ਪੰਜਾਬ

punjab

ETV Bharat / state

ਸੁਬਰਾਮਨੀਅਮ ਦੇ ਬਿਆਨ 'ਤੇ ਭਖੀ ਸਿਆਸਤ - ਕਰਤਾਰਪੁਰ ਲਾਂਘੇ

ਸੁਬਰਾਮਨੀਅਮ ਸਵਾਮੀ ਵੱਲੋਂ ਕਰਤਾਰਪੁਰ ਲਾਂਘੇ 'ਤੇ ਦਿੱਤੇ ਵਿਵਾਦਿਤ ਬਿਆਨ 'ਤੇ ਸਿਆਸਤ ਮੁੜ ਭਖਦੀ ਨਜ਼ਰ ਆ ਰਹੀ ਹੈ। ਸਵਾਮੀ ਦੀ ਇਸ ਟਿੱਪਣੀ ਦਾ ਰਾਜਨਿਤਕ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਫ਼ੋਟੋ।

By

Published : Aug 25, 2019, 3:12 PM IST

ਚੰਡੀਗੜ੍ਹ: ਸੁਬਰਾਮਨੀਅਮ ਸਵਾਮੀ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਜਿਸ ਤਰ੍ਹਾਂ ਵਲੋਂ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਰਾਜਨੀਤਕ ਗਲਿਆਰੇ ਵਿੱਚ ਲਗਾਤਾਰ ਚਰਚਾ ਤੇਜ਼ ਹੋ ਚੁੱਕੀ ਹੈ ਜਿਸ ਵਿੱਚ ਦੀ ਬੀਜੇਪੀ ਦੀ ਹੀ ਗੱਠਜੋੜ ਅਕਾਲੀ ਦਲ ਨੇ ਸੁਬਰਾਮਨੀਅਮ ਸਵਾਮੀ ਨੂੰ ਆਪਣਾ ਬਿਆਨ ਵਾਪਸ ਲੈਣ ਅਤੇ ਮਾਫੀ ਮੰਗਣ ਦੀ ਗੱਲ ਕਹੀ ਹੈ ਤਾਂ ਉਥੇ ਹੀ ਆਮ ਆਦਮੀ ਪਾਰਟੀ ਨੇ ਵੀ ਇਸ ਉੱਤੇ ਸੁਬਰਾਮਨੀਅਮ ਸਵਾਮੀ ਨੂੰ ਘੇਰਾ ਹੈ ।

ਵੀਡੀਓ

ਕੀ ਕਹਿੰਦੇ ਹਨ ਸਿਆਸਤਦਾਨ?

ਅਕਾਲੀ ਦਲ ਨੇ ਸੁਬਰਾਮਨੀਅਮ ਸਵਾਮੀ ਦੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਅਕਾਲੀ ਆਗੂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਇਸ ਬਿਆਨ ਲਈ ਸਵਾਮੀ ਨੂੰ ਮਾਫੀ ਮੰਗਣੀ ਚਾਹਿਦੀ ਹੈ। ਉਥੇ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਮਨ ਅਰੋੜਾ ਨੇ ਕਿਹਾ ਕਿ ਸਿਰਫ ਇੱਕ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਕਾਰਤਾਰਪੁਰ ਲਾਂਘੇ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਲਾਂਘੇ ਦਾ ਰਸਤਾ ਹੀ ਨਨਕਾਨਾ ਸਾਹਿਬ ਗੁਰਦੁਆਰਾ ਜਾਂਦਾ ਹੈ। ਸਵਾਮੀ ਵੱਲੋਂ ਅਜਿਹਾ ਬਿਆਨ ਦੇਣਾ ਬਿਲਕੁੱਲ ਗਲਤ ਹੈ।

ਕੀ ਹੈ ਪੁਰਾ ਮਾਮਲਾ?

ਦੱਸ ਦਈਏ ਸੁਬਰਾਮਨੀਅਮ ਸਵਾਮੀ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦੇ ਰਹੇ ਸਨ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਕਿਸੇ ਵੀ ਮੁੱਦੇ ਤੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਤੇ ਪਾਕਿਸਤਾਨ ਨਾਲ ਜੁੜ ਕੇ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ। ਭਾਜਪਾ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ ਸਿੱਖਾਂ ਨੂੰ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਵੇਲੇ ਸਿਰਫ਼ ਉਹ ਤੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਹੀ ਉਸ ਵੇਲੇ ਸਿੱਖਾਂ ਦੇ ਨਾਲ ਖੜ੍ਹੇ ਸਨ। ਉਨ੍ਹਾਂ ਕਿਹਾ ਕਿ ਇਹ ਗੱਲ ਖ਼ਾਲਿਸਤਾਨੀ ਨਹੀਂ ਮੰਨਣਗੇ ਪਰ ਸੱਚ ਪੁੱਛੋ ਤਾਂ ਜ਼ਮੀਨੀ ਹਕੀਕਤ 'ਤੇ ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਖ਼ਾਲਿਸਤਾਨ ਬਣੇ ਜੋ ਖ਼ਾਲਿਸਤਾਨ ਚਾਹੁੰਦੇ ਹਨ, ਉਨ੍ਹਾਂ ਦੇ ਦਿਮਾਗ ਖ਼ਾਲੀ ਹਨ।

ABOUT THE AUTHOR

...view details