ਪੰਜਾਬ

punjab

ETV Bharat / state

ਦੇਸ਼ਭਰ ਵਿੱਚ ਅੱਜ ਤੋਂ ਸ਼ੁਰੂ ਨਰਾਤਿਆਂ ਦਾ ਤਿਉਹਾਰ, ਮੰਦਰਾਂ ਵਿੱਚ ਖ਼ਾਸ ਪ੍ਰਬੰਧ - covid 19

ਨਰਾਤਿਆਂ ਦੇ ਤਿਉਹਾਰ ਨੂੰ ਲੈ ਕੇ ਮੰਦਰਾਂ ਵਿੱਚ ਕੋਵਿਡ-19 ਤੋਂ ਬਚਾਅ ਲਈ ਬੰਦੋਬਸਤ ਕੀਤੇ ਗਏ ਹਨ। ਹਰ ਸ਼ਰਧਾਲੂ ਨੂੰ ਮੰਦਰ ਆਉਣ ਤੋਂ ਪਹਿਲਾਂ ਕੋਵਿਡ-19 ਨੂੰ ਲੈ ਕੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।

ਦੇਸ਼ਭਰ ਵਿੱਚ ਅੱਜ ਤੋਂ ਸ਼ੁਰੂ ਨਰਾਤਿਆਂ ਦਾ ਤਿਉਹਾਰ, ਮੰਦਰਾਂ ਵਿੱਚ ਖ਼ਾਸ ਪ੍ਰਬੰਧ
ਦੇਸ਼ਭਰ ਵਿੱਚ ਅੱਜ ਤੋਂ ਸ਼ੁਰੂ ਨਰਾਤਿਆਂ ਦਾ ਤਿਉਹਾਰ, ਮੰਦਰਾਂ ਵਿੱਚ ਖ਼ਾਸ ਪ੍ਰਬੰਧ

By

Published : Oct 17, 2020, 7:38 AM IST

Updated : Oct 17, 2020, 10:14 AM IST

ਚੰਡੀਗੜ੍ਹ: ਦੇਸ਼ਭਰ ਵਿੱਚ ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ। ਚੰਡੀਗੜ੍ਹ ਵਿੱਚ ਮੰਦਰਾਂ ਦੀ ਸਾਫ ਸਫਾਈ ਅਤੇ ਕੋਵਿੰਡ-19 ਤੋਂ ਬਚਾਅ ਲਈ ਬੰਦੋਬਸਤ ਵੀ ਕੀਤੇ ਗਏ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੰਦਿਰਾਂ ਦੇ ਵਿੱਚ ਪੂਜਾ ਪਾਠ ਵੇਲੇ ਕਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਵਾਈ ਜਾਵੇਗੀ।

ਦੇਸ਼ਭਰ ਵਿੱਚ ਅੱਜ ਤੋਂ ਸ਼ੁਰੂ ਨਰਾਤਿਆਂ ਦਾ ਤਿਉਹਾਰ, ਮੰਦਰਾਂ ਵਿੱਚ ਖ਼ਾਸ ਪ੍ਰਬੰਧ
ਚੰਡੀਗੜ੍ਹ ਦੇ ਸੈਕਟਰ 30 ਵਿਖੇ ਕਾਲੀ ਮਾਤਾ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਨਰਾਤਿਆਂ ਦੌਰਾਨ ਸਵੇਰੇ ਸ਼ਾਮ ਮੰਦਰ ਦੇ ਵਿੱਚ ਆਰਤੀ ਹੋਵੇਗੀ। ਇਸ ਦੇ ਨਾਲ ਹੀ ਮੰਦਰ ਨੂੰ ਆਰਤੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੈਨੇਟਾਈਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੇ ਪ੍ਰਸ਼ਾਦ ਨੂੰ ਭੋਗ ਪੰਡਿਤਾਂ ਵੱਲੋਂ ਨਹੀਂ ਲਵਾਇਆ ਜਾਵੇਗਾ। ਇਸ ਤੋਂ ਇਲਾਵਾ ਮੰਦਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੂਰਤੀ ਨੂੰ ਛੂਹਣ 'ਤੇ ਮਨਾਹੀ ਹੋਵੇਗੀ।
ਦੇਸ਼ਭਰ ਵਿੱਚ ਅੱਜ ਤੋਂ ਸ਼ੁਰੂ ਨਰਾਤਿਆਂ ਦਾ ਤਿਉਹਾਰ, ਮੰਦਰਾਂ ਵਿੱਚ ਖ਼ਾਸ ਪ੍ਰਬੰਧ
ਮੰਦਿਰ ਦੇ ਪ੍ਰਧਾਨ ਨੇ ਦੱਸਿਆ ਕਿ ਨਰਾਤਿਆਂ ਤੋਂ ਪਹਿਲਾਂ ਪ੍ਰਸ਼ਾਸਨ ਦੇ ਨਾਲ ਸਾਰੇ ਮੰਦਰਾਂ ਦੇ ਪ੍ਰਧਾਨਾਂ ਦੀ ਮੀਟਿੰਗ ਹੋਈ। ਜਿਸ ਦੇ ਵਿੱਚ ਕਵਿਡ ਸਬੰਧੀ ਨਿਯਮ ਦੱਸੇ ਗਏ ਹਨ। ਜਿਸ ਦੇ ਵਿੱਚ ਮੰਦਰ ਦੇ ਵਿੱਚ ਭੀੜ ਦਾ ਇਕੱਠ ਨਾ ਹੋਣ ਦੇਣਾ, ਉਸ ਤੋਂ ਇਲਾਵਾ ਹਰੇਕ ਸ਼ਰਧਾਲੂ ਨੂੰ ਮੰਦਰ ਦੇ ਅੰਦਰ ਆਉਣ ਤੋਂ ਪਹਿਲਾਂ ਉਸ ਦਾ ਟੈਂਪਰੇਚਰ ਚੈੱਕ ਕਰਨਾ ਸਮੇਤ ਕਈ ਹਦਾਇਤਾਂ ਦੀਆਂ ਪਾਲਣਾ ਕਰਨੀ ਜ਼ਰੂਰੀ ਹੋਵੇਗੀ।
Last Updated : Oct 17, 2020, 10:14 AM IST

ABOUT THE AUTHOR

...view details