ਪੰਜਾਬ

punjab

ETV Bharat / state

ਪੰਜਾਬ ਵਿੱਚ ਬਿਜਲੀ ਵਿਭਾਗ ਦਾ ਝਟਕਾ, 5 ਪੈਸੇ ਪ੍ਰਤੀ ਯੂਨਿਟ ਵਿੱਚ ਵਾਧਾ - punjab state power corporation

ਪੰਜਾਬ ਰਾਜ ਬਿਜਲੀ ਨਿਗਮ ਨੇ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ ਜਿਸ ਨਾਲ 5 ਪੈਸੇ ਪ੍ਰਤੀ ਯੂਨਿਟ ਬਿਜਲੀ ਦਾ ਰੇਟ ਵਿਚ ਵੱਧ ਗਿਆ ਹੈ। ਜ਼ਿਕਰਯੋਗ ਹੈ ਕਿ ਗੁਆਂਢੀ ਸੂਬਿਆਂ ਦੇ ਮੁਕਾਬਲੇ ਪਹਿਲਾਂ ਹੀ ਪੰਜਾਬ 'ਚ ਬਿਜਲੀ ਪ੍ਰਤੀ ਯੂਨਿਟ ਕਾਫ਼ੀ ਵੱਧ ਹਨ।

ਫ਼ੋਟੋ

By

Published : Oct 31, 2019, 12:14 PM IST

ਚੰਡੀਗੜ੍ਹ: ਪੰਜਾਬ ਰਾਜ ਬਿਜਲੀ ਨਿਗਮ ਨੇ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਨਾਲ 5 ਪੈਸੇ ਪ੍ਰਤੀ ਯੂਨਿਟ ਬਿਜਲੀ ਦਾ ਰੇਟ ਵਿਚ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਗੁਆਂਢੀ ਸੂਬਿਆਂ ਦੇ ਮੁਕਾਬਲੇ ਪਹਿਲਾਂ ਹੀ ਪੰਜਾਬ ਵਿੱਚ ਬਿਜਲੀ ਪ੍ਰਤੀ ਯੂਨਿਟ ਕਾਫ਼ੀ ਵੱਧ ਹਨ।

ਜਾਣਕਾਰੀ ਮੁਤਾਬਕ, ਪਾਵਰਕਾਮ ਨੇ ਫਿਊਲ ਕੋਸਟ ਐਡਜਸਟਮੈਂਟ (ਐਫ਼ਸੀਏ) ਸਰਚਾਰਜ ਦੀਆਂ ਦਰਾਂ ਤੈਅ ਕੀਤੀਆਂ ਹਨ। ਪਾਵਰਕਾਮ ਨੇ ਬਕਾਇਦਾ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਮੁਤਾਬਕ ਇਹ ਸਰਚਾਰਜ ਮੌਜੂਦਾ ਲਾਗੂ ਦਰਾਂ ਤੋਂ ਵੱਖਰਾ ਹੋਵੇਗਾ। ਇਸ ਨਾਲ ਬਿਜਲੀ ਦੀ ਪ੍ਰਤੀ ਯੂਨਿਟ 5 ਪੈਸੇ ਦੀ ਦਰ ਨਾਲ ਮਹਿੰਗੀ ਹੋ ਗਈ।

ਪਾਵਰਕਾਮ ਮੁਤਾਬਕ ਚਾਲੂ ਵਿੱਤੀ ਵਰੇ ਦੀ ਪਹਿਲੀ ਤਿਮਾਹੀ ਪਹਿਲੀ ਅਪ੍ਰੈਲ ਤੋਂ 30 ਜੂਨ 2019 ਤਕ ਦੇ ਸਮੇਂ ਲਈ ਮੀਟਰ ਵਰਗ ਲਈ 5 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਪਿਛਲੇ ਬਕਾਏ ਪਹਿਲੀ ਅਕਤੂਬਰ ਤੋਂ 31 ਦਸੰਬਰ 2019 ਤਕ ਦੇ ਸਮੇਂ ਵਿਚ ਬਿਜਲੀ ਬਿੱਲਾਂ ਦੇ ਨਾਲ ਉਗਰਾਹੇ ਜਾਣਗੇ। ਗ਼ੈਰ ਮੀਟਰ ਵਰਗ ਲਈ ਇਹ ਦਰ 3.18 ਰੁਪਏ ਪ੍ਰਤੀ ਕਿਲੋਵਾਟ ਜਾਂ 2.38 ਰੁਪਏ ਪ੍ਰਤੀ ਹਾਰਸ ਪਾਵਰ ਜਾਂ ਫਿਰ 5 ਪੈਸੇ ਪ੍ਰਤੀ ਯੂਨਿਟ ਹੋਵੇਗੀ।

ABOUT THE AUTHOR

...view details