ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ ਭਰ ਵਿੱਚ ਪਏ ਭਾਰੀ ਮੀਂਹ ਨਾਲ ਪੰਜਾਬ ਅਤੇ ਹਿਮਾਚਲ ਭਰ 'ਚ ਹੜ੍ਹ ਦੀ ਆਉਣ ਕਾਰਨ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਉਥੇ ਹੀ ਇਸ ਦੌਰਾਨ ਐਤਵਾਰ ਨੂੰ ਚੰਡੀਗੜ੍ਹ ਤੋਂ ਮਨਾਲੀ ਗਈ ਇੱਕ ਪੀਆਰਟੀਸੀ ਦੀ ਬੱਸ ਵੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਜਿਸ ਦੀ ਹੁਣ ਭਾਲ ਕਰ ਲਈ ਗਈ ਹੈ। ਇਸ ਦੀ ਜਾਣਕਾਰੀ ਟ੍ਰਾਂਸਪੋਰਟ ਵਿਭਾਗ ਵੱਲੋਂ ਦਿੱਤੀ ਗਈ ਹੈ ਕਿ ਜੋ ਬੱਸ ਲਾਪਤਾ ਹੋਈ ਸੀ, ਹੁਣ ਉਸ ਬੱਸ ਦਾ ਪਤਾ ਲੱਗ ਗਿਆ ਹੈ। ਇਹ ਬੱਸ ਪਿਛਲੇ 4 ਦਿਨਾਂ ਤੋਂ ਪਹੇਲੀ ਬਣੀ ਹੋਈ ਸੀ ਜੋ ਕਿ ਚੰਡੀਗੜ੍ਹ 43 ਬੱਸ ਅੱਡੇ ਤੋਂ ਰਵਾਨਾ ਹੋਈ, ਪਰ ਮਨਾਲੀ ਪਹੁੰਚੀ ਨਹੀਂ ਸੀ। ਕੰਡਕਟਰ ਅਤੇ ਡਰਾਈਵਰ ਦੇ ਫੋਨ ਲਗਾਤਾਰ ਬੰਦ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਮਨਾਲੀ ਵਿਚ ਲੈਂਡ ਸਲਾਈਡ ਅਤੇ ਭਾਰੀ ਮੀਂਹ ਕਾਰਨ ਇਹ ਬੱਸ ਉਥੇ ਪਹੁੰਚ ਨਹੀਂ ਸਕੀ। ਹੁਣ ਇਸ ਬੱਸ ਬਿਆਸ ਦਰਿਆ ਵਿਚੋਂ ਡੁੱਬੀ ਹੋਈ ਮਿਲੀ ਹੈ। ਬੱਸ ਵਿਚੋਂ ਇਕ ਲਾਸ਼ ਮਿਲਣ ਦੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ। ਹਾਲਾਂਕਿ, ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਪ੍ਰਸ਼ਾਸਨ ਵੱਲੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।
PRTC Bus Found In Himachal: ਮਨਾਲੀ 'ਚ ਲੱਭੀ ਪੀਆਰਟੀਸੀ ਦੀ ਗੁਆਚੀ ਬੱਸ, ਇੱਕ ਲਾਸ਼ ਬਰਾਮਦ, ਮੰਡੀ 'ਚ ਹੋਈ ਸੀ ਲਾਪਤਾ
ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਇਸ ਦੇ ਚੱਲਦੇ ਹਿਮਾਚਲ ਪ੍ਰਦੇਸ਼ ਵਿੱਚ ਵੀ ਹੜ੍ਹਾਂ ਨੇ ਤਬਾਹੀ ਮਚਾਈ ਹੈ। ਇਸ ਵਿਚਾਲੇ ਐਤਵਾਰ ਨੂੰ ਚੰਡੀਗੜ੍ਹ ਤੋਂ ਮਨਾਲੀ ਲਈ ਨਿਕਲੀ ਪੀਆਰਟੀਸੀ ਬਸ ਲਾਪਤਾ ਹੋ ਗਈ ਸੀ ਜੋ ਕਿ ਮੰਡੀ ਵਿਖੇ ਮਿਲੀ ਹੈ। ਇਸ ਦੌਰਾਨ ਬੱਸ ਵਿੱਚ ਇਕ ਲਾਸ਼ ਵੀ ਮਿਲੀ ਹੈ ਜਿਸ ਦੀ ਸ਼ਨਾਖਤ ਲਈ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀ ਜਾਂਚ ਲਈ ਜਾ ਰਹੇ ਹਨ।
ਸਵਾਰੀਆਂ ਦੀ ਸਥਿਤੀ ਸਪੱਸ਼ਟ ਨਹੀਂ, ਐਤਵਾਰ ਦੁਪਿਹਰ ਢਾਈ ਵਜੇ ਰਵਾਨਾ ਹੋਈ ਸੀ ਬੱਸ: ਦਸ ਦੇਈਏ ਕਿ ਇਹ ਬੱਸ ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਤੋਂ ਐਤਵਾਰ ਦੁਪਹਿਰ 2.30 ਵਜੇ ਮਨਾਲੀ ਲਈ ਰਵਾਨਾ ਹੋਈ ਸੀ ਜਿਸਨੇ ਰਾਤ 3 ਵਜੇ ਮਨਾਲੀ ਪਹੁੰਚਣਾ ਸੀ। ਖਰਾਬ ਹਲਾਤਾਂ ਦੇ ਚੱਲਦੇ ਇਹ ਬੱਸ ਮਨਾਲੀ ਪਹੁੰਚ ਹੀ ਨਹੀਂ ਸਕੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦੇ ਸਮੇਂ ਬੱਸ ਵਿੱਚ ਕਿੰਨੇ ਯਾਤਰੀ ਮੌਜੂਦ ਸਨ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਪੀਬੀ65-4893 ਨੰਬਰ ਬੱਸ ਪਿਛਲੇ 4 ਦਿਨਾਂ ਤੋਂ ਲਾਪਤਾ ਸੀ। ਹਾਲਾਂਕਿ ਪੀਆਰਟੀਸੀ ਵੱਲੋਂ ਸਵਾਰੀਆਂ ਦੀ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਕਿ ਬੱਸ ਵਿਚ ਕਿੰਨੀਆਂ ਸਵਾਰੀਆਂ ਸਨ। ਬੱਸ ਦੀ ਜੋ ਵੀਡੀਓ ਸਾਹਮਣੇ ਆਈ ਹੈ ਉਸ ਵਿਚ ਬੱਸ ਪੂਰੀ ਤਰ੍ਹਾਂ ਪਾਣੀ ਵਿਚ ਡੁੱਬੀ ਵਿਖਾਈ ਦਿੱਤੀ ਹੈ। ਡਰਾਈਵਰ ਅਤੇ ਕੰਡਕਟਰ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ।
- Monsoon Tips: ਮੀਂਹ ਦੇ ਮੌਸਮ ਦੌਰਾਨ ਭੋਜਨ ਜਲਦੀ ਖਰਾਬ ਹੋ ਜਾਂਦਾ ਹੈ, ਤਾਂ ਇੱਥੇ ਦੇਖੋ ਭੋਜਨ ਨੂੰ ਲੰਬੇ ਸਮੇਂ ਤੱਕ ਕਿਵੇਂ ਕਰਨਾ ਹੈ ਸਟੋਰ
- Monsoon Health Tips: ਮੀਂਹ ਦੇ ਮੌਸਮ ਦੌਰਾਨ ਇਨ੍ਹਾਂ ਭੋਜਨਾ ਨੂੰ ਇਕੱਠੇ ਖਾਣ ਤੋਂ ਬਚੋ, ਨਹੀਂ ਤਾਂ ਹੋ ਸਕਦੀਆਂ ਨੇ ਕਈ ਸਿਹਤ ਸਮੱਸਿਆਵਾਂ
- Sleeping Problem At Night: ਜੇਕਰ ਤੁਹਾਨੂੰ ਵੀ ਰਾਤ ਨੂੰ ਚੰਗੀ ਨੀਂਦ ਨਹੀਂ ਆਉਦੀ, ਤਾਂ ਇਨ੍ਹਾਂ ਗੱਲਾਂ ਦੀ ਕਰ ਲਓ ਪਾਲਣਾ, ਦਿਨ ਭਰ ਰਹੋਗੇ ਊਰਜਾਵਾਨ
ਮੰਡੀ ਕੋਲ ਓਟ 'ਚ ਮਿਲੀ ਬੱਸ : ਪੰਜਾਬ ਪੀਆਰਟੀਸੀ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੰਡੀ ਤੋਂ ਅੱਗੇ ਮਨਾਲੀ ਦੇ ਓਤ ਖੇਤਰ ਵਿਚ ਬਿਆਸ ਦਰਿਆ ਵਿਚ ਡਿੱਗੀ ਪੀਆਰਟੀਸੀ ਦੀ ਇਹ ਬੱਸ ਮਿਲੀ ਹੈ। ਓਤ ਖੇਤਰ ਭੂੰਤਰ ਦੇ ਨਜ਼ਦੀਕ ਪੈਂਦਾ ਹੈ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪੀਆਰਟੀਸੀ ਦੀਆਂ 8 ਬੱਸਾਂ ਹੋਰ ਮਨਾਲੀ ਵਿਚ ਫਸੀਆਂ ਹੋਈਆਂ ਹਨ। ਕਿਸੇ ਨਾਲ ਕੋਈ ਵੀ ਰਾਬਤਾ ਨਹੀਂ ਹੋ ਪਾ ਰਿਹਾ ਨਾ ਹੀ ਕਿਸੇ ਦਾ ਫੋਨ ਮਿਲ ਰਿਹਾ। ਮੰਡੀ ਪੁਲਿਸ ਵੱਲੋਂ ਇਹ ਜਾਣਕਾਰੀ ਪੀਆਰਟੀਸੀ ਨੂੰ ਦਿੱਤੀ ਗਈ ਹੈ। ਜਿਸ ਵਿਚ ਇਕ ਲਾਸ਼ ਮਿਲਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸ ਲਾਸ਼ ਦੀ ਸ਼ਨਾਖਤ ਹੋਣੀ ਅਜੇ ਬਾਕੀ ਹੈ।