ਚੰਡੀਗੜ੍ਹ: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਟਵੀਟ ਕਰਕੇ ਇੱਕ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਮਹੂਰੀ ਹੱਕਾਂ ਦੀ ਗੱਲ ਜਦੋਂ ਵੀ ਆਉਂਦੀ ਹਾਂ ਤਾ ਭਾਜਪਾ ਇਨ੍ਹਾਂ ਦਾ ਘਾਣ ਕਰਦੀ ਹੈ ਅਤੇ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਲੋਕਾਂ ਦੇ ਜਮਹੂਰੀ ਹੱਕ ਦਾ ਘਾਣ ਕਰਨ ਵਿੱਚ ਭਾਜਪਾ ਦਾ ਵੱਧ-ਚੜ੍ਹ ਕੇ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਮਹੂਰੀ ਹੱਕ ਵਰਗੇ ਸੰਵੇਦਨਸ਼ੀਲ ਮੁੱਦੇ ਉੱਤੇ ਦੋਹਰਾ ਮਾਪਦੰਡ ਰੱਖਦੇ ਨੇ ਜਿਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ।
ਪ੍ਰਤਾਪ ਸਿੰਘ ਬਾਜਪਾ ਦਾ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ, 'ਆਪ' ਨੂੰ ਦੱਸਿਆ ਭਾਜਪਾ ਦੀ ਬੀ ਟੀਮ
ਪਟਨਾ ਵਿੱਚ ਵਿਰੋਧੀ ਧਿਰ ਦੀ ਏਕਤਾ ਮੀਟਿੰਗ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ 'ਆਪ' ਸੁਪਰੀਮੋ ਕੇਜਰੀਵਾਲ ਦੇ ਦੋਹਰੇ ਮਾਪਦੰਡਾਂ ਤੋਂ ਇਹ ਜੱਗ ਜ਼ਾਹਿਰ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਹੀ ਬੀ ਟੀਮ ਹੈ।
ਪ੍ਰਤਾਪ ਸਿੰਘ ਬਾਜਵਾ ਦਾ ਟਵੀਟ:ਵਿਰੋਧੀ ਧਿਰ ਦੇ ਆਗੂ ਨੇ ਟਵੀਟ ਰਾਹੀਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ,' ਇਹ ਪਹਿਲਾਂ ਹੀ ਸਾਬਤ ਹੋ ਚੁੱਕਾ ਹੈ ਕਿ @AamAadmiParty ਭਾਜਪਾ ਦੀ 'ਬੀ ਟੀਮ' ਹੈ। ਅਗਸਤ 2019 ਵਿੱਚ, ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਪੂਰੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਦਲ ਦਿੱਤਾ। AAP ਸੁਪਰੀਮੋ @ਅਰਵਿੰਦਕੇਜਰੀਵਾਲ ਨੇ ਉਸ ਸਮੇਂ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ। ਉਸ ਨੇ ਇਸ ਨੂੰ ਸੰਘਵਾਦ 'ਤੇ ਹਮਲਾ ਕਿਉਂ ਨਹੀਂ ਮੰਨਿਆ? ਹਮੇਸ਼ਾ ਦੀ ਤਰ੍ਹਾਂ ਕਾਂਗਰਸ ਪਾਰਟੀ ਜਮਹੂਰੀ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ ਲੜਦੀ ਰਹੇਗੀ। ਇਸ ਦੌਰਾਨ ਅੱਜ ਪਟਨਾ ਮੀਟਿੰਗ ਤੋਂ ਬਾਅਦ ਵਿਰੋਧੀ ਧਿਰ ਦੀ ਏਕਤਾ ਨੂੰ ਤੋੜਨ-ਮਰੋੜਣ ਦਾ ‘ਆਪ’ ਦਾ ਨਾਪਾਕ ਏਜੰਡਾ ਬੇਨਕਾਬ ਹੋ ਗਿਆ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਸੰਘਵਾਦ ਅਤੇ ਜਮਹੂਰੀ ਅਧਿਕਾਰਾਂ 'ਤੇ ਹਮੇਸ਼ਾ ਦੋਹਰਾ ਮਾਪਦੰਡ ਅਪਣਾਇਆ ਹੈ।
- Canada Student fraud case: 700 ਤੋਂ ਵੱਧ ਵਿਦਿਆਰਥੀਆਂ ਨੂੰ ਜਾਅਲੀ ਵੀਜ਼ੇ ਉਤੇ ਕੈਨੇਡਾ ਭੇਜਣ ਵਾਲਾ ਗ੍ਰਿਫ਼ਤਾਰ
- Amritsar News: "ਆਪ" ਵਿਧਾਇਕ ਦੇ ਕਰੀਬੀ ਉਤੇ ਵਿਧਵਾ ਕੋਲੋਂ ਕੋਠੀ ਦਾ ਬਿਆਨਾ ਲੈ ਕੇ ਰਜਿਸਟ੍ਰੀ ਨਾ ਕਰਵਾਉਣ ਦੇ ਇਲਜ਼ਾਮ
- ਬਠਿੰਡਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸਣੇ 6 ਉਤੇ ਲੁਧਿਆਣਾ ਵਿੱਚ 5 ਕਰੋੜ ਦੀ ਧੋਖਾਦੇਹੀ ਦਾ ਮਾਮਲਾ ਦਰਜ
ਵਿਰੋਧੀ ਪਾਰਟੀਆਂ ਦੀ ਮੀਟਿੰਗ ਮਗਰੋਂ ਟਵੀਟ: ਪ੍ਰਤਾਪ ਬਾਜਵਾ ਦਾ ਇਹ ਬਿਆਨ ਜਾਂ ਟਵੀਟ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਸੰਘੀ ਢਾਂਚੇ ਦੇ ਬਚਾਅ ਦਾ ਹਵਾਲਾ ਦੇਕੇ ਆਮ ਆਦਮੀ ਪਾਰਟੀ ਵਿਰੋਧੀ ਧਿਰਾਂ ਨੂੰ ਭਾਜਪਾ ਖ਼ਿਲਾਫ਼ ਇੱਕਜੁੱਟ ਕਰ ਰਹੀ ਹੈ। ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਗੈਰ-ਭਜਪਾ ਸ਼ਾਸਿਤ ਸੂਬਿਆਂ ਵਿੱਚ ਲਗਭਗ ਹਰ ਇੱਕ ਸੀਐੱਮ ਦਾ ਗਵਰਨਰ ਜਾਂ ਕੇਂਦਰ ਸਰਕਾਰ ਨਾਲ ਕੋਈ ਨਾ ਕੋਈ ਵਿਵਾਦ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਸਮੇਤ ਤਮਾਮ ਵਿਰੋਧੀ ਧਿਰਾਂ ਇਲਜ਼ਾਮ ਲਾ ਰਹੀਆਂ ਨੇ ਕਿ ਭਾਜਪਾ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਲੋਕਤੰਤਰ ਨੂੰ ਖਤਮ ਕਰਨ ਵੱਲ ਕਦਮ ਵਧਾ ਰਹੀ ਹੈ। ਇਹੀ ਕਾਰਣ ਸੀ ਕਿ ਪਟਨਾ ਵਿੱਚ ਭਾਜਪਾ ਖ਼ਿਲਾਫ਼ ਵਿਰੋਧੀ ਧਿਰਾਂ ਨੇ ਇੱਕਜੁੱਟ ਹੋਣ ਲਈ ਮੀਟਿੰਗ ਕੀਤੀ ਪਰ ਇਸ ਵਿਚਾਲੇ ਆਮ ਆਦਮੀ ਪਾਰਟੀ ਖ਼ਿਲਾਫ਼ ਪ੍ਰਤਾਪ ਬਾਜਵਾ ਦਾ ਭਖਦਾ ਟਵੀਟ ਸਾਹਮਣੇ ਆਇਆ ਹੈ।