ਪੰਜਾਬ

punjab

ETV Bharat / state

Balwinder Kaur Suicide Case: ਸਹਾਇਕ ਪ੍ਰੋਫੈਸਰ ਫਰੰਟ ਦੀ ਪ੍ਰਧਾਨ ਜਸਵਿੰਦਰ ਕੌਰ ਦੀ ਸਿਹਤ ਵਿਗੜੀ, ਪੀਜੀਆਈ ਲਈ ਕੀਤਾ ਗਿਆ ਰੈਫਰ, ਮਜੀਠੀਆ ਨੇ ਘੇਰੀ ਸਰਕਾਰ - President of Assistant Professor Front

ਨੌਕਰੀ ਦੀ ਮੰਗ ਨੂੰ ਲੈਕੇ ਸਿੱਖਿਆ ਮੰਤਰੀ ਹਰਜੋਤ ਬੈਂਸ (Education Minister Harjot Bains) ਦੇ ਘਰ ਬਾਹਰ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰ ਧਰਨੇ ਦੀ ਪ੍ਰਧਾਨ ਜਸਵਿੰਦਰ ਕੌਰ ਦੀ ਸਿਹਤ ਵਿਗੜਨ ਕਾਰਣ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਪਰ ਹੁਣ ਹਾਲਤ ਗੰਭੀਰ ਹੋਣ ਦੇ ਚੱਲਦੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇਸ ਮਾਮਲੇ ਉੱਤੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਉੱਤੇ ਤਿਖੇ ਤੰਜ ਕੱਸੇ ਹਨ।

President of Assistant Professor Front Jaswinder Kaur's health deteriorated, PGI was done, Referee Majithia targeted the government.
Balwinder Kaur Suicide Case: ਸਹਾਇਕ ਪ੍ਰੋਫੈਸਰ ਫਰੰਟ ਦੀ ਪ੍ਰਧਾਨ ਜਸਵਿੰਦਰ ਕੌਰ ਦੀ ਸਿਹਤ ਵਿਗੜੀ, ਪੀਜੀਆਈ ਲਈ ਕੀਤਾ ਗਿਆ ਰੈਫਰ, ਮਜੀਠੀਆ ਨੇ ਘੇਰੀ ਸਰਕਾਰ

By ETV Bharat Punjabi Team

Published : Oct 28, 2023, 2:05 PM IST

ਚੰਡੀਗੜ੍ਹ:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਬਾਹਰ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਚੱਲ ਰਿਹਾ (1158 Assistant Professors strike) 1158 ਸਹਾਇਕ ਪ੍ਰੋਫੈਸਰਾਂ ਦਾ ਧਰਨਾ ਹੁਣ ਸਰਕਾਰ ਲਈ ਗਲ਼ੇ ਦੀ ਹੱਡੀ ਬਣਦਾ ਜਾ ਰਿਹਾ ਹੈ। ਬੀਤੇ ਦਿਨੀ ਇਸ ਧਰਨੇ ਵਿੱਚ ਸ਼ਮੂਲੀਅਤ ਕਰ ਰਹੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਨੇ ਨਹਿਰ ਵਿੱਚ ਛਾਲ ਮਾਰੇ ਕੇ ਖੁਦਕੁਸ਼ੀ ਕਰ ਲਈ ਅਤੇ ਸੁਸਾਇਡ ਨੋਟ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਨਾਮ ਲਿਖਿਆ ਸੀ।

1158 ਫਰੰਟ ਦੀ ਪ੍ਰਧਾਨ ਜਸਵਿੰਦਰ ਕੌਰ ਦੀ ਹਾਲਤ ਵਿਗੜੀ: ਬਲਵਿੰਦਰ ਕੌਰ ਦੀ ਖੁਦਕੁਸ਼ੀ ਦਾ ਮਾਮਲਾ ਹਾਲੇ ਠੰਡਿਆ ਨਹੀਂ ਸੀ ਕਿ ਹੁਣ ਮੁੜ ਤੋਂ ਅਸਿਸਟੈਂਟ ਪ੍ਰੋਫੈਸਰ 1158 ਫਰੰਟ ਦੀ ਪ੍ਰਧਾਨ ਜਸਵਿੰਦਰ ਕੌਰ (Front president Jaswinder Kaur) ਦੀ ਹਾਲਤ ਜ਼ਿਆਦਾ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਐਂਮਰਜੈਂਸੀ ਵਿੱਚ ਦਾਖਿਲ ਕਰਵਾਇਆ ਗਿਆ ਇਸ ਤੋਂ ਬਾਅਦ ਹਾਲਤ ਹੋਰ ਗੰਭੀਰ ਹੋਣ ਦੇ ਚੱਲਦੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਮਾਮਲੇ ਉੱਤੇ ਤੰਜ ਕੱਸਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਸਰਕਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ਉੱਤੇ ਪੋਸਟ ਕਰਦਿਆਂ ਲਪੇਟਿਆ ਹੈ। (Senior Akali leader Bikram Majithia)

ਅਸਿਸਟੈਂਟ ਪ੍ਰੋਫੈਸਰ 1158 ਫਰੰਟ ਦੀ ਪ੍ਰਧਾਨ ਜਸਵਿੰਦਰ ਕੌਰ ਦੀ ਹਾਲਤ ਜ਼ਿਆਦਾ ਵਿਗੜਨ ’ਤੇ ਉਹਨਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਤੋਂ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਰੱਬ ਨਾ ਕਰੇ ਜੇਕਰ ਜਸਵਿੰਦਰ ਕੌਰ ਨੂੰ ਪੀ ਜੀ ਆਈ ਪਹੁੰਚਣ ਵੇਲੇ ਰਸਤੇ ਵਿਚ ਕੁਝ ਹੋਇਆ ਤਾਂ ਇਸ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ..ਅਕਾਲ ਪੁਰਖ ਅੱਗੇ ਅਰਦਾਸ ਜੋਧੜੀ ਹੈ ਕਿ ਉਹ ਜਸਵਿੰਦਰ ਕੌਰ ਨੂੰ ਤੰਦਰੁਸਤੀ ਬਖਸ਼ਿਸ਼ ਕਰਨl ਹੁਣੇ ਹੀ ਪਤਾ ਲੱਗਾ ਹੈ ਕਿ Assistant professor 1158 ਦੀ ਪ੍ਰਧਾਨ ਜਸਵਿੰਦਰ ਕੌਰ ਦੀ ਸਿਹਤ ਕਾਫੀ ਵਿਗੜ ਗਈ ਹੈ, ਉਸਨੂੰ ❗️EMERGENCY ❗️ਸ੍ਰੀ ਅਨੰਦਪੁਰ ਸਾਹਿਬ ਦੇ Civil ਹਸਪਤਾਲ ਲੈ ਕੇ ਗਏ ਹਨ। ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਜਸਵਿੰਦਰ ਕੌਰ ਨੂੰ ਪੂਰੀਆਂ Medical facilities ਦਿੱਤੀਆਂ ਜਾਣ। ਕਿਸੇ ਤਰੀਕੇ ਦੀ ਕੁਤਾਹੀ ਦੇ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਮੰਤਰੀ ਹਰਜੋਤ ਬੈਂਸ SSP ਰੋਪੜ Dc ਰੋਪੜ ਹੋਣਗੇ। ਪਿਛਲੇ ਲੰਮੇ ਸਮੇਂ ਤੋਂ ਮੀਂਹ , ਹਨੇਰੀ ਚ ,ਜਸਵਿੰਦਰ ਕੌਰ ਜੀ ਹਰਜੋਤ ਬੈਂਸ ਦੇ ਪਿੰਡ ਧਰਨੇ ਤੇ ਬੈਠੇ ਹਨ ਇਹ ਮਾਨਸਿਕ ਪਰੇਸ਼ਾਨੀ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ। -ਬਿਕਰਮ ਸਿੰਘ ਮਜੀਠੀਆ, ਸੀਨੀਅਰ ਅਕਾਲੀ ਆਗੂ

ABOUT THE AUTHOR

...view details