ਪੰਜਾਬ

punjab

ETV Bharat / state

Akali Dal Press Conference : ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਰੋਮਾਣਾ ਨੇ ਕੀਤੀ ਪ੍ਰੈੱਸ ਕਾਨਫਰੰਸ, ਪਰਚੇ ਸਬੰਧੀ ਕੀਤੇ ਵੱਡੇ ਖੁਲਾਸੇ - Bunty Romana Press Conference

ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਉੱਤੇ ਹੋਏ ਪਰਚੇ ਸਬੰਧੀ ਖੁਲਾਸੇ ਕੀਤੇ ਹਨ। Akali Dal senior leader Parmbans Singh Romana Press Conference

Akali Dal Press Conference, Parmbans Singh Romana
ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਰੋਮਾਣਾ ਨੇ ਕੀਤੀ ਪ੍ਰੈੱਸ ਕਾਨਫਰੰਸ, ਪਰਚੇ ਸਬੰਧੀ ਕੀਤੇ ਵੱਡੇ ਖੁਲਾਸੇ

By ETV Bharat Punjabi Team

Published : Nov 6, 2023, 9:24 PM IST

ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਰੋਮਾਣਾ ਪ੍ਰੈੱਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ।

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਕਿਹਾ ਕਿ ਮੁਹਾਲੀ ਦੀ ਅਦਾਲਤ ਨੇ ਸਪਸ਼ਟ ਫੈਸਲਾ ਸੁਣਾਇਆ ਹੋਇਆ ਹੈ ਕਿ ਸਾਈਬਰ ਕ੍ਰਾਈਮ ਦੀ ਧਾਰਾ 468 ਦੀ ਵਰਤੋਂ ਕਰ ਕੇ ਉਨ੍ਹਾਂ ਖਿਲਾਫ ਦਰਜ ਕੀਤੀ ਐਫ ਆਈ ਆਰ ਸਿਆਸੀ ਬਦਲਾਖੋਰੀ ਹੈ। ਇਸ ਲਈ ਪਾਰਟੀ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਖਿਲਾਫ ਅਦਾਲਤ ਜਾਵੇਗੀ। ਇਹ ਗੈਰ ਕਾਨੂੰਨੀ ਐਫਆਈਆਰ ਦਰਜ ਕਰਨ ਲਈ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਇਸ ਵਾਸਤੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ।

ਅਨਿਆ ਖਿਲਾਫ ਬੋਲਣ ਲਈ ਦ੍ਰਿੜ : ਅਕਾਲੀ ਦਲ ਦੇ ਜਨਰਲ ਸਕੱਤਰ ਨੇ ਸਾਈਬਰ ਕ੍ਰਾਈਮ ਕੇਸ ਵਿਚ ਜ਼ਮਾਨਤ ਮਿਲਣ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਵੱਲੋਂ ਰਾਤ 8 ਵਜੇ ਤੋਂ ਬਾਅਦ ਜਾਰੀ ਕੀਤੇ ਹੁਕਮਾਂ ਮਗਰੋਂ ਉਹਨਾਂ ’ਤੇ 8 ਪੀ ਐਮ ਐਫ ਆਈ ਆਰ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਅਤੇ ਅਕਾਲੀ ਦਲ ਇਹਨਾਂ ਧਮਕੀਆਂ ਤੋਂ ਡਰਨਗੇ ਨਹੀਂ ਅਤੇ ਉਹ ਖਾਸ ਆਦਮੀ ਪਾਰਟੀ ਵੱਲੋਂ ਸਮਾਜ ਦੇ ਹਰ ਵਰਗ ਨਾਲ ਕੀਤੇ ਜਾ ਰਹੇ ਅਨਿਆਂ ਖਿਲਾਫ ਬੋਲਣ ਲਈ ਦ੍ਰਿੜ੍ਹ ਸੰਕਲਪ ਹੈ।

ਰੋਮਾਣਾ ਨੇ ਕਿਹਾ ਕਿ ਐਫਆਈ ਆਰ ਵਿਚ ਧਾਰਾ 468 26 ਅਕਤੂਬਰ ਨੂੰ ਜੋੜੀ ਗਈ ਤਾਂ ਕਿਉਂਕਿ ਧੋਖੇ ਨਾਲ ਜਾਅਲਸਾਜ਼ੀ ਕਰਨਾ ਇਕ ਗੈਰ ਜ਼ਮਾਨਤੀ ਅਪਰਾਧ ਹੈ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਕਿ ਕੰਵਰ ਗਰੇਵਾਲ ਦੀ ਵੀਡੀਓ ਜਿਸਨੂੰ ਐਫ ਆਈ ਆਰ ਦਾ ਆਧਾਰ ਬਣਾਇਆ ਗਿਆ। ਪਿਛਲੇ 8 ਸਾਲਾਂ ਤੋਂ ਜਨਤਕ ਹੈ ਅਤੇ ਹੁਣ ਵੀ ਯੂਟਿਊਬ ’ਤੇ ਪਈ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਅਦਾਲਤ ਨੇ ਸਹੀ ਕਿਹਾ ਹੈ ਕਿ ਧਾਰਾ 468 ਆਈ ਪੀ ਸੀ ਤਹਿਤ ਦੋਸ਼ ਲਗਾਉਣੇ ਨਹੀਂ ਬਣਦੇ ਤੇ ਕੇਸ ਵਿਚ ਇਹ ਧਾਰਾ ਨਹੀਂ ਲੱਗਣੀ ਚਾਹੀਦੀ ਹੈ।

ਰੋਮਾਣਾ ਨੇ ਕਿਹਾ ਕਿ ਮੁਹਾਲੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦਲੀਲ ਨੂੰ ਸਹੀ ਠਹਿਰਾਇਆ ਕਿ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਫਸਾਇਆ ਗਿਆ ਹੈ। ਉਹਨਾਂ ਕਿਹਾ ਕਿ ਐਫ ਆਈ ਆਰ ਸਾਈਬਰ ਕ੍ਰਾਈਮ ਦੇ ਇੰਸਪੈਕਟਰ ਵੱਲੋਂ ਦਾਇਰ ਸ਼ਿਕਾਇਤ ਦੇ 40 ਮਿੰਟਾਂ ਦੇ ਅੰਦਰ ਅੰਦਰ ਦਰਜ ਕਰ ਦਿੱਤੀ ਗਈ ਜਿਸ ਤੋਂ ਸਪਸ਼ਟ ਹੈ ਕਿ ਸੈਲ ਕਿਵੇਂ ਜਾਂਚ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵੀਡੀਓ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਉਹ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤੀ ਹੈ, ਜਿਨ੍ਹਾਂ ਵਿੱਚ ਅਨੇਕਾਂ ਕਾਂਗਰਸੀ ਆਗੂ ਸ਼ਾਮਲ ਹਨ, ਪਰ ਕੇਸ ਸਿਰਫ ਉਹਨਾਂ ਖਿਲਾਫ ਹੀ ਦਰਜ ਕੀਤਾ ਗਿਆ।

ABOUT THE AUTHOR

...view details