ਚੰਡੀਗੜ੍ਹ: ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕਈ ਸਵਾਲਾਂ ਦਾ ਜਵਾਬ ਮੰਗ ਰਹੇ ਹਨ ਕਿ ਆਖਿਰ ਸੂਬੇ ਦਾ ਖਜ਼ਾਨਾ ਖਾਲੀ ਕਿਉਂ ਹੋ ਰਿਹਾ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਵੇਂ ਅਕਾਲੀਆਂ ਵੇਲੇ ਮਾਈਨਿੰਗ ਮਾਫ਼ੀਆ ਲਗਾਤਾਰ ਚਲਦਾ ਸੀ, ਉਸੇ ਤਰ੍ਹਾਂ ਮੁੱਖ ਮੰਤਰੀ ਦੀ ਸਰਪ੍ਰਸਤੀ ਹੇਠ ਸ਼ਰਾਬ, ਟਰਾਂਸਪੋਰਟ, ਕੇਵਲ ਮਾਫੀਆ ਤੇ ਮਾਈਨਿੰਗ ਮਾਫ਼ੀਆ ਲਗਾਤਾਰ ਚੱਲ ਰਿਹਾ ਹੈ।
'ਸੂਬੇ ਨੂੰ ਪਏ ਘਾਟੇ ਸਬੰਧੀ ਕੈਪਟਨ ਨੇ ਸਾਧੀ ਚੁੱਪ' - ਕੈਪਟਨ ਨੇ ਸਾਧੀ ਚੁੱਪ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਵੇਂ ਅਕਾਲੀਆਂ ਵੇਲੇ ਮਾਈਨਿੰਗ ਮਾਫ਼ੀਆ ਲਗਾਤਾਰ ਚਲਦਾ ਸੀ, ਉਸੇ ਤਰ੍ਹਾਂ ਮੁੱਖ ਮੰਤਰੀ ਦੀ ਸਰਪ੍ਰਸਤੀ ਹੇਠ ਸ਼ਰਾਬ, ਟਰਾਂਸਪੋਰਟ, ਕੇਵਲ ਮਾਫੀਆ ਤੇ ਮਾਈਨਿੰਗ ਮਾਫ਼ੀਆ ਲਗਾਤਾਰ ਚੱਲ ਰਿਹਾ ਹੈ।
ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੁੱਛਿਆ ਕਿ ਐਕਸਾਈਜ਼ ਵਿਭਾਗ ਲਗਾਤਾਰ ਘਾਟੇ 'ਚ ਕਿਵੇਂ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੇ ਹਰ ਮਹੀਨੇ ਦੀ ਡਿਟੇਲ ਭੇਜੀ ਹੈ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਐਕਸਾਈਜ਼ ਵਿਭਾਗ ਘਾਟੇ ਵਿੱਚ ਨਹੀਂ ਚੱਲ ਰਿਹਾ। ਉੱਥੇ ਹੀ ਰਾਜਾ ਵੜਿੰਗ ਵੱਲੋਂ ਦੁਬਾਰਾ ਮਨਪ੍ਰੀਤ ਬਾਦਲ ਨੂੰ ਟਵੀਟ ਕਰ ਪੁੱਛਿਆ ਗਿਆ ਕਿ ਉਹ ਸਪੱਸ਼ਟ ਕਰਨ ਕਿ ਐਕਸਾਈਜ਼ ਵਿਭਾਗ ਘਾਟੇ ਵਿੱਚ ਚੱਲ ਰਿਹਾ ਹੈ ਜਾਂ ਨਹੀਂ ਤੇ ਸੂਬੇ ਦੇ ਖਜ਼ਾਨੇ ਨੂੰ ਕਿੰਨਾ ਨੁਕਸਾਨ ਪਹੁੰਚ ਰਿਹਾ।
ਬਾਜਵਾ ਨੇ ਇੱਥੋਂ ਤੱਕ ਕਿਹਾ ਕਿ ਡਿਸਟਿਲਰੀਆਂ ਦੇ ਮਾਲਕਾਂ ਨਾਲ ਮਿਲ ਕੇ ਸ਼ਰਾਬ ਮਾਫ਼ੀਆ ਲਗਾਤਾਰ ਗੁਜਰਾਤ ਵਿੱਚ ਸ਼ਰਾਬ ਸਪਲਾਈ ਕਰ ਰਿਹਾ ਹੈ। ਇਹ ਕਿਸੇ ਲੀਡਰ ਦੀ ਸ਼ਹਿ ਤੋਂ ਬਿਨਾ ਨਹੀਂ ਚੱਲ ਸਕਦਾ। ਪੰਜਾਬ ਵਿੱਚ ਇੱਕ ਧੜਾ ਮੁੜ ਕਾਂਗਰਸੀਆਂ ਦਾ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਝੰਡਾ ਚੁੱਕਣ ਲਈ ਤਿਆਰ ਬੈਠਾ ਹੈ।