ਪੰਜਾਬ

punjab

ETV Bharat / state

ਰਾਮ ਰਹੀਮ ਨਹੀਂ ਆਵੇਗਾ ਜੇਲ੍ਹ ਤੋਂ ਬਾਹਰ, ਹਾਈ ਕੋਰਟ ਨੇ ਰੱਦ ਕੀਤੀ ਅਰਜ਼ੀ

ਰਾਮ ਰਹੀਮ ਇੰਸਾ ਦੀ ਪਤਨੀ ਹਰਜੀਤ ਕੌਰ ਨੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਦੀ ਖ਼ਰਾਬ ਤਬੀਅਤ ਦਾ ਹਵਾਲਾ ਦਿੰਦੇ ਹੋਏ ਉਸ ਦੀ ਪੈਰੋਲ ਦੀ ਅਰਜ਼ੀ ਲਾਈ ਸੀ, ਜਿਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖ਼ਾਰਜ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਰੱਦ ਕੀਤੀ ਅਰਜੀ

By

Published : Aug 27, 2019, 8:10 PM IST

Updated : Aug 27, 2019, 9:30 PM IST

ਚੰਡੀਗੜ੍ਹ: ਜੇਲ੍ਹ ਤੋਂ ਪੈਰੋਲ ਉੱਤੇ ਬਾਹਰ ਆਉਣ ਦਾ ਸੁਪਨਾ ਦੇਖ ਰਹੇ ਰਾਮ ਰਹੀਮ ਨੂੰ ਇੱਕ ਵਾਰ ਮੁੜ ਝਟਕਾ ਲੱਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਦੀ ਪੈਰੋਲ ਦੀ ਅਰਜੀ ਨੂੰ ਖ਼ਾਰਜ ਕਰ ਦਿੱਤਾ ਹੈ। ਇਹ ਅਰਜੀ ਰਾਮ ਰਹੀਮ ਦੀ ਪਤਨੀ ਹਰਜੀਤ ਕੌਰ ਨੇ ਲਾਈ ਸੀ।

ਰਾਮ ਰਹੀਮ ਦੀ ਪਤਨੀ ਨੇ ਪਾਈ ਸੀ ਪੈਰੋਲ ਦੀ ਅਰਜ਼ੀ
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਇੰਸਾ ਦੀ ਪਤਨੀ ਹਰਜੀਤ ਕੌਰ ਨੇ ਡੇਰਾ ਮੁੱਖੀ ਦੀ ਮਾਂ ਨਸੀਬ ਕੌਰ ਦੀ ਖ਼ਰਾਬ ਤਬੀਅਤ ਦਾ ਹਵਾਲਾ ਦਿੰਦੇ ਹੋਏ ਉਸ ਦੀ ਪੈਰੋਲ ਦੀ ਅਰਜ਼ੀ ਲਾਈ ਸੀ। ਪੈਰੋਲ ਵਿੱਚ ਕਿਹਾ ਗਿਆ ਸੀ ਕਿ ਉਸ ਦੀ ਸੱਸ ਨਸੀਬ ਕੌਰ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਸ ਦੀ ਐਂਜਿਓਗ੍ਰਾਫ਼ੀ ਵੀ ਹੋਣੀ ਹੈ, ਪਰ ਨਸੀਬ ਕੌਰ ਆਪਣੇ ਬੇਟੇ ਦੇ ਆਉਣ ਉੱਤੇ ਹੀ ਇਲਾਜ ਕਰਵਾਉਣ ਦੀ ਜ਼ਿਦ ਕਰ ਰਹੀ ਹੈ।

ਇਹ ਵੀ ਪੜ੍ਹੋ : 'ਤਣਾਅ ਦੇ ਬਾਵਜੂਦ ਵੀ ਪਾਕਿਸਤਾਨ ਖੋਲ੍ਹੇਗਾ ਕਰਤਾਰਪੁਰ ਲਾਂਘਾ'

ਕੋਰਟ ਨੇ ਅਰਜ਼ੀ ਕੀਤੀ ਖ਼ਾਰਜ
ਪਟੀਸ਼ਨ ਤੋਂ ਬਾਅਦ ਡੀਸੀ ਸਿਰਸਾ ਦੇ ਹੁਕਮਾਂ ਉੱਤੇ ਸਿਵਲ ਹਸਪਤਾਲ ਦੇ ਸੀਐੱਮਓ ਦੀ ਅਗਵਾਈ ਵਿੱਚ ਡੇਰਾ ਮੁੱਖੀ ਦੀ ਮਾਂ ਨਸੀਬ ਕੌਰ ਦੀ ਮੈਡੀਕਲ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਸੀਐੱਮਓ ਨੇ ਆਪਣੀ ਰਿਪੋਰਟ ਸੀਲਬੰਦ ਕਰ ਕੇ ਡੀਸੀ ਸਿਰਸਾ ਨੂੰ ਦੇ ਦਿੱਤੀ ਹੈ। ਡੀਸੀ ਸਿਰਸਾ ਨੇ ਇਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦੇ ਦਿੱਤਾ ਹੈ ਅਤੇ ਹੁਣ ਕੋਰਟ ਨੇ ਰਾਮ ਰਹੀਮ ਦੀ ਪੈਰੋਲ ਵਾਲੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਹਾਲੇ ਰਾਮ ਰਹੀਮ ਜਿਉਂਦਾ ਹੈ। ਉਹ ਖ਼ੁਦ ਆਪਣੀ ਪੈਰੋਲ ਦੀ ਪਟੀਸ਼ਨ ਦਾਇਰ ਕਰ ਸਕਦਾ ਹੈ। ਪੈਰੋਲ ਲਈ ਰਾਮ ਰਹੀਮ ਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ।

Last Updated : Aug 27, 2019, 9:30 PM IST

ABOUT THE AUTHOR

...view details