ਪੰਜਾਬ

punjab

ETV Bharat / state

ਪੰਜਾਬ ਕਾਂਗਰਸ ਨੇ 'ਆਪ' ਖ਼ਿਲਾਫ਼ ਦਿੱਤੀ ਸ਼ਿਕਾਇਤ, ਵੜਿੰਗ ਨੇ 'ਆਪ' ਵਰਕਰਾਂ ਦੀ 'ਬੀਜ਼ ਵਾਲੀ ਗੱਲ' 'ਤੇ ਲਈ ਚੁਟਕੀ...

ਜਲੰਧਰ ਜਿਮਨੀ ਚੋਣ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਉੱਤੇ ਹੋਰਨਾਂ ਜ਼ਿਲ੍ਹਿਆਂ ਤੋਂ ਵਰਕਰ ਤੇ ਵਿਧਾਇਕਾਂ ਦੀ ਦਖ਼ਲ ਅੰਦਾਜ਼ੀ ਦੇ ਇਲਜ਼ਾਮ ਲਗਾਏ ਹਨ। ਜਿਸ ਤੋਂ ਬਾਅਦ ਭਾਜਪਾ ਦੇ ਆਗੂ ਸੁਭਾਸ਼ ਸ਼ਰਮਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਪੰਜਾਬ ਸਰਕਾਰ ਦੇ ਖਿਲਾਫ਼ ਸ਼ਿਕਾਇਤ ਦਿੱਤੀ ਗਈ।

President Amarinder Singh Raja Waring
President Amarinder Singh Raja Waring

By

Published : May 11, 2023, 7:21 PM IST

Updated : May 11, 2023, 8:09 PM IST

ਪੰਜਾਬ ਕਾਂਗਰਸ ਨੇ 'ਆਪ' ਖ਼ਿਲਾਫ਼ ਦਿੱਤੀ ਸ਼ਿਕਾਇਤ

ਚੰਡੀਗੜ੍ਹ:-10 ਮਈ ਨੂੰ ਹੋਈਆਂ ਜਲੰਧਰ ਜ਼ਿਮਨੀ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਆਹਮੋ- ਸਾਹਮਣੇ ਹਨ। ਕਾਂਗਰਸ ਅਤੇ ਭਾਜਪਾ ਵੱਲੋਂ ਸੱਤਾ ਧਿਰ ਆਮ ਆਦਮੀ ਪਾਰਟੀ 'ਤੇ ਬੂਥ ਕੈਪਚਰਿੰਗ ਅਤੇ ਚੋਣਾਂ ਵਿਚ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਜਲੰਧਰ ਵਿਚ ਆਮ ਆਦਮੀ ਪਾਰਟੀ ਦੇ ਬੂਥ 'ਤੇ ਬਾਹਰੀ ਵਰਕਰ ਅਤੇ ਵਿਧਾਇਕਾਂ ਵੱਡਾ ਜਮਾਵੜਾ ਹੋਣ ਦੀਆਂ ਵੀਡੀਓਜ਼ ਅਤੇ ਫੋਟੋਆਂ ਵੀ ਬੀਤੇ ਦਿਨ ਕਾਫ਼ੀ ਵਾਇਰਲ ਹੁੰਦੀਆਂ ਰਹੀਆਂ। ਭਾਜਪਾ ਅਤੇ ਕਾਂਗਰਸ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਸਬੂਤ ਵੀ ਦਿੱਤੇ ਗਏ ਜਿਹਨਾਂ ਵਿਚ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਵਿਖਾਈ ਦਿੱਤੀ। ਭਾਜਪਾ ਦੇ ਆਗੂ ਸੁਭਾਸ਼ ਸ਼ਰਮਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਪੰਜਾਬ ਸਰਕਾਰ ਦੇ ਖਿਲਾਫ਼ ਸ਼ਿਕਾਇਤ ਦਿੱਤੀ ਗਈ।

ਚੋਣ ਕਮਿਸ਼ਨਰ ਨੂੰ 'ਆਪ' ਖ਼ਿਲਾਫ਼ ਸ਼ਿਕਾਇਤ:-ਇਸ ਦੌਰਾਨ ਹੀ ਗੱਲਬਾਤ ਕਰਦਿਆ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਲੰਧਰ ਜਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਿਧਾਇਕਾਂ ਨੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਵੀਰਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ-17 ਵਿੱਚ ਚੋਣ ਕਮਿਸ਼ਨਰ ਨੂੰ 'ਆਪ' ਖ਼ਿਲਾਫ਼ ਸ਼ਿਕਾਇਤ ਦੇਣਗੇ।

ਪਹਿਲੀਆਂ ਸ਼ਿਕਾਇਤਾਂ ਦਾ ਨਹੀਂ ਹੋਇਆ ਕੋਈ ਅਸਰ:-ਭਾਜਪਾ ਆਗੂ ਸੁਭਾਸ਼ ਸ਼ਰਮਾ ਦਾ ਕਹਿਣਾ ਹੈ ਉਹਨਾਂ ਵੱਲੋਂ ਜਲੰਧਰ ਡਿਪਟੀ ਕਮਿਸ਼ਨਰ ਅਤੇ ਸਥਾਨਕ ਪੁਲਿਸ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਸਭ ਕੁਝ ਆਪ ਸਰਕਾਰ ਦੇ ਅਧੀਨ ਚੱਲਦਾ ਹੈ ਜਿਸ ਕਰਕੇ ਇਹਨਾਂ ਸ਼ਿਕਾਇਤਾਂ ਦਾ ਕੋਈ ਅਸਰ ਨਹੀਂ ਹੋਇਆ। ਉਹਨਾਂ ਆਖਿਆ ਕਿ ਇਸਤੋਂ ਬਾਅਦ ਉਹ ਭਾਰਤੀ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਦਰਜ ਕਰਵਾਉਣਗੇ। ਉਹਨਾਂ ਸਰਕਾਰ ਖ਼ਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ 10 ਮਈ ਨੂੰ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਅਤੇ ਕੇਸ ਦਰਜ ਕਰਨ ਮੰਗ ਕੀਤੀ ਸੀ।

ਬਾਹਰਲੇ ਜ਼ਿਲ੍ਹਿਆਂ ਦੇ MLA ਦੀਆਂ ਤਸਵੀਰਾਂ ਹੋਈਆਂ ਸਨ ਵਾਇਰਲ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਜਲੰਧਰ ਵਿੱਚ ਜਲੰਧਰ ਜਿਮਨੀ ਚੋਣ ਦੌਰਾਨ ਬਾਹਰਲੇ ਜ਼ਿਲ੍ਹਿਆਂ ਤੋਂ ਆਏ ਐਮ.ਐਲ.ਏ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਪੂਰਾ ਦਿਨ ਵਾਇਰਲ ਹੁੰਦੀਆਂ ਰਹੀਆਂ। ਜਿਸ ਨੂੰ ਲੈ ਕੇ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਕੇ ਛੱਡ ਵੀ ਦਿੱਤਾ ਗਿਆ ਸੀ। ਲੁਧਿਆਣਾ ਤੋਂ ਦਲਜੀਤ ਭੋਲਾ ਗਰੇਵਾਲ ਆਮ ਆਦਮੀ ਪਾਰਟੀ ਦੇ ਪੂਰਬੀ ਤੋਂ ਵਿਧਾਇਕ ਦੀ ਵੀਡੀਓ ਵੀ ਚੋਣਾਂ ਦੇ ਵਿੱਚ ਵੇਖਣ ਨੂੰ ਮਿਲੀ ਸੀ।

ਪ੍ਰਸ਼ਾਸਨ ਉੱਤੇ ਆਪਣੇ ਤੰਤਰ ਦੀ ਵਰਤੋਂ ਕਰਨ ਦੇ ਇਲਜ਼ਾਮ:- ਦੱਸ ਦਈਏ ਕਿ ਜਲੰਧਰ ਜਿਮਨੀ ਚੋਣਾਂ ਦੇ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਪ੍ਰਸ਼ਾਸਨ ਉੱਤੇ ਆਪਣੇ ਤੰਤਰ ਦੀ ਵਰਤੋਂ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਸਨ। ਜਦੋਂ ਕਿ ਪੋਲਿੰਗ ਬੂਥਾਂ ਦੇ ਵਿਚ ਸ਼ਾਮ 6 ਵਜੇ ਤੋਂ ਬਾਅਦ ਵੋਟਿੰਗ ਪ੍ਰਕਿਰਿਆ ਖ਼ਤਮ ਹੋ ਗਈ ਸੀ।

Last Updated : May 11, 2023, 8:09 PM IST

ABOUT THE AUTHOR

...view details