਨੂੰ ਦੁਪਹਿਰ ਤਿੰਨ ਵਜੇ ਹੋਵੇਗੀ।

Punjab Cabinet meeting postponed
ਪੰਜਾਬ ਵਜ਼ਾਰਤ ਦੀ ਬੈਠਕ ਹੋਈ ਮੁਲਤਵੀ

ਚੰਡੀਗੜ੍ਹ: ਵੀਰਵਾਰ ਨੂੰ ਹੋਣ ਵਾਲੀ ਪੰਜਾਬ ਵਜ਼ਾਰਤ ਦੀ ਬੈਠਕ ਮੁਲਤਵੀ ਹੋ ਗਈ ਹੈ। ਹੁਣ ਇਹ ਬੈਠਕ ਸ਼ੁੱਕਰਵਾਰ ਨੂੰ ਹੋਵੇਗੀ। ਇਹ ਬੈਠਕ ਦੁਪਹਿਰ 3 ਵਜੇ ਹੋਵੇਗੀ ਜਿਸ ਦਾ ਏਜੰਡਾ ਪਹਿਲਾਂ ਵਾਲਾ ਹੀ ਰਹੇਗਾ। ਇਹ ਪੰਜਵੀਂ ਵਾਰ ਹੋ ਗਿਆ ਹੈ ਕਿ ਪੰਜਾਬ ਵਜ਼ਾਰਤ ਦੀ ਬੈਠਕ ਮੁਲਤਵੀ ਹੋਈ ਹੈ।

ਸੂਤਰਾਂ ਮੁਤਾਬਕ ਪੰਜਾਬ ਵਜ਼ਾਰਤ ਦੀ ਬੈਠਕ ਵਿੱਚ ਹੋਰਨਾਂ ਮਾਮਲਿਆਂ ਦੇ ਨਾਲ ਨਾਲ ਉਦਯੋਗ ਤੇ ਲੋਕ ਨਿਰਮਾਣ ਵਿਭਾਗਾਂ ਦੇ ਪੁਨਰਗਠਨ ਲਈ ਪ੍ਰਸਤਾਵ ਵੀ ਲਿਆਂਦੇ ਜਾ ਰਹੇ ਹਨ।

ਪੰਜਾਬ ਵਜ਼ਾਰਤ ਦੀ ਬੈਠਕ ਹੋਈ ਮੁਲਤਵੀ

ਇਹ ਵੀ ਪੜ੍ਹੋ: CAA ਨੂੰ ਲੈ ਕੇ ਯੂਰਪੀਅਨ ਸੰਸਦ ਵਿੱਚ ਭਾਰਤ ਦੀ ਕੂਟਨੀਤਿਕ ਜਿੱਤ, ਹੁਣ ਮਾਰਚ ਵਿੱਚ ਹੋਵੇਗੀ ਵੋਟਿੰਗ

ਸੂਬਾ ਸਰਕਾਰ ਇਨ੍ਹਾਂ ਦੋਵਾਂ ਵਿਭਾਗਾਂ ਨੂੰ ਨਵੇਂ ਸਿਰੇ ਤੋਂ ਤਾਕਤ ਦੇਣਾ ਚਾਹੁੰਦੀ ਹੈ ਤਾਂ ਜੋ ਸੂਬੇ ਦੇ ਉਦਯੋਗਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ ਤੇ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਤੇਜ਼ ਕੀਤਾ ਜਾ ਸਕੇ।

ਇਸ ਤੋਂ ਇਲਾਵਾ, ਪੇਂਡੂ ਅਤੇ ਪੰਚਾਇਤ ਵਿਕਾਸ ਵਿਭਾਗ ਵਿੱਚ ਜੂਨੀਅਰ ਇੰਜੀਨੀਅਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਤੇ ਸਾਬਕਾ ਸੈਨਿਕਾਂ ਦੀ ਭਰਤੀ ਨਿਯਮਾਂ ਵਿੱਚ ਸੋਧ ਸਮੇਤ ਕਈ ਏਜੰਡਿਆਂ ਉੱਤੇ ਕੈਬਿਨੇਟ ਵੱਲੋਂ ਮੋਹਰ ਲਗਾਈ ਜਾ ਸਕਦੀ ਹੈ।

ABOUT THE AUTHOR

...view details