ਚੰਡੀਗੜ੍ਹ: ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਸ ਨੇ ਸੋਮਵਾਰ ਨੂੰ ਚੰਡੀਗੜ੍ਹ ਬੈਂਕ ਸਕੇਅਰ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਦਿਆਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਧਰਨੇ ਪ੍ਰਦਰਸ਼ਨ ਵਿੱਚ ਬੈਂਕਾਂ ਦੇ ਮਹਿਲਾ ਅਤੇ ਪੁਰਸ਼ ਕਰਮਚਾਰੀਆਂ ਦੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਫਾਈਨੈਂਸ ਡਿਪਾਰਟਮੈਂਟ ਵਿਰੁੱਧ ਨਾਅਰੇਬਾਜ਼ੀ ਕਰਕੇ ਆਪਣੀ ਆਵਾਜ਼ ਉਨ੍ਹਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਯੂਨੀਅਨ ਦੇ ਕਨਵੀਨਰ ਸੰਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹ ਸਭ ਨਾਲ ਮਿਲ ਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 2017 ਤੋਂ ਵੇਜ਼ ਰਿਵੀਜ਼ਨ ਹੋ ਚੁੱਕਾ ਹੈ, ਪਰ ਉਨ੍ਹਾਂ ਨੂੰ ਅਜੇ ਤੱਕ ਉਹ ਵੇਜ਼ (ਤਨਖ਼ਾਹ) ਰਿਵੀਜ਼ਨ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਹ ਤੀਜਾ ਧਰਨਾ ਪ੍ਰਦਰਸ਼ਨ ਹੈ, ਇਸ ਤੋਂ ਪਹਿਲਾਂ ਧਰਨਾ ਉਨ੍ਹਾਂ ਨੇ 20 ਤਰੀਕ ਨੂੰ ਲਾਇਆ ਸੀ ਅਤੇ ਦੂਜਾ ਧਰਨਾ 24 ਤਰੀਕ ਨੂੰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਆਈਬੀਏ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ, ਪਰ ਆਈਬੀਏ ਨੇ ਕਿਹਾ ਕਿ ਪਹਿਲਾਂ ਧਰਨਾ ਪ੍ਰਦਰਸ਼ਨ ਬੰਦ ਕਰੋ ਉਸ ਤੋਂ ਬਾਅਦ ਹੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇਗੀ, ਪਰ ਸਾਡੀ ਯੂਨੀਅਨ ਇਸ ਸਮਝੌਤੇ 'ਤੇ ਨਹੀਂ ਮੰਨੀ ਅਤੇ ਇਹ ਧਰਨੇ ਪ੍ਰਦਰਸ਼ਨ ਜਾਰੀ ਹਨ।
ਇਹ ਹਨ ਮੰਗਾਂ