ਚੰਡੀਗੜ੍ਹ ਡੈਸਕ :ਕਾਂਗਰਸ ਦੇ ਸੀਨੀਅਰ ਆਗੂ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਜਾਂ ਪਿਛਲੀ ਸਰਕਾਰ ਹਾਈ ਕੋਰਟ ਦੇ ਚੀਫ ਜਸਟਿਸ (Chief Justice of Government High Court) ਤੋਂ ਨਿਰਪੱਖ ਜਾਂਚ ਕਰਾਵੇ ਕਿ ਪੰਜਾਬ ਨੂੰ ਕੌਣ ਲੁੱਟ ਰਿਹਾ ਹੈ। ਬਾਜਵਾ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਾਕਿਸਤਾਨ ਸਰਕਾਰ ਦੀ ਤਰ੍ਹਾਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀਐੱਮ ਕਿਸੇ ਵੀ ਸਮਾਜਿਕ ਪ੍ਰੋਗਰਾਮ ਵਿੱਚ ਆਪਣੇ ਨਾਲ 200 ਤੋਂ ਵੱਧ ਪੁਲਿਸ ਮੁਲਾਜ਼ਮ ਨਾਲ ਲੈ ਕੇ ਜਾਂਦੇ ਹਨ।
ਮੁੱਖ ਮੰਤਰੀ ਦੀ ਪੁਲਿਸ ਸੁਰੱਖਿਆ :ਸੀਐੱਮ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਲਈ ਸਾਈਕਲ ਰੈਲੀ ਹੋ ਸਕਦੀ ਹੈ ਅਤੇ ਨਸ਼ੇ ਦੇ ਖਿਲਾਫ ਮੁਹਿੰਮ ਵੀ ਹੋ ਸਕਦੀ ਹੈ ਪਰ ਇਹ ਸਾਰਾ ਪ੍ਰੋਗਰਾਮ ਪੁਲਿਸ ਵੀ ਕਰਵਾ ਸਕਦੀ ਹੈ। ਸੀਐੱਮ ਦੇ ਨਾਲ ਸਿਰਫ਼ ਪੁਲਿਸ ਪਾਰਟੀ ਹੀ ਨਜ਼ਰ ਆਉਂਦੀ ਹੈ। ਇਸ ਮੌਕੇ ਬਾਜਵਾ ਨੇ ਕਿਹਾ ਕਿ ਪਿਛਲੇ ਸੈਸ਼ਨ ਨੂੰ ਸੀਐੱਮ ਪੰਜਾਬ (CM Punjab) ਨੇ ਖੁਦ ਸਮਾਪਤ ਕੀਤਾ ਸੀ ਅਤੇ ਅਗਲੇ ਸੈਸ਼ਨ ਵਿੱਚ ਵਿਰੋਧੀ ਧਿਰ ਨੂੰ ਖੁੱਲ੍ਹਾ ਸਮਾਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੈਂ ਸਪੀਕਰ ਤੋਂ ਪੱਤਰ ਲਿਖ ਕੇ ਸਿਟਿੰਗ ਦੀ ਮੰਗ ਕੀਤੀ ਹੈ।
ਕਿਸਾਨਾਂ ਦਾ ਸਮਰਥਨ :ਇਸ ਮੌਕੇ ਬਾਜਵਾ ਨੇ ਕਿਹਾ ਕਿ ਕਿਸਾਨ ਚੰਡੀਗੜ੍ਹ ਦੀ ਸਰਹੱਦ ਉੱਤੇ ਬੈਠੇ ਹਨ ਅਤੇ ਅਸੀਂ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ। ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਕਾਂਗਰਸ ਪਾਰਟੀ ਕਿਸਾਨਾਂ ਦਾ ਸਾਥ ਦਿੰਦੀ ਹੈ। ਕਮੇਟੀ ਬਣਾਉਣ ਦੀ ਗੱਲ ਕੇਂਦਰ ਸਰਕਾਰ ਨੇ ਕਹੀ ਸੀ। ਇਸ ਦੇ ਨਾਲ ਹੀ ਸਵਾਮੀਨਾਥਨ ਰਿਪੋਰਟ (Swaminathan Report) ਨੂੰ ਲਾਗੂ ਕਰਨ ਦੀ ਵੀ ਗੱਲ ਕਹੀ ਗਈ ਸੀ।
ਸਰਕਾਰ ਵਧਾਵੇ ਗੰਨੇ ਦਾ ਭਾਅ :ਬਾਜਵਾ ਨੇ ਕਿਹਾ ਕਿ ਕਿ ਕੈਪਟਨ ਸਰਕਾਰ ਵੇਲੇ ਗੰਨੇ ਦਾ ਭਾਅ 310 ਤੋਂ 360 ਕੀਤਾ ਗਿਆ ਸੀ ਪਰ ਕਿਸਾਨ ਹੁਣ 400 ਰੁਪਏ ਕਰਨ ਦੀ ਮੰਗ ਕਰ ਰਹੇ ਹਨ। ਹਾਲਾਂਕਿ ਕਿਸਾਨ ਯੂਨੀਅਨ 450 ਰੂਪਏ ਦੀ ਮੰਗ ਕਰ ਰਹੇ ਹਨ, ਪਰ ਘੱਟ ਤੋਂ ਘੱਟ 400 ਤੱਕ ਕੀਤੇ ਗਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 8 ਰੁਪਏ ਵਾਧੇ ਦਾ ਸੁਝਾਅ ਦਿੱਤਾ ਹੈ, ਯਾਨੀ 388 ਦੀ ਗੱਲ ਕਹੀ ਹੈ ਪਰ ਇਹ ਚਾਰ ਸੌ ਰੁਪਏ ਕੀਤਾ ਜਾਣਾ ਚਾਹੀਦਾ ਹੈ।
ਬਾਜਵਾ ਨੇ ਕਿਹਾ ਕਿ ਮਾਨ ਸਰਕਾਰ ਨੇ 44000 ਹਜ਼ਾਰ ਕਰੋੜ ਦਾ ਕਰਜ ਲਿਆ ਹੈ। ਕਰੀਬ 71000 ਹਜ਼ਾਰ ਕਰੋੜ ਦਾ ਕਰਜ਼ਾ ਇਹ ਸਰਕਾਰ ਨੇ ਲਿਆ ਹੈ। ਇਹ ਅਗਲੇ ਆਉਣ ਵਾਲੇ ਮਹੀਨੇ ਵਿੱਚ 80000 ਕਰੋੜ ਤੋਂ ਵੱਧ ਹੋਵੇਗਾ। 125 ਕਰੋੜ ਮਾਈਨਿੰਗ ਤੋਂ ਇਸ ਸਰਕਾਰ ਦੇ ਕੋਲ ਆਏ ਹਨ, ਇਹ 20 ਹਜ਼ਾਰ ਕਰੋੜ ਦੀ ਗੱਲ ਹੈ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਪ੍ਰਬੰਧ ਦਾ ਬੁਰਾ ਹਾਲ ਹੈ।