ਚੰਡੀਗੜ੍ਹ :ਬਜਟ ਅਨੁਮਾਨ ਪੇਸ਼ ਕਰਦਿਆਂ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਆਪਣੇ ਭਾਸ਼ਣ ਵਿੱਚ ਸਿਹਤ, ਸਿਖਿਆ ਅਤੇ ਖੇਤੀ ਨੂੰ ਫੋਕਸ ਕਰਦੀਆਂ ਗੱਲਾਂ ਕਹੀਆਂ ਹਨ। ਚੀਮਾ ਨੇ ਕਿਹਾ ਕਿ ਆਮ ਆਦਮੀ ਕਲੀਨਕਾਂ ਨੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦਿੱਤੀਆਂ ਹਨ। ਚੀਮਾ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਨੇ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਭਰੋਸਾਂ ਕਾਇਮ ਕੀਤਾ ਹੈ। ਇਸਦੇ ਨਾਲ ਹੀ ਰੁਜਗਾਰ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਸੁਖਾਵਾਂ ਮਾਹੌਲ ਸਿਰਜਿਆ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਰੁਜਗਾਰ ਮਿਲੇ ਅਤੇ ਬਾਹਰ ਜਾਣ ਦੀ ਰਵਾਇਤ ਬੰਦ ਹੋਵੇ।
ਖੇਤੀ ਨੂੰ ਧਿਆਨ ਵਿੱਚ ਰੱਖ ਕੇ ਬਜਟ ਤਿਆਰ:ਉਨ੍ਹਾਂ ਕਿਹਾ ਕਿ ਲੋਕਾਂ ਦਾ ਪੈਸਾ ਸਿਰਫ ਲੋਕਾਂ ਦਾ ਮਨੋਰਥ ਸਾਕਾਰ ਕਰਦਿਆਂ ਸੂਬੇ ਦੇ ਲੋਕਾਂ ਨੇ 300 ਯੂਨਿਟ ਬਿਜਲੀ ਦਾ ਸਵਾਗਤ ਕੀਤਾ ਹੈ। ਪੰਜਾਬੀਆਂ ਲਈ ਰੇਤੇ ਦੀਆਂ ਖਾਣਾਂ ਖੋਲ੍ਹਣਾ ਵੀ ਇਕ ਇਤਿਹਾਸਿਕ ਫੈਸਲਾ ਹੈ। ਲੋਕ ਆਪਣੇ ਸੁਪਨਿਆਂ ਦਾ ਘਰ ਬਣਾ ਰਹੇ ਹਨ। ਚੀਮਾ ਨੇ ਕਿ ਕਿਸ ਖੇਤੀ ਵਿਭਿੰਨਤਾ ਤੇ ਮੂੰਗੀ ਦੀ ਖਰੀਦ ਲਈ ਸ਼ਾਨਦਾਰ ਮੰਡੀਕਰਨ ਤਿਆਰ ਕੀਤਾ ਹੈ। ਇਸ ਵਾਰ ਦਾ ਬਜਟ ਖੇਤੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਚੀਮਾ ਨੇ ਰਾਹਤ ਇੰਦੌਰੀ ਦਾ ਪੜ੍ਹਿਆ ਸ਼ੇਅਰ...:ਚੀਮਾ ਨੇ ਰਾਹਤ ਇੰਦੌਰੀ ਦਾ ਸ਼ੇਅਰ ਪੜ੍ਹਿਆ ਤੇ ਵਿਰੋਧੀਆਂ ਉੱਤੇ ਨਿਸ਼ਾਨੇ ਲਾਏ ਹਨ ਉਨ੍ਹਾਂ ਕਿਹਾ ਕਿ...ਹਮ ਸੇ ਪਹਿਲੇ ਭੀ ਮੁਸਾਫਿਰ ਕਈ ਗੁਜਰੇ ਹੋਂਗੇ, ਕਮ ਸੇ ਕਮ ਰਾਹ ਕੇ ਪੱਥਰ ਹਟਾਤੇ ਜਾਤੇ। ਉ੍ਨਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀਆਂ ਸਰਕਾਰਾਂ ਦੀਆਂ ਰੁਕਾਵਟਾਂ ਦੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਿਲਕਫੈਡ ਨੂੰ ਗ੍ਰਾਂਟ ਦਿਤੀ ਗਈ ਹੈ। ਇਸ ਲ਼ਈ 2 ਹਜ਼ਾਰ ਕਰੋੜ ਰੁਪਏ ਖਰਚੇ ਗਏ ਹਨ। ਛੇਵੇਂ ਤਨਖਾਹ ਕਮਿਸ਼ਨ ਦੀ ਦੇਰੀ ਕਾਰਨ ਕਈ ਵਿਤੀ ਦਿਕਤਾਂ ਸਹਿਣ ਕੀਤੀਆਂ ਹਨ।