ਪੰਜਾਬ

punjab

ETV Bharat / state

ਅਮਰੀਕਾ ਦਾ ਸਿੱਖਾਂ ਦੇ ਨਾਂਅ ਇੱਕ ਹੋਰ ਵੱਡਾ ਐਲਾਨ - ਸਿੱਖ ਪੁਲਿਸ ਅਧਿਕਾਰੀ ਅਮਰੀਕਾ

ਅਮਰੀਕੀ ਕਾਂਗਰਸ ਵਿੱਚ ਇੱਕ ਬਿੱਲ ਲਿਆਂਦਾ ਗਿਆ ਹੈ ਜਿਸ ਵਿੱਚ ਹਿਊਸਟਨ ਦੇ ਇੱਕ ਡਾਕਘਰ ਦਾ ਨਾਂਅ ਭਾਰਤੀ ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ ਤੇ ਰੱਖਿਆ ਜਾਵੇਗਾ।

ਸੰਦੀਪ ਧਾਲੀਵਾਲ
ਸੰਦੀਪ ਧਾਲੀਵਾਲ

By

Published : Dec 6, 2019, 7:37 PM IST

ਨਵੀਂ ਦਿੱਲੀ: ਅਮਰੀਕੀ ਕਾਂਗਰਸ ਵਿੱਚ ਇੱਕ ਬਿੱਲ ਲਿਆਂਦਾ ਗਿਆ ਹੈ ਜਿਸ ਵਿੱਚ ਹਿਊਸਟਨ ਦੇ ਇੱਕ ਡਾਕਘਰ ਦਾ ਨਾਂਅ ਭਾਰਤੀ ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ ਤੇ ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।

ਧਾਲੀਵਾਲ ਹੈਰਿਸ ਕਾਊਂਟੀ ਵਿੱਚ ਸ਼ੈਰਿਫ਼ ਦੇ ਅਹੁਦੇ ਕੰਮ ਕਰਨ ਵਾਲੇ ਪਹਿਲੇ ਸਿੱਖ ਅਧਿਕਾਰੀ ਸਨ ਜਿਨ੍ਹਾਂ ਸਿੱਖ ਮਰਿਆਦਾ ਮੁਤਾਬਕ ਦਾੜ੍ਹੀ ਰੱਖਣ ਅਤੇ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ। ਹਿਊਸਟਨ ਦੇ ਉੱਤਰ ਪੱਛਮ ਵਿੱਚ 27 ਸਤੰਬਰ ਨੂੰ ਧਾਲੀਵਾਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਵੇਲੇ ਉਹ ਡਿਊਟੀ 'ਤੇ ਸੀ।

ਸਾਂਸਦ ਲਿਜੀ ਫਲੇਚਰ ਨੇ ਇਹ ਬਿੱਲ ਪੇਸ਼ ਕੀਤਾ। ਇਸ ਵਿੱਚ 315 ਐਡਿਕਸ ਹਾਵੇਲ ਰੋਡ ਤੇ ਸਥਿਤ ਡਾਕ ਘਰ ਦਾ ਨਾਂਅ ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, 'ਡਿਪਟੀ ਧਾਲੀਵਾਲ ਨੇ ਭਾਈਚਾਰੇ ਦੀ ਅਗਵਾਈ ਕੀਤੀ ਹੈ, ਉਨ੍ਹਾਂ ਸੇਵਾ ਦੇ ਦੌਰਾਨ ਸਮਾਨਤਾ, ਸੰਪਰਕ ਅਤੇ ਭਾਈਚਾਰੇ ਲਈ ਕੰਮ ਕੀਤਾ ਹੈ।'

ਉਨ੍ਹਾਂ ਕਿਹਾ ਕਿ ਡਾਕਘਰ ਦਾ ਨਾਂਅ ਧਾਲੀਵਾਲ ਦੇ ਨਾਂਅ 'ਤੇ ਰੱਖਣ ਨਾਲ ਇਹ ਉਨ੍ਹਾਂ ਦੀ ਸੇਵਾ ਅਤੇ ਉਨ੍ਹਾਂ ਦਾ ਬਲੀਦਾਨ ਸਾਨੂੰ ਹਮੇਸ਼ਾ ਯਾਦ ਰਹੇਗਾ। ਜੇ ਯਾਦ ਹੋਵੇ ਪਿਛਲੇ ਮਹੀਨੇ ਹਿਊਸਟਨ ਪੁਲਿਸ ਵਿਭਾਗ ਨੇ ਡਿਊਟੀ 'ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੇ ਧਾਰਮਕ ਚਿੰਨ੍ਹਾ ਨੂੰ ਪਹਿਨਣ ਦੀ ਇਜਾਜ਼ਤ ਦੇਣ ਵਾਲੀ ਨੀਤੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਹ ਅਜਿਹਾ ਕਰਨ ਵਾਲੀ ਟੈਕਸਸ ਦੀ ਸਭ ਤੋਂ ਵੱਡੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਬਣ ਗਈ ਸੀ।

ABOUT THE AUTHOR

...view details