ਅੱਜ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਲੋਹੜੀ ਦਾ ਜਸ਼ਨ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਨੇਤਾਵਾਂ ਨੇ ਸੋਸ਼ਲ ਮੀਡੀਆਂ 'ਤੇ ਟਵੀਟ ਕਰਦਿਆ ਦੇਸ਼ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ।
ਚੰਡੀਗੜ੍ਹ: ਪੰਜਾਬ ਸਣੇ ਹੋਰ ਕਈ ਸੂਬਿਆਂ ਵਿੱਚ ਲੋਹੜੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਦਾ ਰਿਹਾ ਹੈ। ਮਾਘ ਮਹੀਨੇ ਤੋਂ ਇੱਕ ਦਿਨ ਪਹਿਲਾਂ ਇਹ ਤਿਉਹਾਰ ਪੂਰੇ ਧੂਮ-ਧਾਮ ਅਤੇ ਪੁਰਾਤਨ ਰੀਤਾਂ-ਰਸਮਾਂ ਨਾਲ ਮਨਾਇਆ ਜਾਂਦਾ ਹੈ। ਪੰਜਾਬ ਤੇ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਲੋਹੜੀ ਦਾ ਤਿਉਹਾਰ। ਇਹ ਤਿਉਹਾਰ ਜਿੱਥੇ ਕਿਸਾਨਾਂ ਦੀਆਂ ਹਾੜੀ ਦੀ ਫ਼ਸਲਾਂ ਨਾਲ ਸੰਬਧ ਰੱਖਦਾ ਹੈ ਉੱਥੇ ਹੀ ਇਸ ਤਿਉਹਾਰ ਦੇ ਨਾਲ ਕਈ ਪੁਰਾਤਨ ਕਹਾਣੀਆਂ ਵੀ ਜੁੜੀਆਂ ਹਨ।
ਪੰਜਾਬ ਸਣੇ ਖ਼ਾਸਕਰ ਇਹ ਤਿਉਹਾਰ ਹਰਿਆਣਾ ਤੇ ਜੰਮੂ ਕਸ਼ਮੀਰ ਵਿੱਚ ਵੀ ਬਹੁਤ ਧੂਮ ਨਾਲ ਮਨਾਇਆ ਜਾਂਦਾ ਹੈ। ਸੋਸ਼ਲ ਮੀਡੀਆਂ 'ਤੇ ਟਵੀਟ ਕਰਦਿਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਨੇਤਾਵਾਂ ਨੇ ਲੋਹੜੀ ਦੀ ਵਧਾਈ ਦਿੱਤੀ।
ਉੱਥੇ ਹੀ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕੇ ਸਭ ਨੂੰ ਲੋਹੜੀ ਦੀ ਵਧਾਈ ਸਾਂਝੀ ਕੀਤੀ।