ਚੰਡੀਗੜ੍ਹ/ ਅੰਮ੍ਰਿਤਸਰ/ਹੁਸ਼ਿਆਰਪੁਰ/ਬਠਿੰਡਾ/ਫਿਰੋਜ਼ਪੁਰ/ਮੋਹਾਲੀ: ਨਵੇਂ ਸਾਲ ਦੀ ਆਮਦ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੁਸਤੈਦ ਵਿਖਾਈ ਦਿੱਤੀ। ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਅਹਿਮ ਕਦਮ ਚੁੱਕੇ ਗਏ ਹਨ। ਆਉਣ-ਜਾਣ ਵਾਲੇ ਹਰ ਵਾਹਨ ਦੀ ਜਾਂਚ ਕੀਤੀ ਗਈ ਤੇ ਲੋੜੀਂਦੀਆਂ ਥਾਵਾਂ ਉੱਤੇ ਪੁਲਿਸ ਫੋਰਸ ਤੈਨਾਤ ਕੀਤੀ ਗਈ। ਚੰਡੀਗੜ੍ਹ ਵਿਖੇ ਵੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ। ਨਵੇਂ ਸਾਲ ਦੇ ਮੱਦੇਨਜ਼ਰ ਸ਼ਹਿਰ (Police On Duty For Security Of people) ਦੇ ਵੱਖ-ਵਖ ਚੌਂਕਾਂ ਅਤੇ ਰਸਤਿਆਂ ਵਿੱਚ ਨਾਕੇ ਵੀ ਲਗਾਏ ਗਏ, ਤਾਂ ਜੋ ਆਉਣ ਜਾਣ ਵਾਲਿਆਂ ਦੀ ਪੂਰੀ ਨਿਗਰਾਨੀ ਰੱਖੀ ਜਾ ਸਕੇ।
2000 ਤੋਂ ਵੱਧ ਮੁਲਾਜ਼ਮ ਸੁਰੱਖਿਆ ਲਈ ਸ਼ਹਿਰ ਤੈਨਾਤ :ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ 2000 ਤੋਂ ਵੱਧ ਮੁਲਾਜ਼ਮ ਸੁਰੱਖਿਆ ਲਈ ਸ਼ਹਿਰ ਵਿਚ ਤੈਨਾਤ ਕੀਤੇ ਗਏ ਹਨ। ਸ਼ਹਿਰ ਦੇ ਵੱਖ-ਵਖ ਚੌਂਕਾਂ ਅਤੇ ਰਸਤਿਆਂ ਵਿਚ ਨਾਕੇ ਵੀ ਲਗਾਏ ਗਏ ਹਨ, ਤਾਂ ਜੋ ਆਉਣ ਜਾਣ ਵਾਲਿਆਂ ਦੀ ਪੂਰੀ ਨਿਗਰਾਨੀ ਰੱਖੀ ਜਾ ਸਕੇ। ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ (Police Security in Amritsar) ਕਿ ਨਵੇਂ ਸਾਲ ਦੇ ਮੱਦੇਨਜ਼ਰ ਕਈ ਚੌਂਕਾਂ ਤੇ ਰਾਤ 10 ਵਜੇ ਤੋਂ 2 ਵਜੇ ਤੱਕ ਆਵਾਜਾਈ ਉੱਤੇ ਪਾਬੰਦੀ ਰਹੇਗੀ।
ਅੰਮ੍ਰਿਤਸਰ ਸ਼ਹਿਰ ਦੀ ਸੁਰੱਖਿਆ: ਨਵੇਂ ਸਾਲ ਦੀ ਆਮਦ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਦੀ ਸੁਰੱਖਿਆ ਦੀ ਕਮਾਨ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਸੰਭਾਲੀ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਕਿਹਾ ਨਵਾਂ ਸਾਲ ਸ਼ਹਿਰ ਵਾਸੀਆਂ ਲਈ ਚੰਗਾ ਰਹੇ। ਉਨ੍ਹਾਂ ਕਿਹਾ ਸਾਰੇ ਸ਼ਹਿਰ ਭਰ ਵਿੱਚ ਥਾਂ-ਥਾਂ ਪੁਲਿਸ ਪੈਟ੍ਰੋਲਿੰਗ ਤੇ ਨਾਕਾਬੰਦੀ ਕੀਤੀ ਗਈ ਹੈ। ਡੀਸੀਪੀ ਨੇ ਕਿਹਾ ਕਿ ਸਾਰੇ ਸ਼ਹਿਰ ਨੂੰ ਅਸੀਂ ਕਵਰ ਕੀਤਾ ਹੋਇਆ ਹੈ, ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਨਾਜਾਇਜ਼ ਵੀਆਈਪੀ ਸਟਿੱਕਰ ਮਿਟਾਏ:ਅੰਮ੍ਰਿਤਸਰ 'ਚ ਨਵੇਂ ਸਾਲ ਨੂੰ ਲੈ ਕੇ ਹੋ ਰਹੀ ਗੁੰਡਾਗਰਦੀ ਨੂੰ ਲੈ ਕੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ, ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ, ਇਸੇ ਦੌਰਾਨ ਪੁਲਿਸ ਵੱਲੋਂ ਇੱਕ ਵਾਹਨ ਨੂੰ ਰੋਕਿਆ ਜਿਸ 'ਤੇ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ। ਏਸੀਪੀ ਲਖਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਸੜਕਾਂ 'ਤੇ ਨਾਕੇ ਲਗਾ ਕੇ ਹਰੇਕ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਗੋਲਡਨ ਗੇਟ 'ਤੇ ਪੁਲਿਸ ਵੱਲੋਂ ਨਾਕਾਬੰਦੀ: ਪੁਲਿਸ ਅਧਿਕਾਰੀ ਰੌਬਿਨ ਹੰਸ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਵੇਂ ਸਾਲ ਨੂੰ ਲੈਕੇ ਅੰਮ੍ਰਿਤਸਰ ਦੇ ਗੋਲਡਨ ਗੇਟ, ਜਿੱਥੇ ਸ਼ਹਿਰ ਦੇ ਅੰਦਰ ਦੀ ਮੁੱਖ ਐਂਟਰੀ ਹੈ, ਉੱਥੇ ਹਰ ਵਾਹਨ ਦੀ ਚੈਕਿੰਗ ਹੋਈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅੰਦਰ ਹਰ ਆਉਣ ਜਾਣ ਵਾਲੇ ਹਰ ਵਹੀਕਲ ਤੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕੋਈ ਵੀ ਸ਼ਕੀ ਵਿਅਕਤੀ (Police Security in Golden Gate) ਨਜ਼ਰ ਆਉਂਦਾ ਹੈ, ਤਾਂ ਉਸ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂਕਿ ਲੋਕ ਨਵਾਂ ਸਾਲ ਖ਼ੁਸ਼ੀ ਨਾਲ ਮਨਾ ਸਕਣ।
ਹੁਸ਼ਿਆਰਪੁਰ 'ਚ ਵੀ ਪੁਲਿਸ ਵੱਲੋਂ ਚੌਕਸੀ ਨਾਲ ਚੈਕਿੰਗ:ਨਵੇਂ ਸਾਲ ਦੇ ਸਬੰਧ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਹੁਸ਼ਿਆਰਪੁਰ ਪੁਲਿਸ ਵਲੋਂ ਵੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆ ਦਿਨ ਰਾਤ ਲਗਾਤਾਰ ਚੌਕਸੀ ਵਰਤਦਿਆਂ ਹੋਇਆਂ ਚੈਕਿੰਗ ਕੀਤੀ ਜਾ ਰਹੀ ਹੈ। ਆਉਣ ਜਾਣ ਵਾਲੇ ਵਾਹਨਾਂ ਦੀ ਵੀ ਬਾਰੀਕੀ ਨਾਲ ਜਾਂਚ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਇਸ ਬਾਬਤ ਜਦੋਂ ਸ਼ਹਿਰ ਵਿੱਚ ਫਲੈਗ ਮਾਰਚ (Police Security in Hoshiarpur) ਕੱਢ ਰਹੇ ਐਸਪੀ ਮਨਜੀਤ ਕੌਰ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਕੁੱਲ 2 ਐਸਪੀ, 12 ਡੀਐਸਪੀ ਤੇ 600 ਦੇ ਕਰੀਬ ਮੁਲਾਜ਼ਮ ਚੈਕਿੰਗ ਉੱਤੇ ਲੱਗੇ ਹੋਏ ਹਨ।