ਚੰਡੀਗੜ੍ਹ ਡੈਸਕ : ਕੈਪਟਨ ਅਮਰਿੰਦਰ ਸਿੰਘ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸ਼ਾਨਦਾਰ ਜਿੱਤ ਦਿਵਾਈ ਅਤੇ 13 ਵਿੱਚੋਂ 8 ਸੀਟਾਂ ਹਾਸਲ ਕੀਤੀਆਂ। ਉਸ ਸਮੇਂ ਉਨ੍ਹਾਂ ਨੇ ਇਕ ਨਿੱਜੀ ਕੰਪਨੀ ਤੋਂ ਹੈਲੀਕਾਪਟਰ ਕਿਰਾਏ 'ਤੇ ਲੈ ਕੇ ਚੋਣਾਂ ਦੌਰਾਨ ਜ਼ੋਰਦਾਰ ਪ੍ਰਚਾਰ ਵੀ ਕੀਤਾ ਸੀ, ਪਰ ਸਮੇਂ ਅਤੇ ਹਾਲਾਤ ਦੇ ਬਦਲਣ ਨਾਲ ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨੇ ਭਾਜਪਾ ਵਿੱਚ ਸ਼ਾਮਲ ਹੋਏ ਕੈਪਟਨ ਕੋਲੋਂ ਹੈਲੀਕਾਪਟਰ ਦੇ ਕਿਰਾਏ ਦਾ ਹਿਸਾਬ ਦੇਣ ਲਈ ਕਿਹਾ, ਜੋ ਕਿ ਵਿਆਜ ਸਮੇਤ 3.50 ਕਰੋੜ ਰੁਪਏ ਹੈ।
ਜੇਕਰ ਕੈਪਟਨ ਕਿਰਾਇਆ ਨਹੀਂ ਦਿੰਦੇ ਤਾਂ, ਭਾਜਪਾ ਕਰੇ ਅਦਾਇਗੀ :ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਟਵੀਟ ਵਿੱਚ ਇਲਜ਼ਾਮ ਲਾਇਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਟੈਕਸੀ ਹਾਇਰਿੰਗ ਕੰਪਨੀ ਨੂੰ ਕਰੀਬ 3.5 ਕਰੋੜ ਰੁਪਏ ਨਹੀਂ ਦਿੱਤੇ ਹਨ। ਬਾਜਵਾ ਨੇ ਲਿਖਿਆ ਕਿ 2.1 ਕਰੋੜ ਰੁਪਏ ਦੀ ਮੂਲ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਨ ਇਹ ਵਧ ਕੇ 3.5 ਕਰੋੜ ਰੁਪਏ ਹੋ ਗਈ ਹੈ। ਕੈਪਟਨ ਹੁਣ ਭਾਜਪਾ ਦੇ ਸੀਨੀਅਰ ਆਗੂ ਹਨ। ਜੇਕਰ ਕੈਪਟਨ ਨੇ ਉਨ੍ਹਾਂ ਦੀ ਬਕਾਇਆ ਅਦਾਇਗੀ ਨੂੰ ਕਲੀਅਰ ਨਹੀਂ ਕੀਤਾ ਤਾਂ ਉਹ ਇਸ ਸਬੰਧੀ ਭਾਜਪਾ ਲੀਡਰਸ਼ਿਪ ਨੂੰ ਅਪੀਲ ਕਰਨਗੇ। ਜੇਕਰ ਕੈਪਟਨ ਨਹੀਂ ਦੇ ਰਹੇ ਤਾਂ ਬਾਕੀ ਰਕਮ ਭਾਜਪਾ ਨੂੰ ਦੇਣੀ ਚਾਹੀਦੀ ਹੈ।