ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਾਲੀ ਪ੍ਰਦੂਸ਼ਣ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰਦਿਆ ਭਾਜਪਾ ਸਰਕਾਰ ਉੱਤੇ ਸ਼ਬਦੀ ਵਾਰ ਕਰਦਿਆ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਵਿਰੋਧੀ ਹੈ, ਕੇਂਦਰ ਸਰਕਾਰ ਪਰਾਲੀ ਪ੍ਰਦੂਸ਼ਣ ਦੇ ਬਹਾਨੇ CM Bhagwant Mann in straw pollution case ਪੰਜਾਬ ਦੇ ਕਿਸਾਨਾਂ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ। ਜਦਕਿ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ 'ਚ ਹਰਿਆਣਾ ਯੂਪੀ ਦੇ ਸ਼ਹਿਰ ਸਭ ਤੋਂ ਅੱਗੇ ਹਨ। Press conference of CM Bhagwant Mann
'ਪਰਾਲੀ ਦੇ ਹੱਲ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਮੁੱਕਰੀ ਕੇਂਦਰ ਸਰਕਾਰ' :-ਇਸ ਤੋਂ ਇਲਾਵਾਂ ਅੱਗੇ ਬੋਲਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ "POLLUTION POLITICS" ਹੋ ਰਹੀ ਹੈ, ਜੋ ਕਿ ਮੰਦਭਾਗਾ ਹੈ। ਕੇਂਦਰ ਦੀ ਭਾਜਪਾ ਸਰਕਾਰ ਮਦਦ ਕਰਨ ਦੀ ਥਾਂ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ। ਉਨ੍ਹਾਂ ਕਿਹਾ ਅਸੀ ਪਹਿਲਾਂ ਹੀ ਕੇਂਦਰ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਸੀ, ਪਰ ਕੇਂਦਰ ਸਰਕਾਰ ਨੇ 1500 ਰੁਪਏ ਮੁਆਵਜ਼ਾ ਦੇਣ ਦੀ ਅਪੀਲ ਨੂੰ ਨਹੀਂ ਮੰਨਿਆ ਸੀ।
CM ਮਾਨ ਵੱਲੋਂ ਏਅਰ ਕੁਆਲਿਟੀ ਇੰਡੈਕਸ ਦੀ ਰਿਪੋਰਟ ਪੇਸ਼:- ਇਸ ਤੋਂ ਇਲਾਵਾਂ ਅਸੀ ਕੇਂਦਰ ਨੂੰ ਇੱਕ ਹੋਰ ਹੱਲ ਦਿੱਤਾ ਸੀ, ਜਿਸ ਵਿੱਚ Bio Gas ਇੰਡਸਟਰੀ ਲਈ ਕਿਹਾ ਸੀ, ਉਹ ਵੀ ਮਨਜ਼ੂਰੀ ਨਹੀਂ ਦਿੱਤੀ। ਫਿਰ ਕੇਂਦਰ ਸਰਕਾਰ ਗੱਲ-ਗੱਲ 'ਤੇ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਏਅਰ ਕੁਆਲਿਟੀ ਇੰਡੈਕਸ ਦੀ ਰਿਪੋਰਟ ਅਨੁਸਾਰ ਕਿਹਾ ਹਰਿਆਣਾ ਤੇ ਰਾਜਸਥਾਨ ਦੇ ਕਈ ਸ਼ਹਿਰਾਂ ਦਾ AQI ਪੰਜਾਬ ਨਾਲੋਂ ਖਰਾਬ ਹੈ, ਜਿਸ ਵਿੱਚੋਂ ਫਰੀਦਾਬਾਦ ਇਸ ਲਿਸਟ ਵਿੱਚ ਸਭ ਤੋਂ ਮੋਹਰੀ ਪਾਣੀਪਤ ਕੋਟਾ, ਰੋਹਤਕ, ਬੱਦੀ, ਉਦੈਪੁਰ, ਗਵਾਲੀਅਰ, ਗੁੜਗਾਓਂ, ਭੋਪਾਲ, ਮਾਨਵੇਸਰ, ਹਿਸਾਰ, ਜੈਪੁਰ, ਜਬਲਪੁਰ, ਆਗਰਾ, ਚੰਡੀਗੜ੍ਹ ਤੋਂ ਇਲਾਵਾਂ ਹੋਰ ਵੀ ਸ਼ਹਿਰ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹਨ। ਫਿਰ ਕੇਂਦਰ ਸਰਕਾਰ ਇਹਨਾਂ ਸੂਬਿਆਂ ਨੂੰ ਕਿਉਂ ਨਹੀਂ ਸਵਾਲ ਕਰਦੀ।
ਕਿਸਾਨ ਵਿਰੋਧੀ ਭਾਜਪਾ ਸਰਕਾਰ, CM ਮਾਨ :- ਕਿਸਾਨਾਂ ਬਾਰੇ ਬੋਲਦਿਆ CM ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਹੈ, ਇਸ ਲਈ ਕਿ ਪੰਜਾਬ ਦਾ ਕਿਸਾਨ ਅਪਰਾਧੀ ਹੈ। ਕੇਂਦਰ ਸਰਕਾਰ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ, ਕਿਸਾਨਾਂ ਤੋਂ ਨਫ਼ਰਤ ਕਰਦੀ ਹੈ। ਪੰਜਾਬ ਸਰਕਾਰ ਨੂੰ ਕੇਂਦਰ ਚਿੱਠੀ ਲਿਖ ਕੇ ਪੁੱਛਦੀ ਹੈ ਕਿ ਕਿਸਾਨਾਂ ਉੱਤੇ ਕਿੰਨੇ ਪਰਚੇ ਦਰਜ ਕੀਤੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੋ ਸਕਦਾ ਹੈ ਅਗਲੇ ਸਾਲ ਤੱਕ ਅੱਜ ਕਿਸਾਨਾਂ ਨੂੰ ਬਦਲੀ ਖੇਤੀ ਕਰਨ ਲਈ ਉਤਾਸ਼ਾਹਿਤ ਕਰੀਏ ਤਾਂ ਜੋ ਪਰਾਲੀ ਦਾ ਹੱਲ ਹੋ ਸਕੇ।
ਇਹ ਵੀ ਪੜੋ:-ਹਾਈਕੋਰਟ ਨੇ ਪੰਜਾਬ ਸਰਕਾਰ ਉੱਤੇ ਲਗਾਇਆ 50 ਹਜ਼ਾਰ ਦਾ ਜੁਰਮਾਨਾ, ਇਹ ਹੈ ਮਾਮਲਾ