ਚੰਡੀਗੜ੍ਹ: ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿੱਚ ਤਾਲਾਬੰਦੀ ਕਾਰਨ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ 7 ਵੋਲਵੋ ਬੱਸਾਂ ਸਣੇ 32 ਬੱਸਾਂ ਦਾ ਕਾਫਲਾ ਭੇਜਿਆ ਹੈ।
ਉੱਧਰ ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਹੀ ਨਾਂਦੇੜ ਸਾਹਿਬ ’ਚ ਫਸੇ ਹਜ਼ਾਰਾਂ ਸ਼ਰਧਾਲੂਆਂ ਨੂੰ ਪੰਜਾਬ, ਹਰਿਆਣਾ ਤੇ ਦਿੱਲੀ ਵਾਪਸ ਭੇਜਣ ਲਈ 10 ਬੱਸਾਂ ਰਵਾਨਾ ਕਰ ਦਿੱਤੀਆਂ ਹਨ। ਉਨ੍ਹਾਂ ਵਿੱਚ 300 ਸ਼ਰਧਾਲੂ ਹਨ।